Saturday, November 30, 2024

ਖੁਸ਼ਿਆਂ ਸਹੇਲੀਆਂ ਪੀ 4

        ਖੁਸ਼ਿਆਂ ਸਹੇਲੀਆਂ


ਦੁੱਖ ਦੁਸ਼ਮਣ ਦੂਰ ਤੱਤਿਆਂ ਵਾਵਾਂ ਨਹੀਂ ਝੇਲਿਆਂ

ਝੋਲੀ ਖ਼ੁਸ਼ ਭਰੀ ਖੁਸ਼ਿਆਂ ਮੇਰਿਆਂ ਸਹੇਲੀਆਂ

ਆਰਾਮ ਦੀ ਜੀਵਣੀ ਮੈਂ ਜੀ ਆਇਆ

ਬੀਤੀ ਸੋਚ ਮਨ ਫੁੱਲੇ ਨਾ ਸਮਾਇਆ

ਲਾਪਰਵਾਹੀ ਮੇਰੀ ਤਜੌ਼ਰੀ ਭਾਰੀ ਨਾ ਹੋ ਪਾਈ

ਲੋੜ ਹੋਈ ਪੂਰੀ ਕਦੀ ਪੈਸੇ ਦੀ ਟੋਟ ਨਾ ਆਈ

ਦੋਸਤ ਮੇਰੇ ਜਿਗਰੀ ਬਹਿ ਹੱਸ ਵਕਤ ਨਘਾਇਆ

ਟੱਬਰ ਵੱਲੋਂ ਮਹਿਰ ਉਸ ਦੀ  ਦੁੱਖ ਨਹੀਂ ਪਾਇਆ

ਸਰੀਰ ਫੁਰਤੀਲਾ ਨਹੀਂ ਵੱਡੀ ਬਿਮਾਰੀ ਦੀ ਮਾਰ

ਹੋਰਨਾਂ ਤੇ ਨਾ ਬੋਝ ਬਣਾ ਕਰਾਂ ਆਪ ਆਪਣੇ ਕਾਰ

ਸੋਚ ਮੇਰੀ ਸਾਧੀ ਦਿਮਾਗ ਮੇਰਾ ਤੇਜ਼ ਤਰਾਰ

ਕਿਵੇਂ ਗਿਆਨ ਪੌਂਦਾ ਜੇ ਦਿਮਾਗ ਨਾ ਦਿੰਦਾ ਦਾਤਾਰ

ਕਈ ਵਾਰ ਹੰਕਾਰ ਆਏ ਫਟ ਮੈਂ ਦੂਰ ਕਰਾਂ

ਮੱਤੇ ਨਜ਼ਰ ਨਾ ਕਿਤੇ ਲੱਗੇ ਮੈਂ ਦਿਲੋਂ ਡਰਾਂ

ਸੋਹਣੇ ਯਾਰ ਸੋਹਣਾ ਪਰਵਾਰ ਸੋਹਣਾ ਮੇਰਾ ਜਹਾਨ

ਜਿਸ ਇਹ ਦਿਤਾ ਯਾਦ ਕਰ ਉਸ ਤੇ ਮੈਂ ਕੁਰਬਾਨ 

,,,

      खुशियां सहेलियां 


दुख दुश्मन दूर तातीआन वावा ना झेलियान

  झोली कुश भरी खुशियां मेरियन सहेलियां

आराम दी जीवनी मैं जी आया

बीती सोच फूला ना सामाया

लापरवाही मेरी तिजौरी भारी ना हो पाई

लोर होई पूरी कदी पैसे दी टूट ना आई

दोस्त मेरे जिगरी बह हस वक्त निगाइया

टबर वलों मेहर उस दी दुख नहीं पाया

शरीर फुर्तीला बड़ी बीमारी दी ना मार

होरना ते भोज ना बना करा आप अपने कार

सोच मेरी सादी दिमाग तेज तरार

कैसे गियान पौंदा दिमाग दिनंदा ना दातार

कई बार हांकार आए फट दूर करान

