ਮੇਰੇ ਉੱਤੇ ਹੱਥ ਉਸ ਦਾ
ਜਿੰਦਗੀ ਵਿੱਚ ਪਾਇਆ ਥੋੜਾ ਦੁੱਖ, ਜਾਦਾ ਸੁੱਖ
ਜੋ ਚਾਹਿਆ ਮਿਲਿਆ ਰਹੀ ਨਾ ਕੋਈ ਭੁੱਖ
ਬਾਲਪੱਨ ਮਾਂ ਬਾਪ ਦੀ ਛਾਂ ਥੱਲੇ ਲੰਘਿਆ
ਉੱਨਾਂ ਲੈ ਕੇ ਦਿਤਾ ਜੋ ਸੀ ਮੈਂ ਮੰਗਿਆ
ਜਵਾਨੀ ਵੀ ਮੌਜ ਵਿੱਚ ਗਈ
ਸਖਤ ਮਹਿਨੱਤ ਨਹੀਂ ਕਰਨੀ ਪਈ
ਗਿ੍ਸਥੀ ਵੀ ਠੀਕ ਰਾਸ ਆਈ
ਮਿਲੀ ਸਾਨੂੰ ਸਚਿਆਰੀ ਸੋਹਾਈ
ਨਹੀਂ ਕੀਤੀ ਹੱਡ ਤੋੜ ਕਮਾਈ
ਕਿਸਮੱਤ ਚੰਗੀ, ਤੋਟ ਵੀ ਨਹੀਂ ਆਈ
ਔਲਾਦ ਵੀ ਰੱਬ ਨੇ ਦਿਤੀ ਸਮਝਦਾਰ
ਮੰਨਣ ਸਾਡੀ, ਦੇਣ ਪੂਰ ਆਦਰ ਸਤਿਕਾਰ
ਦੋਸਤ ਵੀ ਸਾਨੂੰ ਮਿਲੇ ਚੰਗੇ
ਬੁਰੇ ਵਖ਼ਤ ,ਜ਼ਰੂਰਤ ਵੇਲੇ ,ਰਹੇ ਸਾਡੇ ਸੰਘੇ
ਜਿੰਦ ਭੱਰਭੂਰ ਰਹੀ ,ਅਧੂਰਾ ਰਿਹਾ ਨਾ ਕੋਈ ਅਰਮਾਨ
ਬੈਠੇ ਬਿਰਧ ਅਵਸਥਾ ਅੱਜ ,ਰਹੇ ਖ਼ੁਸ਼ਿਆਂ ਮਾਣ
ਮੈਂ ਨਹੀਂ ਕੁੱਛ ਕੀਤਾ ,ਇਹ ਤਾਂ ਗੱਲ ਕਿਸਮੱਤ ਦੀ ਸਾਰੀ
ਹੱਥ ਰਖਣਹਾਰ ਦਾ ਰਿਹਾ ਸਾਡੇ ਉੱਤੇ, ਮੈਂ ਹਾਂ ਦਿੱਲੋਂ ਅਭਾਰੀ
ਇਕੋ ਤੋਂ ਹੀ ਇਹੀਓ ਮੰਗਾਂ ਰੋਜ਼ ਸ਼ਾਮ ਸਵੇਰੇ
ਦੇਣਹਾਰ ਉਹ ਦਾਤਾ ਸੱਭ ਨੂੰ ਸੁੱਖ ਸ਼ਾਂਤੀ ਦੇਵੇ
*******
मेरे उते हॅथ उस दा
जिंदगी विच पायिआ थोङा दुॅख ,जादा सुॅख
जो चाहिआ मिलिआ,रही ना कोई भुॅख
बालपॅन मॉं बाप दी छां थॅले लंधिआ
उनहां लै दिता मैं सी जो मंगिआ
जवानी वी मौज विच गई
सख्त महिनॅत नहीं करनी पई
ग्रिस्थी वी ठीक रास आई
मिली सानू सचिआरी सुहाई
नहीं कीती हॅड तोङ कमाई
किस्मॅत चंगी तोट वी नहीं आई
औलाद वी रॅब ने दिती सम्झदार
मंनण साडी,देण पूरा आदर सतिकार
दोस्त वी सानू मिले चंगे
बुरे वक्त,ज़रूरत वेले,रहे साडे संधे
जिंद भरभूर रही,अधूरा रिहा ना कोई अरमान
बैठे बिरध अवस्था अज,रहे खुशिआं माण
मैं नहीं कुछ कीता,इह तां गॅल किस्मॅत दी सारी
हॅथ रखणहार दा रिहा साडे उते,मैं हां अभारी
इको तों ही इहीओ मंगां,रोज़ शाम स्वेरे
देणहार उह दाता सॅब नू सुॅख शांती देवे
Very pious thoughts. 👏
ReplyDelete