Saturday, June 27, 2020

ਬਾਬੇ ਬੰਤੇ ਦਾ ਟੱਬਰ p 1 h


                                                        ਬਾਬੇ ਬੰਤੇ ਦਾ ਟੱਬਰ


ਬਾਬੇ ਬੰਤੇ ਦੇ ਟੱਬਰ ਦੇ ਰਿਸ਼ਤੇ ਕਿਸੇ ਦੀ ਸਮਝ ਨਾ ਆਏ
ਦੱਸਾਂ ਤੁਹਾਨੂੰ ਉੱਨਾ ਬਾਰੇ ਕੋਈ ਸਮਝੇ ਸਾਨੂੰ ਵੀ ਸਮਝਾਵੇ
ਬੰਤਾ ਪੁੱਤ ਰਾਣਾ ਦੋਨੋ ਛੜੇ ਬੰਤੇ ਦੀ ਘਰਵਾਲੀ ਕਰ ਗਈ ਸੀ ਚੜਾਈ
ਰੋਟੀ ਪਕਣੀ ਮੁਸ਼ਕਲ ਹੋ ਗਈ ਨਾ ਹੋਵੇ ਘਰ ਦੀ ਸਫਾਈ
ਬੰਤਾ ਰਾਣਾ ਸੋਚਣ ਲੱਗੇ ਤਰਤੀਬ ਉੱਨਾ ਨੇ ਬਣਾਈ
ਕਹਿਣ ਇੱਕ ਜਾਣਾ ਅਸੀਂ ਵਿਆਹ ਕਰ ਔਰਤ ਘਰ ਲੈ ਆਈਏ
ਘਰ ਸੰਭਾਲੂ ਸਾਡਾ ,ਟੁੱਕ ਮਿਲੇਗਾ ਰੋਟੀ ਬੈਠੇ ਬਿਠਾਏ
ਬੰਤਾ ਕਹੇ ਤੂੰ ਕਰ ਲੈ ਰਾਣੇ ਓਮਰ ਹੈ ਤੇਰੀ ਆਈ
ਨਹੀਂ ਰਾਣਾ ਬੋਲਿਆ  ਰੁਪਿਆ ਤੋੜਿਆ ਮੁੰਡਾ ਵਿਆਇਆ ਹੱਥੋਂ ਲਈਏ ਗਵਾਈ
ਫਿਰ ਜੇ ਉਸ ਨੇ ਮੈਂਨੂੰ ਲਾਈ ਲੱਗ ਬਣਾ ਲਿਆ ਸਮਝੋ ਤੇਰੀ ਸ਼ਾਮਤ ਆਈ
ਭਾਇਆ ਤੂੰ ਕਰ ਸ਼ਾਦੀ ,ਲੈ ਆਵੀਂ ਅਪਣੇ ਲਈ ਘਰ ਵਾਲੀ ,ਮੇਰੇ ਲਈ ਮਾਈ
ਬੰਤਾ ਵੀ ਸੋਚਕੇ ਰਾਜ਼ੀ ਹੋਗਿਆ ਰਾਣੇ ਨਾਲ ਉਸ ਹਾਂ ਦੇ ਨਾਲ ਹਾਂ ਮਿਲਾਈ
ਰਿਸ਼ਤਾ ਲੱਭੱਣ ਵਾਸਤੇ ਘਰ ਸਦਿਆ ਉਨਾਂ ਨੇ ਪਿੰਡ ਦਾ ਹਰੀ ਨਾਈ
ਹਰੀ ਨੇ ਰਿਸ਼ਤਾ ਲੱਭਿਆ, ਬਾਈ ਸਾਲ ਦੀ ਤਿੰਨ ਵਾਰ ਵਿਧਵਾ ਲਛੋ ਉਸ ਦਾ ਨਾਮ
ਚੁੜੇਲ ਖ਼ਸਮਾ ਨੂੰ ਖਾ ਗਈ ਲੋਕਾਂ ਕੀਤਾ ਸੀ ਉਸ ਨੂੰ ਬਦਨਾਮ
ਵਿਧਵਾ ਮਾਂ ਨੇ ਬੰਤੇ ਦੀ ਓਮਰ ਅਨਵੇਖੀ ਕੀਤੀ ਦੇਖੀ ਏਕੜਾਂ ਦੀ ਮਲਕੀਅਤ
ਸੁੱਖੀ ਰਹੇਂਗੀ ਧੀਏ ਪੈਸੇ ਵਾਲੇ ਘਰ ਪੈਸਾ ਕੱਲਯੁਗ ਦਾ ਪਰਧਾਨ ਹੈ ਇਹ ਅਸਲੀਅਤ
ਬੰਤੇ ਦਾ ਵਿਆਹ ਹੋਗਿਆ ਰਾਣਾ ਰਹਿ ਗਿਆ ਕੁਂਵਾਰਾ
ਰਾਣਾ ਸੋਣਾ ਜਵਾਨ ਸੀ ਪਰ ਕਿਸਮੱਤ ਦਾ ਸੀ ਮਾਰਾ
ਦਿਮਾਗੋਂ ਹਲਕਾ ਇੱਕ ਅੱਖੋਂ ਕਾਣਾ ਲੋਕੀਂ ਕਹਿਣ ਰਾਣਾ ਕਾਣਾ ਸੌਦਾਈ
ਪਰ ਰਾਣੇ ਦੇ ਵੀ ਦਿੱਨ ਬਦਲੇ ਉਸ ਦੀ ਕਿਸਮੱਤ ਨੇ ਖੇਲ ਸੀ ਦਿਖਾਈ
ਲੱਛੋ ਦੀ ਮਾਂ ਹਮ-ਓਮਰ ਸੀ ਰਾਣੇ ਦੀ ਇੱਕਲੌਤੀ ਅੱਖ ਉਸ ਤੇ ਆਈ
ਦੁਨਿਆਂ ਦੀ ਪਰਵਾਹ ਨਾ ਕਰਕੇ ਲੱਛੋ ਦੀ ਮਾਂ ਨਾਲ ਸ਼ਾਦੀ ਕਰਵਾਈ
ਜੱਗ ਦੇ ਤਾਹਨੇ ਬੰਦ ਕੀਤੇ ਕਹਿ, ਬਾਪੂ ਰਾਜ਼ੀ ਫਿਰ ਤੁਹਾਨੂੰ ਕੀ ਹੈ ਭਾਈ
ਬੰਤੇ ਦੇ ਟੱਬਰ ਦੇ ਰਿਸ਼ਤੇ ਸੁਣ ਲੋਕ ਦਿੰਦੇ ਨੇ ਹੱਸ
ਲੱਛੋ ਦੀ ਮਾਂ ਉਸ ਦੀ ਨੂੰਹ ਲੱਗੇ ਨਾਲੇ ਲੱਗੇ ਸੱਸ
ਰਾਣੇ ਦੇ ਘਰ ਲਾਲ ਜਮਿਆ ਬੰਤਾ ਝੂਮੇ ਖ਼ੁਸ਼ੀ ਵਿੱਚ ਕਹੇ ਮੈ ਕਿਸਮੱਤ ਵਾਲਾ
ਸੋਹਣਾ ਮੈਂਨੂੰ ਰੱਬ ਨੇ ਪੋਤਾ ਬਖ਼ਸ਼ਿਆ ਨਾਲੇ ਉਹ ਮੇਰਾ ਸਾਲਾ
ਏਥੇ ਹੀ ਬੱਸ ਕਰਦੇ ਹਾਂ ਬਾਬੇ ਬੰਤੇ ਦੇ ਟੱਬਰ ਦੀ ਕਹਾਣੀ
ਅੱਗੇ ਜਾ ਕੇ ਬੰਤੇ ਦੇ ਟੱਬਰ ਦੇ ਕੀ ਰਿਸ਼ਤੇ ਬਣਦੇ ਉਪਰ ਵਾਲਾ ਹੀ ਜਾਣੀ
************
                                                बाबे बंते दा टबॅर