मते नजर ना लगे दिल विच  डरान

सोहने यार सोहना परिवार सोहना मेरा जहां

जिस एह दिता याद कर उस ते मैं कुर्बान 







ਮੰਨਾ ਗੱਲ ਵੱਡੀ ਪ 4

      ਮੰਨਾ ਗੱਲ ਵੱਡੀ


ਲੱਖ ਵਾਰ ਸੋਚ ਹਾਰਿਆ ਸਮਝ ਨਾ ਆਇਆ

ਕਿਵੇਂ ਕਿੱਦਾਂ ਦਾ ਰਬ ਉਸ ਨੂੰ ਬਣਾਇਆ

ਕਿਓਂ ਮੈਂਨੂੰ ਉਸ ਦੇ ਲੜ ਲਾਇਆ ਵਸ ਪਾਇਆ

ਸੋਚ ਰਜਾ਼ ਸਾਡੀ ਮਿਲੇ ਨਾ ਕੋਈ

ਹਰ ਗੱਲ ਤੇ ਸਾਡੀ ਲੜਾਈ ਹੋਈ

ਪੈਸੇ ਦੇ ਮਾਮਲੇ ਮੈਂ ਬੇਪਰਵਾਹ

ਖਰਚਣ ਬਚੌਂਣ ਦਾ ਆਇਆ ਨਾ ਵਾਹ

ਉਹ ਪਾਈ ਪਾਈ ਦਾ ਰੱਖੇ ਹਿਸਾਬ

ਕਿਵੇਂ ਥੋੜੇ ਵਿੱਚ ਸਾਰੇ ਦੱਸ ਨਾ ਸਕਾਂ ਜਨਾਬ

ਮੈਂ ਭਾਵੀ ਗੁੱਸੇ ਆ ਹੋਵਾਂ ਆਪ ਤੋਂ ਬਾਹਰ 

 ਸ਼ਾਂਤ ਰਹੇ ਗੁੱਸਾ ਉਸ ਦਾ ਨਾ ਹੋਏ ਜ਼ਾਹਰ

ਸਾਂਭ ਨਾ ਸਕਾਂ ਵੇਲਾ ਮੂੰਹ ਭਰਨੇ ਗਿਰਾਂ

ਮੁਸ਼ਕਲਾਂ ਕੀਵੇਂ ਸੁਲਝਾਏ ਮੈਂ ਹੋਂਵਾਂ ਹੈਰਾਨ

ਕਿੱਥੇ ਉਹ ਦਾਨੀ ਸਾਨੀ ਸਿਆਣੀ ਕਿੱਥੇ ਮੈਂ ਗਵਾਰ

ਗਵਾਰ ਮੈਂਨੂੰ ਜਾਣੇ ਫਿਰ ਵੀ ਕਰੇ  ਮੈਂਨੂੰ ਪਿਆਰ

ਗਵਾਰ ਨਾਲ ਪਿਆਰ ਕਿਵੇਂ ਉਸ ਦਿਲ ਆਇਆ

ਇਹੀਓ ਉਸ ਦੀ ਫ਼ਿਤਰਤ ਮੈਂ ਸਮਝ ਨਾ ਪਾਇਆ

ਕਿਸੇ ਚੰਗਾ ਕੁੱਛ ਸੋਚ ਜੋੜੀ ਇਹ ਬਣਾਈ

ਐਨੇ ਸਾਲ ਸੰਘ ਰਹਿ ਜਿੰਦ ਸੋਹਣੀ ਨਿਭਾਈ

ਇਸ ਤੋਂ ਵੱਧ ਹੋਰ ਬੰਦਾ ਕੀ ਚਾਹੇ ਮੇਰੇ ਭਾਈ

ਉਸ ਨੂੰ ਸਮਝਣ ਦੀ ਕੋਸ਼ਿਸ਼ ਮੈਂ ਛੱਡੀ

ਜਿੰਦ ਸਵਾਰੀ ਸ਼ੁਕਰ ਕਰਾਂ ਮੰਨਾ ਇਹ ਗੱਲ ਵੱਡੀ

,,,,

     मना गल बड़ी 

लख वार सोच हारिया समझ ना आया

क्यों रब ने उसे ऐसा बनाया

क्यों मैनू उस लड़ लाया वस पाया

सोच ना साड़ी मिले कोई

हर गल ते लड़ाई होई 

पैसे दे मामले मैं लापरवाह

कैसे बचौना ना आया वाह 

पाई पाई दा ओह रखे हिसाब

कैसे थोड़े विच सारे दस ना सका जनाब

