ਉਸ ਦੇ ਅਵਤਾਰ
ਸੀ ਉਹ ਜੋਬਨ ਭਰੀ ਮੁਟਿਆਰ
ਸਿੱਧੀ ਦਿੱਲ ਵਿੱਚ ਉਤਰ ਗਈ
ਬਣ ਗਈ ਉਹ ਸਾਡਾ ਪਿਆਰ
ਇਹ ਸੀ ਉਸ ਦਾ ਪਹਿਲਾ ਅਵਤਾਰ
ਸੱਜ ਵਿਆਹੀ ਆਈ ਮੇਰੇ ਕੋਲ
ਸਾਂਭਿਆਂ ਮੈਂਨੂੰ ਤੇ ਮੇਰਾ ਘਰ ਬਾਰ
ਫਿਰ ਧੀ ਪੁਤ ਦੀ ਪਰਵਰਿਸ਼ ਵਿੱਚ
ਦਿਖਾਇਆ ਮੰਮਤਾ ਦਾ ਭੰਢਾਰ
ਇਹ ਸੀ ਉਸ ਦਾ ਦੂਜਾ ਅਵਤਾਰ
ਗਿ੍ਸਥੀ ਚਲਾਈ ਸੰਯਮ ਨਾਲ
ਰੁਪਿਆ ਖਿਚਿਆ ਦੂਰ ਤੱੱਕ
ਮਹਿਨਤ ਤੇ ਕੁਰਬਾਨੀ ਕੀਤੀ
ਲਿਆਂਦੀ ਥੋੜੀ ਵਿੱਚ ਬਹਾਰ
ਇਹ ਸੀ ਉਸ ਦਾ ਤੀਜਾ ਅਵਤਾਰ
ਅਪਣੇ ਟੱਬਰ ਦੇ ਹਿੱਤ ਲਈ
ਬਣੀ ਸਰਸਵੱਤੀ ,ਸ਼ੇਰ ਤੇ ਹੋਈ ਸਵਾਰ
ਲੱਖ਼ਸ਼ਮੀ ਘੱਰ ਲਿਉਣ ਲਈ
ਸਿਖਿਆ ਸ਼ੇਰਾਂ ਦਾ ਵਿਆਪਾਰ
ਇਹ ਸੀ ਉਸ ਦਾ ਚੌਥਾ ਅਵਤਾਰ
ਜਿੰਦਗੀ ਦਾ ਲੁਤੱਫ਼ ਆਗਿਆ
ਹਾਂ ਰੱਬ ਦਾ ਸ਼ੁਕਰਗੁਜ਼ਾਰ
ਇਸ ਜੀਵਨ ਵਿੱਚ ਜਿਵੇਂ ਇਕੱਠੇ ਹਾਂ
ਆਈਏ ਇਕੱਠੇ ਹਰ ਬਾਰ
ਸਰਤਾਜ ਬਣੇ ਮੇਰਾ ਅਪਣੇ ਪੰਜਵੇਂ ਅਵਤਾਰ
No comments:
Post a Comment