ਦਸਤੱਕ ਬੁੱਢਾਪਾ ਦੀ
ਬਚਪਣ ਅਪਣਾ ਤੱਦ ਯਾਦ ਆਇਆ
ਬਾਪੂ ਦੀ ਮਹਿਨਤ ਦੇ ਪਸੀਨੇ ਦੀ ਖ਼ੁਸ਼ਬੂ
ਮਾਂ ਦੀ ਨਿੱਘੀ ਸੁਗੰਧ ਨੇ ਆ ਰੁਲਾਇਆ
ਹਾੜ ਦੀ ਕੜਕ ਧੁੱਪ ਪੋਹ ਦੀ ਲੋੜੇ ਦੀ ਠੰਢ
ਵਿੱਚ ਨੰਗੇ ਸਿਰ ਨੰਗੇ ਪੈਰ ਅਸੀਂ ਘੁਮਦੇ ਸੀ
ਬੇ-ਪਰਵਾਹ ਹੋ ਕੇ ਖੇਲਦੇ ਸੀ ਦੋਸਤਾਂ ਨਾਲ
ਲਿਬੜੇ ਮੂੰਹ ਇੱਕ ਦੂਜੇ ਦੇ ਚੁਮਦੇ ਸੀ
ਜਵਾਨੀ ਆਈ ਪੜਾਈ ਕਰਕੇ ਗਿਆਨ ਆਇਆ
ਸਿੱਖ ਗਏ ਅਸੀਂ ਪਰਖ ਕਰਨਾ ਕੌਣ ਅਪਣਾ ਕੌਣ ਪਰਾਇਆ
ਗਿ੍ਸਥੀ ਨੇ ਆ ਕੇ ਖ਼ੁੱਦਗਰਜ਼ੀ ਦਾ ਸਾਨੂੰ ਸੱਬਕ ਸਖਾਇਆ
ਪਿਆਰ ਦਿੱਲ ਵਿੱਚ ਵਸਾ ਮਾਇਆ ਜਾਲ ਨੇ ਸਾਨੂੰ ਫਸਾਇਆ
ਥੱਬਾ ਭਰ ਗ੍ੰਥ ਅਸੀਂ ਪੜੇ ਘੁਮੀ ਦੁਨਿਆ ਸਾਰੀ
ਘਰ ਵਰਗੀ ਜਗਾ ਨਾ ਲੱਭੀ ਨਾ ਲੱਭੀ ਸੁਹਾਣੀ ਵਰਗੀ ਯਾਰੀ
ਕਿਸਮੱਤ ਚੰਗੀ ,ਜਿੰਦ ਰਾਸ ,ਟਬੱਰ ਵਿੱਚ ਅਸੀ ਸਕੂਨ ਪਾਇਆ
ਲੱਖ ਖ਼ੁਸ਼ਿਆਂ ਪਾਂਈਆਂ ਰੱਬ ਦਾ ਦਿੱਲੋਂ ਕਰਾਂ ਮੈਂ ਸ਼ੁਕਰਿਆ
No comments:
Post a Comment