मैं भावी गुस्से हो होवे आप तों बाहर

शांत रहे गुस्सा उस दा ना होवे जाहर 

सांब ना सका वेला मुंह भरने गिरा

मुश्किल कैसे सुलझे मैं हैरान

किथे ओह दानी सनी सियानी मैं गवार

गवार मैने जाने फिर वी करे मैनू प्यार

गवार नाल प्यार कैसे उसे आया

यह फितरत उस दी समझ ना पाया

किसे चंगा कुश सोच जोड़ी यह बनाई

एने साल संग रह जिंद सोहनी निभाई

इस तों बढ़ बंदा होर की चाहे भाई

उस नू समझान दी कोशिश मैं छड़ी

जिंद सवारी शुक्र करा मना एह गल बड़ी











Friday, November 29, 2024

ਸਧਾਰਨ ਬਚੀ ਗੁਜਾ਼ਰਾਂ 4

       ਸਧਾਰਨ ਬਚੀ ਗੁਜਾ਼ਰਾਂ


ਰੋਟੀਆਂ ਵੀ ਲੱਥਣ ਖੱਟੀਆਂ ਆਟੇ ਚੜਿਆ ਖ਼ਵੀਰ

ਦੁੱਧ ਵੀ ਗਿਆ ਫਟ ਸਾਡਾ ਬਣੀ ਨਾ ਸਵਾਦ ਖੀ਼ਰ

ਪੈਸਾ ਸਾਡੀ ਉਂਗਲੀ ਕਿਰਿਆ ਬਣੇ ਨਾ  ਜਾਦਾ ਅਮੀਰ

ਦੁਨਾਵੀ ਦੁਨਿਆਂ ਤੋਂ ਉੱਚਾ ਨਾ ਹੋਏ ਗਲ ਮਾਇਆ ਜ਼ੰਜੀਰ

ਇਸ਼ਕ ਵੀ ਸਾਡਾ ਕਵਾਰਾ ਰਹਿ ਗਿਆ ਮਿਲੀ ਨਾ ਕੋਈ ਹੀਰ

ਤੱਪਸਿਆ ਵੀ ਸਾਡੀ ਭੰਗ ਹੋਈ ਮਿਲਿਆ ਨਾ ਸੱਚਾ ਪੀਰ

ਕੀ ਅਸੀਂ ਧੁਰੋਂ ਲਿਖਾ ਕੇ ਲਿਆਏ ਐਨੀ ਭੈੜੀ ਤਕਦੀਰ

ਐਨਾ ਕੁੱਛ ਸਹਿ ਕੇ ਵੀ ਅਸੀਂ ਖੁਸ਼ ਮਰੀ ਨਹੀਂ ਸਾਡੀ ਜ਼ਮੀਰ 

ਦੋਸਤਾਂ ਨਾਲ ਬਹਿ ਮਹਿਫ਼ਲ ਜਮਾਈ ਮਜ਼ਾ ਆਇਆ ਕੀ ਦੱਸਾਂ ਯਾਰ

ਟੱਬਰ ਨਾਲ ਰਹਿ ਜਨਤ ਪਾਈ ਪਾਇਆ ਉਨ੍ਹਾਂ ਦਾ ਸਤਿਕਾਰ ਤੇ ਪਿਆਰ

ਖ਼ੁਸ਼ ਹਾਂ ਆਪਣੀ ਔਕਾਤ ਵਿੱਚ ਉਪਰ ਵੱਲ ਨਹੀਂ ਧਿਆਨ

 ਜੋਂ ਮਿਲਿਆ  ਸਿਰ ਮੱਥੇ ਲਾਇਆ ਹੋਰ ਨਾ ਕੋਈ ਅਰਮਾਨ

ਅਰੋਗ ਹਾਂ ਸਹਿਤ ਮੰਦ ਹਾਂ ਇਹ ਵੀ ਜਾਣਾ ਉਸ ਦਾ ਵਰਦਾਨ

ਖੀਰ ਨਾ ਚਾਹਾਂ ਹੀਰ ਨਾ ਚਾਹਾਂ ਪੀਰੀ ਸਾਡੇ ਵਸੋਂ ਬਾਹਰ