बाबे बंते दे टबॅर दे रिशते किसे दी समझ ना आए
दॅसां तुहानू उन्हां बारे कोई समझे,सानू वी समझाए
बंता पुत राणा ,दोनो शङे,बंते दी घरवाली कर गई सी चङाई
रोटी पकणी मुशकल हो गई,ना होवे घर दी सफाई
बंता राणा सोचण लॅगे,तरतीब उन्हां बणाई
कहिण एक जाणा आसीं विहआ कर,औरत घर लै आईए
घर सम्बालू साडा,टुक मिलेगा रोटी बैठे बिठाए
बंता कहे तूं कर लै राणा,उमर है तेरी आई
नहीं राणा बोलिआ,रुपिया तोङिआ,मुंडा विआहा,हॅथों लईए गवाई
फिर जे उस ने मैंनू लाई लॅग बणा लिया,समझो तेरी शामत आई
भाईआ तूं कर शादी,लै आंवीं अपणे लई घर वाली,मेरे लई माई
बंता वी सोच्च के राजी हो गिया,राणे नाल उस ने हां दे नाल हां मिलाई
रिशता लभॅण वासते घर सदिआ पिंड दा हरी नाई
हरी नाई ने रिशता लभिया,बाई साल दी,तिन वार विधवा,लॅच्छो उस दा नाम
चुङेल,खसमां नू खा गई,लोकां कीता सी उस नू बदनाम
विधवा मां ने बंते दी उमर उनवेखी कीती,देखी ऐकङां दी मलकीयॅत
सुखी रहेंगी धीए,पैसे वाले घर,पैसा कलयुग दा परधान है इह असलीयत
बंते दा विआह हो गिया,राणा रह गिया कुंवारा
राणा सोणा जवान सी पर सी पर किसमॅत दा सी मारा
दिमागों हलका,एक अखों काणा,लोकीं कहिण राणा काणा सौदाई
पर राणे दे वी दिन बदले,उस दी किसमॅत ने खेल सी दिखाई
लॅच्छो दी मां हम-उमर सी ,राणे दी एकलौती अख उस ते आई
दुनिया दी परवाह ना करके,लॅच्छो दी मां नाल शादी करवाई
जॅग दे नाह्ने बंद कीते,कहि,बापू राजी फिर तुहानू की भाई
बंते दे टबॅर दे रिशते सुण लोक दिंदे हॅस
लच्छो दी मां उस दी नूंह लॅगे नाले लॅगे सॅस
राणे हे घर लाल जमिआं,बंते खुशी विच,कहे मैं किसमॅत वाला
सोणा मैंनू रॅब ने पोता बॅक्षिया,नाले उह मेरा साला
ऐथे ही बॅस करदे हां बाबे बंते दे टबॅर दी कहाणी
अगे जा के बंते दे टबॅर दे की रिशते बणदे उपर वाला ही जाणी





     


No comments:

Post a Comment