ਕਰੋਨਾ ਦੀ ਕਰਨੀ
ਬੈਠਾਅ ਦਿੱਤੇ ਉਸ ਨੇ ਘਰਾਂ ਵਿੱਚ ਬੰਦੇ
ਆਉਂਦਾ ਨਹੀਂ ਸਾਨੂੰ ਪੋਚਾ ਲਗੌਣਾ
ਨਾ ਸਬਜੀ ਨਾ ਪਰੌਂਠਾ ਬਨਾਓਣਾ
ਗੱਲ ਅਪਣੀ ਕਹਿ ਨਹੀਂ ਸਕਦੇ
ਬੀਵੀ ਦੇ ਤਾਹਨੇ ਸਹਿ ਨਹੀਂ ਸਕਦੇ
ਬੁੱਢੀ ਕੰਮ ਵਿੱਚ ਰੁਝੀ ਥੱਕ ਜਾਵੇ
ਬੁੱਢਾ ਨਾ-ਕੰਮਾ ਹੱਥ ਨਾ ਵੱਟਾਵੇ
ਪਰ
ਲੂਡੋ ਦੀ ਜਿਤ ਵਿੱਚ ਛੋਟਿਆਂ ਦੀ ਖੁਸ਼ੀ ਦਾ ਸਵਾਦ
ਵੇਖ ਕਸ਼ਟ ਦੂਰ ਨਸਣ ਥਕਾਵੱਟ ਨਾ ਰਹੇ ਯਾਦ
ਵੇਖ ਲੈ ਅਪਣੇ ਨਨਿਆ ਦੇ ਚੇਹਰੇ ਦੀ ਮੁਸਕਾਟ
ਸੁਣ ਲੈ ਉੱਨਹਾਂ ਦੇ ਗਾਣੇ ਤੇ ਪੈਰਾਂ ਦੀ ਆਹੱਟ
ਬਾਹਰ ਜਾਣ ਦੀ ਨਾ ਕਰ ਲੋਚਨਾ
ਬਾਹਰ ਤਾਂ ਹੈ ਦੁੱਖ ਦੀ ਦੁਨਿਆਂ
ਘਰ ਵਿੱਚ ਹੀ ਸਕੂਨ ਪਾ ਲੈ
ਅਪਣਿਆਂ ਨੂੰ ਦਿੱਲ ਨਾਲ ਲਾ ਲੈ
ਕਰ ਲੈ ਇਕੱਠਿਆਂ ਕੁੱਛ ਸੋਹਣਿਆਂ ਯਾਦਾਂ
ਕੰਮ ਆਉਣਗਿਆਂ ਬੁਢਾਪੇ ਵਿੱਚ ਇਸ ਤੋਂ ਬਾਦਾਂ
ਹੋ ਨਾ ਐਵੇਂ ਤੂੰ ਬਹੁਤਾ ਪਰੇਸ਼ਾਨ
ਪਰਵਾਰ ਵਿੱਚ ਬੈਠ ਖ਼ੁਸ਼ਿਆਂ ਮਾਨ
ਵਕੱਤ ਗੁਜ਼ਰ ਜਾਣਾ ਇਹ ਤੂੰ ਸੱਚੀ ਜਾਣੀ
ਜਿਵੇਂ ਲੰਘਾ ਬੱਚਪਨ ਬੀਤੀ ਤੇਰੀ ਜਵਾਨੀ
ਘਰ ਵਿੱਚ ਹੀ ਤੂੰ ਖ਼ੁਸ਼ ਰਹਿ ਮੇਰੇ ਯਾਰ
ਅਪਣਿਆਂ ਦਾ ਜਿਥੇ ਮਿਲੇ ਪਿਆਰ
ਅਪਣਿਆਂ ਦਾ ਜਿੱਥੇ ਮਿਲੇ ਪਿਆਰ
No comments:
Post a Comment