ਸਧਾਰਨ  ਜਮਿਆਂ ਸਧਾਰਨ ਜੀਆ ਸਧਾਰਨ ਲਵਾਂ ਬਚੀ ਗੁਜ਼ਾਰ

,,,,,

   साधारण बची गुज़ारान


 रोटियां लाथन खटिए आटा होया ख़ावीर

दूध वी गया फट स्वाद ना बनी खीर

पैसा साड़ी उंगलियों क्रिया होए ना अमीर

इश्क वी सादा कुंवारा रह गया मिली ना कोई हीर

तपसिया वी साड़ी भंग होई मिलिआ ना सच्चा पीर 

की आसीन धुरी लिखा के लाए एनी भैरी तकदीर

आना सह के आसीन खुश मरी नहीं साड़ी जमीर

दोस्तों नाल बह महफिल जमाई मज़ा आया की दसा यार

टबर नाल रह जनत पाई पाया उन्हों दा सत्कार  ते प्यार

खुश हां अपनी औकात विच ऊपर बल नहीं ध्यान

जो मिलिआ सिर माथे लाया होर न कोई अरमान

आरोग हां सेहत मंद हां  एह वी समझा उस दा वरदान

खैर ना चाहन हीर ना चाहन पूरी साढे वस तों बाहर 

साधारण जमिया साधारण जिया साधारण बची लवा गुजार










Monday, November 25, 2024

ਜੱਸਾ ਰਬ ਤੋਂ ਡਰਦਾ ਵੇਖਿਆ p4

      ਜੱਸਾ ਰਬ ਤੋਂ ਡਰਦਾ ਵੇਖਿਆ


ਜੱਸਾ ਰਬ ਤੋਂ ਡਰਦਾ ਆ

ਰਬ ਰਬ ਰਬ ਰਬ ਰਬ ਉਹ ਕਰਦਾ ਆ

ਇਕ ਦੂਜੇ ਨਾਲ ਕਈ ਲੜਦੇ ਵੇਖੇ

ਪਿਆਰ ਵਿੱਚ ਵੀ ਕਈ ਮਰਦੇ ਵੇਖੇ

ਕਈ ਜਿਤਦੇ ਕਈ ਹਰਦੇ ਵੇਖੇ

ਕਈ ਡੁੱਬਦੇ ਕਈ ਤਰਦੇ ਵੇਖੇ

ਕਈ ਰੰਗ ਲੱਥਦੇ ਕਈ ਰੰਗ ਚੱੜਦੇ ਵੇਖੇ

ਚੋਰ ਉਚੱਕੇ ਕਈ ਵੇਖੇ ਕਈ ਇਮਾਨੀ ਬੰਦੇ ਵੇਖੇ

ਕਈ ਸੱਚੇ ਸੌਦੇ ਕਈ ਗੋਰਖ ਧੰਦੇ ਵੇਖੇ

 ਕਈ ਸਮਾਨੀ ਉੱਘੜਦੇ ਕਈ ਮਿੱਟੀ ਰੁਲਦੇ ਵੇਖੇ

ਨਸੀਬੀ  ਐਸੋ਼ ਆਰਾਮ ਵਸਣ ਕਈ ਕਿਸਮਤ ਨਾਲ ਘੁਲਦੇ ਵੇਖੇ

ਕਈ ਖੁਸ਼ੀ ਹੱਸਣ ਖੇਡਣ ਕਈ ਦੁੱਖ ਵਿੱਚ ਰੋਂਦੇ ਵੇਖੇ

