ਯਾਰਾਂ ਦੀ ਮਹਿਫ਼ਲ ਯਾਰਾਂ ਦਾ ਹਾਸਾ
ਵਿਛੜੇ ਯਾਰ ਕਦੀ ਤਾਂ ਰੱਬ ਮਿਲਵਾਏਗਾ
ਦਿੱਲ ਦਾ ਪਿਆਰ ਕਦੀ ਤਾਂ ਰੰਗ ਲਾਵੇਗਾ
ਕਹਿੰਦੇ ਹੱਸਣਾ ਚੰਗਾ ਹੁੰਦਾ ਕਿਸਮੱਤ ਨਾਲ ਮਿਲੇ ਇਹ ਸਰਮਾਇਆ
ਸਾਨੂੰ ਤਾਂ ਮਹਿੰਗਾ ਪਿਆ,ਹਾਸੇ ਕਾਰਨ ਪਿੱਠ ਤੇ ਸੋਟਾ ਖਾਇਆ
ਬੈਠੇ ਸੀ ਅਸੀਂ ਯਾਰ ਇਕੱਠੇ ਤੂਤਾਂ ਦੀ ਠੰਢੀ ਛਾਵੇਂ
ਸਿਖਰ ਦੁਪੈਹਿਰ ਬੀਤ ਗਈ ਸੀ ਢੱਲ ਰਹੇ ਸੀ ਪਰਛਾਂਵੇਂ
ਲੰਬੜਾਂ ਦਾ ਕੁੱਤਾ ਲੰਘਿਆ,ਸੰਘਗੀ ਕਸੀਟੀ ਆਵੇ
ਪੈਰਾਂ ਦੇ ਵਿੱਚ ਦੀ ਹੋ ਕੇ ਉੱਥੇ ਉਹ ਟਕਰਾਵੇ
ਸੰਘਲੀ ਕਾਰਨ ਤੋਰ ਕੁੱਤੇ ਦੀ ਬਦਲੀ ਵਾਂਗ ਨਵਾਬਾਂ ਟੁਰਿਆ ਜਾਵੇ
ਨਗਿੰਦਰ ਵੇਖ ਰੋਕ ਨਾ ਸਕਿਆ ਹਾਸਾ ਉਸ ਨੂੰ ਆਵੇ
ਉਸ ਨੂੰ ਵੇਖ ਸ਼ਿਂਦਾ ਲੰਬੜ ਹਸਿਆ ਜੱਸ ਵੀ ਮੁਸਕਰਾਵੇ
ਭੱਜੀ ਹੱਸਿਆ ,ਖਿੜ ਖਿੜ ਹੱਸਣ ਲੱਗੇ ਯਾਰ ਸਾਰੇ
ਹਾਸਾ ਹੈ ਇੱਕ ਸ਼ੂਤ ਬਿਮਾਰੀ ਇੱਕ ਹੱਸੇ ਬਾਕਿਆਂ ਨੂੰ ਹੱਸਾਵੇ
ਕਈ ਬਾਰ ਕੋਸ਼ਿਸ਼ ਕੀਤੀ ਮੂੰਹ ਬੰਦ ਕਰਕੇ ਪਰ ਕੋਈ ਨਾ ਹਾਸਾ ਰੋਕ ਪਾਇਆ
ਹਾਸੇ ਦਾ ਇਹ ਰੌਲਾ ਸੁਣਕੇ ਨੀਂਦੋਂ ਜਾਗ ਪਿਆ ਲੰਬੱੜ ਤਾਇਆ
ਪੁੱਛਣ ਲੱਗਾ ਕਿਓਂ ਸ਼ੋਕਰਵਾਦੇ ਨੇ ਐਨਾ ਸ਼ੋਰ ਮਚਾਇਆ
ਤਾਏ ਦਾ ਗੁਸਾ ਠੰਢਾ ਕਰਨ ਲਈ ਜੱਸ ਨੇ ਹਿੰਮਤ ਜਤਾਈ
'ਤਾਇਆ ਲੰਬੜਾਂ ਕੁੱਤਾ'ਕਹਿ ਹੱਸ ਪਿਆ ਜੀਬ ਉਸ ਦੀ ਥੱਥਲਾਈ
ਤਾਏ ਸੋਚਿਆ ਕੁੱਤਾ ਕਹਿ ਮਠੀਰ ਨੇ ਮੇਰਾ ਮਜ਼ਾਕ ਉੜਾਇਆ
ਫੱੜ ਲਿਆ ਤਾਏ ਤੂਤ ਦਾ ਸੋਟਾ ਇੱਕ ਇੱਕ ਪਿਠ ਤੇ ਲਾਇਆ
ਤਿਤਰ ਬਿਤਰ ਹੋ ਗਏ ਯਾਰ ਹਿਰਨਾ ਵਾਂਗਰ ਉੱਥੋਂ ਨੱਸੇ
ਸਬੱਕ ਸਿਖਿਆ ਯਾਰਾਂ ਨੇ ਫਿਰ ਇਕੱਠੇ ਬੈਠ ਕਦੀ ਨਾ ਹੱਸੇ
ਉਹ ਵੀ ਦਿੱਨ ਚੰਗੇ ਸੀ ਪਰਤ ਕੇ ਫੇਰਾ ਨਾ ਮੁੜ ਪੌਣ
ਮਹਿਫ਼ਲ ਯਾਰਾਂ ਦੀ ਨਾ ਬਾਰ ਬਾਰ ਲੱਗੇ ਬੁਲਬੁਲ ਦੋਬਾਰਾ ਬਾਗੇ ਨਾ ਗੌਣ
