ਰੁਤ ਸੁਹਾਨੀ,ਬੁੱਢੇ ਤੇ ਜਵਾਨੀ,ਮਾਸਕ ਦੀ ਮਾਰ
ਸਮੇਂ ਦਾ ਚੱਕਰ ਚੱਲ ਗਿਆ ਧਰਤੀ ਵੀ ਹਰਿਆਈ
ਮਹੀਨਿਆਂ ਦੀ ਸੁਸਤੀ ਉੱਠੀ,ਸ਼ਰੀਰ ਵਿੱਚ ਚੁਸਤੀ ਆਈ
ਚੇਹਰੇ ਵੀ ਸੱਭ ਖਿਲੇ ਖਿਲੇ ਦਿੱਲਾਂ ਵਿੱਚ ਖ਼ੁਸ਼ੀ ਛਾਈ
ਬੁੱਢਾ ਵੀ ਜਵਾਨ ਹੋ ਗਿਆ ਉੱਹਦੀ ਚਾਲ ਵਿੱਚ ਫੁਰਤੀ ਆਈ
ਅੱਖ ਉਸ ਦੀ ਸ਼ਤਾਨੀ ਨਾਲ ਚਮਕੀ,ਦਿੱਲ ਵਿੱਚ ਪੱਤਾ ਨਹੀਂ ਕੀ ਆਈ
ਕਰ ਦਾੜੀ ਕਾਲੀ,ਗੰਜ ਲਈ ਵਿੱਗ ਉਸ ਨੇ ਪਾਈ
ਬੁੱਢਾ ਘੁਮਣ ਲਈ ਤਿਆਰ ਹੋ ਗਿਆ,ਪਾਇਆ ਸੂਟ ਲਾਈ ਟਾਈ
ਜਾ ਬੈਠਾ ਪਾਰਕ ਵਿੱਚ ਅੱਖੀਂ ਕਾਲਾ ਚੱਸਮਾ ਲਾਈ
ਬੈਠਾ ਵੇਖੇ ਨਜ਼ਾਰੇ ਹੁਸਨ ਦੇ,ਮੰਨ ਮੰਨ ਵਿੱਚ ਲੱਲਚਾਏ
ਕਾਸ਼ ਮੇਰੀ ਕਿਸਮੱਤ ਖੁੱਲੇ,ਕੋਈ ਹੱਮ ਓਮਰ ਪਾਸ ਆ ਜਾਏ
ਇੱਕ ਮੋਹਤਰਮਾ ਨਾਲ ਆ ਬੈਠੀ ,ਸਿਰ ਉੱਤੇ ਦੁਪੱਟਾ ਮੂੰਹ ਤੇ ਮਾਸਕ
ਕਹਿਣ ਲਗੀ ਤਨਾਹ ਬੈਠੇ ਹੋ ਔਰ ਬੈਠੇ ਲੱਗਦੇ ਬੜੇ ਉਦਾਸ
ਤੂੰ ਵੀ ਅਪਣੀ ਦਿੱਲ ਦੀ ਸੁਣਾ ਮੈਂ ਵੀ ਦਿੱਲ ਦੀ ਕੱਢਾਂ ਲਵਾਂ ਭੱੜਾਸ
ਬੁੱਢਾ ਕਹੇ ਬਹੁਤ ਰੱਬ ਨੇ ਦਿਤਾ ਬੱਸ ਕੀ ਦੱਸਾਂ ਅਪਣਾ ਹਾਲ
ਬੁੱਢੀ ਮੈਂਨੂੰ ਪਿਆਰ ਨਹੀਂ ਕਰਦੀ ਨਾ ਰੱਖੇ ਮੇਰਾ ਖਿਆਲ
ਓਮਰ ਵੱਧਦੀ ਜਾ ਰਹੀ ਕਈ ਅੰਗ ਦੇ ਰਹੇ ਜਬਾਬ
ਅੱਜ ਕਿਸੇ ਨਾਲ ਦੋਸਤੀ ਕਰਕੇ ਕਰ ਲਵਾਂ ਪੂਰੇ ਅਪਣੇ ਖ਼ਵਾਬ
ਖਾਤੂਮ ਬੋਲੀ ਦਿੱਲ ਦੀ ਕਹਿ ਅਸਲੀਅਤ ਤੇਰੀ ਅੱਜ ਸਾਮਣੇ ਆਈ
ਮਾਸਕ ਲਾਹਕੇ ਬੋਲੀ ਚੰਗੀ ਤਰਾਂ ਵੇਖ ਮੈਂ ਹਾਂ ਤੇਰੇ ਘਰਵਾਲੀ ਤੇਰੀ ਲੁਗਾਈ
ਚੁੱਪ ਕਰ ਘਰ ਆ ਮੇਰੇ ਪਿੱਛੇ ਅੱਜ ਤੇਰੀ ਨਹੀਂ ਖੈਰ
ਮੈਂ ਤੈਂਨੂੰ ਚੰਗੀ ਨਾ ਲੱਗਾਂ ਪਿਆਰਿਆਂ ਲੱਗਣ ਤੈਨੂੰ ਗੈਰ
ਬੁੱਢਾ ਕੰਨ ਫ਼ੜਕੇ ਮਾਫ਼ੀ ਮੰਗੇ ਕਹੇ ਮੱਤ ਸੀ ਮੇਰੀ ਮਾਰੀ
ਤੇਰੇ ਬਾਜੋਂ ਹੋਰ ਨਾ ਕੋਈ ਤੂੰ ਹੈ ਮੈਨੂੰ ਜਾਨ ਤੋ ਵੀ ਪੀਆਰੀ
ਰੁੱਤ ਸੁਹਾਨੀ ਨੇ ਸਿਰ ਫੇਰਿਆ ਕਰੋਨਾ ਮਾਸਕ ਨੇ ਸਾਡੀ ਵਾਟ ਲਗਾਈ
ਰੁੱਤ ਸੁਹਾਨੀ ਤੋਂ ਬੱਚਿਓ ਬੁੱਢੇ ਯਾਰੋ ਇਸ ਵਿੱਚ ਹੀ ਤੁਹਾਡੀ ਭਲਾਈ
ਰੁਤ ਸੁਹੀਨੀ ਆਈ ਯਾਰੋ ਕੈਸੀ ਰੁੱਤ ਸੁਹਾਨੀ ਆਈ
***********
रुत सुहानी,बुॅडे नू जवानी,मासक दी मार