ਕਈਆਂ ਲਈ ਰਾਜ ਭੋਜ ਕਈ ਭੁੱਖੇ ਕੁੱਤੇ ਮੂੰਹੋਂ ਰੋਟੀ ਖੋਂਦੇ ਵੇਖੇ

ਕਈ ਲਮ-ਸਲੱਮੇ ਕਈ ਗਿੱਠ ਮੂਠੀਏ ਛੋਟੇ ਵੇਖੇ

ਕਈ ਕਾਹਨੇ ਵਾਂਗ ਪਤਲੇ ਕਈ ਝੋਟੇ ਮੋਟੇ ਵੇਖੇ

ਕਈ ਅਸਲੀ ਵੇਖੇ ਕਈ ਕਈ ਖੋਟੇ ਵੇਖੇ

ਕਈ ਰਹਿਨੁਮਾਈ ਕਈ ਕ੍ਰਿਪਨ ਕਠੋਰ ਵੇਖੇ

ਕੋਈ ਇਹ ਕਰਦਾ ਕੋਈ ਉਹ ਕਰਦਾ ਕਰਦੇ ਹੋਰ ਤੋਂ ਹੋਰ ਵੇਖੇ

ਇਨ੍ਹਾਂ ਸਭ ਨੂੰ ਉਸ ਆਪ ਉਪਾਇਆ

ਇਹ ਵੀ ਹੈ ਉਸ ਦੀ ਹੀ ਮਾਇਆ

ਜੱਸਾ ਰਬ ਤੋਂ ਡਰਦਾ ਵੇਖਿਆ

ਰਬ ਰਬ ਰਬ ਰਬ ਰਬ ਉਹ ਕਰਦਾ ਵੇਖਿਆ

,,,,

जसा रब तों डर दा वेखया


जसा रब तों डरदा आ

रब रब रब रब रब ओह करदा आ

इक दूजे नाल कई लरदे वेखे

प्यार विच वी कई मरदे वेखे 

कई जीतदे कई हारदे वेखे 

कई डूबदे कई तरदे वेखे 

कई रंग लथदे कई चारदे वेखे

चोर अचके कई कई ईमानी बंदे वेखे

कई सच्चे सौदे कई गोरख धन्दे वेखे 

कई समानी उड़दे कई मिटी रुलदे वेखे 

नसीबी ऐश आराम वसन कई किस्मत नाल घुलदे वेखे

कई खुशी हसन खेड़न कई दुख विच रौंदे वेखे 

कइयां लई राज भोज कई भूखे कुते मूहू रोटी खोदे वेखे

कई लम सलमे कई गीथ मुथैया छोटे वेखे

कई कानने वांग पतले कई झोटे मोटे वेखे 

कई असली कई खोटे वेखे

कई रहनमई कई किरपन कठोर वेखे 

कोई एह करदा कोई ओह करदा करदे कई होर तों होर वेखे

इन्हें सब नू वी उस आप उपाय

यह वी है सब उस दी माया 

जसा रब तों डरदा वेखया

रब रब रब रब रब करदा वेखया















Saturday, November 23, 2024

ਅੰਦਰੋਂ ਉਹ ਹੀ ਬਣ ਜਾਂਵਾਂ ਪ4

       