**************
यारां दी महिफिल यारां दा हासा
विछङे यार कदी तां रॅब मिलावेगा
दिल दा पियार कदी तां रंग लावेगा
कहिंदे हॅसणा चंगा हुंदा,किस्मत नाल मिले इह सरमायिआ
सानू तां महिंगा पै गिआ,पिठ ते सोटा खायिआ
बैठे सी असीं यार इकॅठे,तूतां दी ठंडी छांवें
सिखर दुप्हर बीत गई सी,ढॅल रहे सी परछांवें
लंबङां दा कुत्ता लंगिआ,संगली कसीटी आवे
पैरां दे विच दी हो के उथ्थे उह टकरावे
संगली कारन तोर कुत्ते दी बदली,वांग नबाबां टुरिआ जावे
नगिंदर वेख रोक ना सकिआ,हासा उस नू आवे
उस नू वेख शिंदा हसिआ,जस वी मुस्करावे
भॅजी हसिआ,खिङ खिङ हॅसण लॅगे यार सारे
हासा इक छूत बिमारी,इक हॅसे बाकीआं नू हॅसावे
कई बार कोशिश कीती मुंह बंद करके,पर कोई ना हासा रोक पायिआ
हासे दा इह रौला सुणके,नींदों जाग पिआ लंबङ तायिआ
पुछॅण लगा,क्यों शोकरवादे ने ऐना शोर मचायिआ
ताए दा गुस्सा ठंडा करन लई,जॅसे ने हिमॅत जताई
'तायिआ लंबङां कुत्ता' कहि हॅस पिआ,जीब उस दी थॅथ्लाई
ताए सोच्चिआ कुत्ता कहि मडीर ने मेरा मज़ाक उङायिआ
फॅङ लिआ ताए तूत दा सोट्टा,इक इक पिठ ते लायिआ
तित्र बित्र हो गए यार,हिरना वांगर उथ्थों नॅसे
सबॅक सिखिआ यांरां ने फिर इकॅठे बैठ कदी ना हॅसे
उह वी दिन चंगे सी परत के फेरा ना मुङ पौण
महिफल यांरां दी बार बार ना लगे,बुलबुल दोबारा बागे ना गौण
No comments:
Post a Comment