ਬਦਲਿਆ ਤੇਰੇ ਲਈ
ਤਾਂਕਿ ਤੇਰੇ ਲਾਇਕ ਆਪ ਨੂੰ ਬਣਾ ਸਕਿਏ
ਏਨਾ ਵੀ ਨਾ ਬਦਲ ਸਾਨੂੰ ਕਿ
ਆਪ ਨੂੰ ਵੀ ਨਾ ਪਹਿਚਾਂ ਸਕਿਏ
ਬਦਲਿਆ ਮੂੰਹ ਅਪਣੇ ਦਾ ਸਵਾਦ
ਤਾਂਕਿ ਤੇਰੇ ਪਕਵਾਨ ਦਾ ਸਵਾਦ ਪਾ ਸਕਿਏ
ਰੱਬ ਦੇਵੇ ਸਾਨੂੰ ਏਨਾ
ਤਾਂਕਿ ਸੰਤੋਖ ਨਾਲ ਖਾ ਸਕਿਏ
ਕੋਸ਼ਿਸ਼ ਕੀਤੀ ਹੁਸ਼ਿਆਰੀ ਦੀ
ਤਾਂਕਿ ਤੇਰੀ ਨਜ਼ਰਾਂ ਵਿੱਚ ਕਦਰ ਪਾ ਸਕਿਏ
ਬੁਲੰਦ ਬਨਣ ਦੀ ਵੀ ਕੀਤੀ ਕੋਸ਼ਿਸ਼
ਤਾਂਕਿ ਅਪਣੇ ਆਪ ਨੂੰ ਕੁੱਛ ਅਖਵਾ ਸਕਿਏ
ਸਖਤੀ ਲਈ ਵੀ ਕਈ ਸਬੱਕ ਸਿਖੇ
ਤਾਂਕਿ ਨਰਮ ਦਿੱਲ ਨੂੰ ਧੋਖਿਓਂ ਬਚਾ ਸਕਿਏ
ਮਹਿਨਤ ਨਾਲ ਜੋ ਇਕੱਠਾ ਕੀਤਾ
ਉਸ ਨੂੰ ਐਂਵੇਂ ਉੜਨ ਤੋਂ ਬਚਾ ਸਕਿਏ
ਬਦਲੀ ਜੁਬਾਂ ਅਪਣੀ
ਤਾਂਕਿ ਤੈਂਨੂੰ ਮਿਠੇ ਬੋਲ ਸੁਣਾ ਸਕਿਏ
ਲੱਭੇ ਨਵੇਂ ਸਬੱਦ ਕੋਸ਼ ਚੋਂ
ਤਾਂਕਿ ਤੇਰਾ ਮੰਨ ਬਹਿਲਾ ਸਕਿਏ
ਬਦਲਿਆ ਗਾਣਾ ਅਪਣਾ
ਤਾਂਕਿ ਤੇਰਾ ਨਾਮ ਗਾ ਸਕਿਏ
ਸੁਰ ਵੀ ਬਦਲਿਆ ਅਪਣਾ
ਤਾਂਕਿ ਤੇਰੇ ਸੁਰ ਨਾਲ ਸੁਰ ਮਿਲਾ ਸਕਿਏ
ਪਿਆਰ ਕੀਤਾ ਦਿੱਲੋਂ ਏਨਾ
ਤਾਂਕਿ ਤੇਰਾ ਪਿਆਰ ਪਾ ਸਕਿਏ
ਪੂਜਾ ਦਿੱਲੋਂ ਕੀਤੀ ਤੇਰੀ
ਤਾਂਕਿ ਤੇਰਾ ਭਗੱਤ ਅਖਵਾ ਸਕਿਏ
ਜਸ ਨੂੰ ਜਸ ਕਰਨ ਦੇ ਤਾਂਕਿ
ਜੱਗ ਵਿੱਚ ਉਹ ਜੱਸ ਕਮਾ ਸਕੇ
ਇਨਸਾਨੀਅਤ ਦੇ ਰਾਹ ਚੱਲਣੇ ਦੇ
ਤਾਂਕਿ ਆਪ ਨੂੰ ਇੰਨਸਾਨ ਕਹਿਲਾ ਸਕੇ
************
बदलिआ तेरे लई
काफी बदलिआ अपणे आप नू
तांकि तेरे लायक आप नू बणा सकीए
ऐना वी ना बदल सानू कि
आप नू वी ना पहिचां सकीए
बदलिआ मुंह अपणे दा स्वाद
तांकि तेरे पकवान दा स्वाद पा सकीए
रॅब देवे सानू ऐना
तांकि संतोख नाल खा सकीए
कोशिश कीती होशियारी दी
तांकि तेरी नजरा विच कदर पा सकीए
बुदंल बनण दी वी कीती कोशिश
तांकि अपणे आप नू कुछ अखवा सकीए
सक्खती लई वी कई सॅबक सिखे
तांकि नरम दिल नू धोखिओं बचा सकीए
महिनॅत नाल जो इकॅठा कीता
उस नू ऐवें उङन तों बचा सकीए
बदली जुबां अपणी
तांकि तैंनू मिॅठे बोल सुणा सकीए
लॅभे नवें शब्द कोश चों
तांकि तेरा मन बहिलाअ ससकीए
बदलिआ गाणा अपणा
तांकि तेरा नाम गा सकीए
सुर वी बलिआ अपणा
तांकि तेरे सुर नाल सुर मिला सकीए
पियार कीता दिलों ऐना
तांकि तेरा पियार पा सकीए
पूजा दिलों कीती तेरी
तांकि तेरे भगत अखवा सकीए
जस नू जस करन दे
जॅग विच उह जस कमा सके
ईन्सानीयत दे राह चलते दे
तांकि आप नू ईन्सान कहिला सके
No comments:
Post a Comment