                       ਅੰਦਰੋਂ ਉਹ ਹੀ ਬਣ ਜਾਵਾਂ


ਜਗ ਮੈਂਨੂ ਹੋਰ ਸਮਝੇ ਮੈਂ ਜਾਂਣਾਂ ਮੈਂ ਹੋਰ

ਉਪਰੋਂ ਮੇਰਾ ਸਾਧ ਦਾ ਭੇਖ ਅੰਦਰ ਮੇਰੇ ਚੋਰ

ਧੰਨ ਦੌਲਤ ਲਈ ਮਨ ਲੋਚੇ ਸ਼ੌਹਰਤ ਲਈ ਲਲਚਾਂਵਾਂ

ਪੈਸੇ ਨਾਲ ਕੋਈ ਪਿਆਰ ਨਹੀਂ ਮੈਂਨੂੰ ਲੋਕਾਂ ਨੂੰ ਕਹਿ ਸੁਣਾਵਾਂ

ਇਮਾਨਦਾਰ ਦੁਨਿਆਂ ਸਾਹਮਣੇ ਜਗ ਕਹੇ ਇਸ ਨਹੀਂ ਮਾਰੀ ਠੱਗੀ ਠੋਰੀ

ਉਹ ਕੀ ਜਾਨਣ ਕੀ ਝਮੇਲੇ ਮੈਂ ਕੀਤੇ ਫੜੀ ਨਾ ਗਈ ਮੇਰੀ ਚੋਰੀ

ਲੋਕ ਕਹਿਣ ਗਿਆਨ ਇਸ ਨੂੰ ਬਹੁਤ ਇਹ ਬੰਦਾ ਬੜਾ ਸਿਆਣਾ

ਏਧਰੋਂ ਓਧਰੋਂ ਪੜ ਕੱਠਾ ਕੀਤਾ ਆਪ ਇੱਲ ਤੋਂ ਕੁਕੜ ਨਾ ਜਾਂਣਾਂ

ਸ਼ਰੀਫ ਮੈਂਨੂੰ ਸਮਝ ਲੋਕ ਪੇਸ਼ ਹੋਣ ਨਮਰਤਾ ਨਾਲ

ਉਹ ਅਨਜਾਣੇ  ਸੁੰਦਰ ਚੇਹਰਾ ਵੇਖ ਕੀ ਮਨ ਮੇਰੇ ਔਣ ਖਿਆਲ

ਝੂਠ ਚਲਾਕੀ ਚੁਤਰਾਈ ਕਰ ਜੀਈ ਜਿੰਦ ਮੈਂ ਸਾਰੀ

ਕੀ ਮੇਰੀ ਕਿਸੇ ਢੱਕ ਕੇ ਰੱਖੀ ਜਾਂ ਇਹ ਮੇਰੀ ਹੁਸ਼ਿਆਰੀ

ਪਰਦਾ ਮੇਰਾ ਪਾਸ਼ ਨਾ ਹੋਏ ਅੰਦਰੋਂ ਇਹ ਡਰ ਖਾਏ

ਸਾਰੀ ਉਮਰ ਦੀ ਬਣਾਈ ਹੋਈ ਮਿੱਟੀ ਨਾ ਮਿਲ ਜਾਏ

ਪੈਜ ਰੱਖੇ ਰੱਖਣ ਵਾਲਾ ਮੇਰੀ ਦਵਾਰ ਉਸ ਦਾ ਖੜਕਾਂਵਾਂ

ਦੋਗਲਾਪਨ ਦੂਰ ਕਰੇ ਮੇਰਾ ਜੋ ਬਾਹਰ ਉਹ ਹੀ ਅੰਦਰੋਂ ਮੈਂ ਬਣ ਜਾਂਵਾਂ

,,,,

     अंदरो ओह ही बन जवां 


जग मैनू होर समझे मैं जाना मैं होर 

ऊपर मेरा साध दा भेख अंदर मेरे चोर

धन दौलत लई मन लोचे शौहरत लई ललचाया

पैसे नाल प्यार नहीं कोई लेकिन नू कह सुनाया

ईमानदार दुनिया सामने लोक कहन इस नहीं मारी ठगी थोरी 

ओह की जानंन झमेला जो मैं किते फारी गई ना मेरी चोरी

लोक कहन ज्ञान इसे बहुत एह बंदा बड़ा सियाना

पढ़ पढ़ यह इकठ्ठा कीता आप इल तो कुकर ना जाना

शरीफ मैनू समझ लोक पेश ओन नमृता नाल

ओह अनजान सुंदर चेहरा वेख की मन ऑन खियाल

झूठ चतुराई कर जिए जिंद सारी

की किसे मेरी डक के राखी जा मेरी होशियारी

पर्दा मेरा पाश ना होए यह डर अंदर खावे

सारी उमर दी बनाई होई मिटी ना मिल जावे

पेज रखे रखवाला द्वार उस दा खड़कावन

दोगला पन मेरा दूर करे जो बाहर अंदर वी ओह बन जवां 




ਜਗ ਜੱਸੇ ਤੇ ਹੱਸੇ p4.