बरफ गई ठंडी गई,रुत सुहानी आई
समें दा चकर चल गिया धरती वी मुसकाई
महीनिया दी सुसती उठी,शरीर विॅच चुसती आई
चेहरे वी सभ खिले खिले दिॅलां विच खुशी शाई
बुॅडा वी जवान हो गिया,उस दी चाल विॅच फुरती आई
अख उस दी शैतानी नाल चमकी दिॅल विच पता नहीं की आई
दाङी काली कर,गंज लई विग उस ने पाई
बुॅडा घुमण लई तियार हो गिया पाया सूट लाई टाई
जा बैठा पारक विच अखीं काला चशमा लाई
बैठा वेखे नजारे हुसन दे,मन मन विच ललचाए
काश मेरी वी किसमत खुले,कोई हम-उमर पास आ जाए
एक मोहतरमा नाल आ बैठी,सिर ने दुपॅटा मुहं ते मासक
कहिण लगी,तनाह बैठे हो,और बैठे लगदे बङे उदास
तूं वी अपणी दिॅल दी सुणा ,मैं वी दिॅल दी कॅड लवां भङास
बुडा कहे बहुत रॅब ने दिता बस की दसां अपणा हाल
बुॅडी मैंनू पियार नहीं करदी ना रॅखे मेरा खियाल
उमर वधदी जा रही कई अंग दे रहे जबाब
अज किसे नाल दोसती करके,कर लवां पूरे अपणे खवाब
खातूण बोली,दिॅल दी कहि असलीयत तेरी अज सामणे आई
मासक लाह के बोली चंगी तरां वेख,मैं हां तेरे घरवाली तेरी लुगाई
चुप कर घर आ मेरे पिॅछे,अज तेरी नहीं खैर
मैं तैंनू चंगी ना लगां,पियारियां लगण तैंनू गैर
बुॅडा कन फङ माफी मंगे ,कहे मत सी मेरी मारी
तेरे बाजों होर ना कोई,तूं है मैंनू जान तों वी पियारी
रुत सुहानी ने सिर फेरिया,करोना मासक ने साडी वाट लगाई
रुत सुहानी तों बचिओ बुॅडे यारो,इस विच ही तुहाडी भलाई
रुत सुहानी आई यारो रुत सुहानी आई
Caught red handed!! :-)
ReplyDeleteBeware A K
ReplyDelete