ਪਿੰਡ ਮਾਨਾਤਲਵੰਡੀ
ਪਿੰਡ ਸੁਣੀਦਾ ਮਾਨਾਤੱਲਵੰਡੀ
ਮਾਣੇ ਨੇ ਉਹ ਪਿੰਡ ਵਸਾਇਆ
ਵਸਾਇਆ ਬੇਂਈਂ ਦੇ ਕੰਡੀਂ
ਕਾਲੀ ਬੇਂਈਂ ਦੀ ਰੇਤ ਸੁਣੀਦੀ
ਰੰਗ ਦੀ ਚਿੱਟੀ ਲੱਗੇ ਪੈਰਾਂ ਨੂੰ ਠੰਡੀ
ਬੇਂਈਂ ਪਾਰ ਕੁੱਛ ਖੇਤ ਸੁਣੀਦੇ
ਕਹਿਣ ਪਿੰਡ ਵਾਲੇ ਉਸ ਨੂੰ ਮੰਡੀ
ਮੱਝ ਦੀ ਕਹਾਣੀ ਸੁਣੀਦੀ
ਜੋ ਸੀ ਕਹਿੰਦੇ ਪੂਛੋਂ ਲੰਡੀ
ਕਹਿਣ ਦੋ ਜਾਣਿਆਂ ਉਹ ਫੜੀ
ਤੇ ਚੌਂਹ ਜਾਣਿਆਂ ਸੀ ਉਹ ਵੰਡੀ
ਖ਼ੁਸ਼ਹਾਲ ਵਸੇ ਮੇਰਾ ਪਿੰਡ
ਰੱਬ ਤੋਂ ਇਹ ਦੁਆ ਮੈਂ ਮੰਗੀ
No comments:
Post a Comment