                           ਜਗ ਜੱਸੇ ਤੇ ਹੱਸੇ


ਜਗ ਜੱਸੇ ਤੇ ਹੱਸੇ ਮੈਂ ਜਗ ਤੇ ਹੱਸਾਂ

ਸੋਚ ਜੋ ਮੇਰੀ ਉਹ ਸੋਚੇ ਤੇ ਚੱਲ ਸੁਖੀ ਮੈਂ ਕੀ ਦੱਸਾਂ

ਬੇਵਜਾ ਝਗੜਾ ਕੋਈ ਕਰੇ ਲੋਕ ਕਹਿਣ ਮੈਂ ਕਾਇਰ  ਉੱਥੋਂ ਨੱਸਾਂ

ਲੜਾਈ ਕਰ ਵਕਤ ਜ਼ਾਇਆ ਪਿਆਰ ਲਈ ਵਕਤ ਮਸਾਂ

ਦੋ ਪਲ ਬਹਿ ਗੱਲਾਂ ਕਰੇ ਹੱਸੇ ਮੇਰੇ ਨਾਲ

ਦੁੱਖ ਭੁੱਲ ਜਾਂਵਾਂ ਸਾਰੇ ਰੂਹ ਹੋਏ ਨਿਹਾਲ

ਲੋਕ ਕਹਿਣ ਜੱਸਾ ਹੁਸ਼ਿਆਰ ਨਹੀਂ ਪੈਸੇ ਦੀ ਕਦਰ ਉਸ ਨਾ ਪਾਈ

ਜੱਟ ਲੌਂਗ ਦਾ ਭਾਹ ਨਾ ਜਾਣੇ ਬੰਦਰ ਨਾ ਅਧਰੱਕ ਦਾ ਸਵਾਦ ਕਹਾਵਤ ਮੇਰੇ ਤੇ ਆਈ

ਧੰਨ ਦੌਲਤ ਨਾਲ ਕਿਸੇ ਸਕੂਨ ਨਾ ਪਾਇਆ

ਮੰਨਾ ਇਹ ਨਾਲ ਨਹੀਂ ਜਾਂਣੇ ਇਹ ਸੱਭ ਮਾਇਆ

ਧੰਨ ਦੌਲਤ ਮੇਰੇ ਦੋਸਤ ਟੱਬਰ ਮੇਰਾ ਮੇਰੀ ਸਰਮਾਇਆ

ਜੱਸਾ ਜੋਰੂ ਦਾ ਗੁਲਾਮ ਲੋਕਾਂ ਮੇਰਾ ਮਜ਼ਾਕ ਉੜਾਇਆ

ਡਰੇ ਬੀਵੀ ਤੋਂ ਹੁਕਮ ਮੰਨੇ ਜੋ ਬੀਵੀ ਫਰਮਾਇਆ

ਜਗ ਕੀ ਜਾਂਣੇ ਜੋਰੂ ਬਣ ਕੀ ਸੁੱਖ ਮੈਂ ਪਾਇਆ

ਤਾਹਨੇ ਨਾ ਸੁਣਾ ਬੀਵੀ ਖ਼ੁਸ਼ ਜੀਣ ਦਾ ਮਜ਼ਾ ਆਇਆ

ਹੱਸੇ ਜਗ ਸਾਰਾ ਜੱਸੇ ਤੇ ਜੱਸਾ ਜਗ ਤੇ ਹੱਸੇ

 ਮਸਤ ਝੂਮੇ ਜਗ ਵਿੱਚ ਜੱਸਾ ਅਣੇ ਗਣੇ ਨੂੰ ਦੱਸੇ


,,,,,

     जग जसे ते हंसे 


जग जसे ते हंसे मैं जग ते हंसा 

सोच जो मेरी उस सोचे चल सुख पाइए की दसा 

बेवजह की झगड़ा करे लोक कहन मैं कायर उथऊं नसा

लड़ाई लई वक्त जाइए कर प्यार लई वक्त मस्सा

दो पल बह गला करे हंसे मेरे नाल

दुख सारे भूल जवां रूह होवे निहाल 

लोक कहन जैसा होशियार नहीं पैसे दी कदर ना पाई

जाट लौंग दा भाह ना जाने बंदर अदरक दा स्वाद कहावत मेरे ते आई

धन दौलत नाल किसे सकूं ना पाया

मना एह नाल नहीं जाने यह सब माया

दोस्त मेरे  धन दौलत टबर मेरा मेरी सर्माया

जसा गुलाम जोरू दा लोका मजाक उड़ाया

डरे बीवी तों करे जो बीवी फरमाया

जग की जाने जोरू बन की सुख मैं पाया

ताहने ना सुना बीवी खुश जीन दा मज़ा आया

हंसे जग सारा जसे ते जसा जग ते हंसे

मस्त झूमे जसा जग विच अने गने नू दसे








Friday, November 22, 2024

ਜਾਦਾ ਆਪ ਤੋਂ ਡਰਾਂ p4

              ਜਾਦਾ ਆਪ ਤੋਂ ਡਰਾਂ

ਜੱਗ ਤੋਂ ਡਰਾਂ ਰਬ ਤੋਂ ਡਰਾਂ 

ਸੱਭ ਤੋਂ ਜਾਂਦਾ ਆਪ ਤੋਂ ਡਰਾਂ

ਜੱਗ ਨੂੰ ਮੇਰਾ ਪੂਰਾ ਨਾ ਪਤਾ

ਕਈ ਪਾਪ ਮੈਂ ਲਏ ਜੱਗ ਤੋਂ ਛੁਪਾ

ਜੱਗ ਜਾਣੇ ਵੀ ਤੇ ਕੀ ਕਰ ਲਊ

ਜੱਗ ਦੀ ਮੈਂ ਪ੍ਰਵਾਹ ਨਾ ਕਰਾਂ

ਇਸ ਲਈ ਜੱਗ ਤੋਂ ਜਾਦਾ ਨਾ ਡਰਾਂ

ਮੁਗਧ ਮੈਂ ਰਬ ਲੱਗੇ ਮੈਂਨੂੰ ਦੂਰ

ਚਾਨਣ ਨਾ ਅੰਧਾ ਵੇਖਾਂ ਨਾ ਹਾਜ਼ਰਾ ਹਜ਼ੂਰ

ਰਬ ਘਟ ਘਟ ਜਾਣੀ ਅੰਤਰਜਾਮੀ 

ਭੌਅ ਖਾ ਪਾਪ ਕਰਨ ਤੋਂ  ਕੁੱਛ ਟਰਾਂ

ਪਰ ਜਾਦਾ ਨਾ ਮੈਂ ਰਬ ਤੋਂ ਡਰਾਂ

ਪਾਪ   ਜੋ  ਮੈਂ ਆਪ ਕੀਤੇ

ਮੈਂਨੂੰ ਸਿਰਫ਼ ਮੈਂਨੂੰ ਹੀ ਪਤਾ

ਜਦ ਆਪ ਮੈਂ ਉਹ ਕੀਤੇ

ਕਿਵੇਂ ਪਾਪ ਆਪਣਾ ਲਵਾਂ ਛੁਪਾ

ਬੜੀ ਵਾਰ ਕੋਸ਼ਿਸ਼ ਕੀਤੀ ਨਾਕਾਮ ਰਹਿਆ

ਸੋਚਿਆ ਦਿਲ ਕਰਾਂ ਆਪਣਾ ਸਾਫ਼

ਪਾਪ ਜੋ ਜਾਣ ਬੁੱਝ ਕੀਤੇ

ਕਿਸ ਮੂੰਹ ਲੈ ਪਾਪ ਆਪ ਮੈਂ ਕਰਾਂ ਮਾਫ਼ 

ਪਾਪ ਨਾ ਮਾਫ਼ ਜਹੱਨੂ ਵਿੱਚ ਨਾ ਸੜਾਂ

ਇਸ ਲਈ ਮੈਂ ਆਪਣੇ ਆਪ ਤੋਂ ਜਾਦਾ ਡਰਾਂ

,,,,

    जादा आप तों डरा 

जग तों डरा रब तों डरा 

सब तों जादा आप तों डरा

जग नू मेरा पूरा ना पता 

कई पाप मैं लिए जग तों छूपा

जग जाने वी तो की कर लऊ

जग दी मैं परवाह ना करा

इस लई जग तों जादा ना डरा

मुगद मैं रब जाना दूर

चानन ना अंधा वेखां ना हाजरा हजूर

रब घट घट जानी अंतर्जामी

भाऊ खा पाप करने तों कुश  टरा

पर जादा ना मैं रब तों डरा

पाप जो मैं आप किते

मैनू सिर्फ मैनू ही पता

जद आप मैं ओह किते

किन्झ आप तों लवा छुपा

बड़ी बार कोशिश किती रिहा नाकाम

सोचियां दिल करा अपना साफ

पाप जो जान बुझ किते 

किस मुंह लै पाप आप करा माफ

पाप ना माफ जहनू मैं जला 

इस लई आप तों मैं जादा डरा