Tuesday, July 21, 2026

ਰੋ ਕੇ ਜਾਂ ਹੱਸ ਕੇ p5

                               ਰੋ ਕੇ ਜਾਂ  ਹੱਸ ਕੇ 


ਚਿੱਤ ਉੱਠਣ ਬਾਰ ਬਾਰ ਕਈ ਸਵਾਲ 

ਪੁੱਛਾਂ ਮੈਂ ਰੱਬ ਨੂੰ ਨਹੀਂ ਮੇਰੀ ਮਜ਼ਾਲ 

ਕਿਓਂ ਉਸ ਨੇ ਸੰਸਾਰ ਬਣਾਇਆ 

ਫਿਰ ਪਹਿਲੇ ਮਰਦ ਉਪਾਇਆ 

ਬੰਦਾ ਸੀ ਖੁਸ਼ੀ ਵਿੱਚ ਜੀਂਦਾ 

ਮਰਜ਼ੀ ਪਹਿਨਦਾ ਮਰਜ਼ੀ ਖਾਂਦਾ ਪੀਂਦਾ

ਰੱਬ ਨੂੰ ਭੁੱਲਿਆ ਅਜ਼ਾਦ ਪਰਿੰਦਾ 

ਗੁਸਤਾਖ ਮਰਦ ਵੇਖ ਰੱਬ ਗੁੱਸਾ ਖਾਈ 

ਸਜਾਏ ਤੌਰ ਉਸ ਔਰਤ ਬਣਾਈ 

ਤੀਵੀਂ ਬਣਾ ਲੱੜ ਮਰਦ ਦੇ ਲਾਈ

ਬੰਦਾ ਵੀ ਖ਼ੁਸ਼ ਜਾਨ ਸੁਹਾਣੀ ਤੇ ਗਵਾਈ 

ਚਲਾਇਆ ਨਾਰੀ ਨੇ ਮਰਦ ਤੇ ਐਸਾ ਜਾਦੂ 

ਹਰ ਗੱਲ ਟੋਕੇ ਕੀਤਾ ਮਰਦ ਤੇ ਪੂਰਾ ਕਾਬੂ 

ਬੀਵੀ ਖ਼ਸਮ ਤੇ ਹਰ ਹੁਕਮ ਚਲਾਏ 

ਆਪ ਨਾ ਮੰਨੇ ਮਰਦ ਦੀ ਇੱਕ ਭੀ ਭਾਏ  

ਕਿੰਝ ਖ਼ੁਸ਼ ਕਰਾਂ ਤੀਵੀਂ ਨੂੰ ਬੰਦੇ ਸਮਝ ਨਾ ਆਏ 

ਤੀਵੀਂ ਮਰਦ ਦੀ ਰਗ ਰਗ ਜਾਣੇ ਉਸੇ ਨਚਾਏ 

ਬੰਦੇ ਕੀਤੀ ਰਬ ਅੱਗੇ ਅਰਦਾਸ 

ਕਿਵੇਂ ਸਮਝਾਂ ਔਰਤ ਨੂੰ ਕਰ ਪ੍ਰਗਾਸ਼ 

ਕੀ ਦੱਸਾਂ ਰੱਬ ਬੋਲਿਆ ਬਣਾ ਨਾਰੀ ਮੈਂ ਆਪ ਪ੍ਰੇਸ਼ਾਨ 

ਤੈਨੂੰ ਕੀ ਕਹਾਂ ਉਸ ਦੀ ਫਿਤਰਤ ਤੋਂ ਮੈਂ ਖੁਦ ਅਣਜਾਣ 

ਸੋ ਬੰਦਿਆ ਰੱਖ ਨਾ ਕੋਈ ਆਸ ਇਹ ਰਿਸ਼ਤਾ ਨਿਭਾਉਣਾ ਪੈਣਾ 

ਰੋ ਕੇ ਵਜਾ ਜਾਂ ਹੱਸ ਕੇ ਗਲ ਪਿਆ ਢੋਲ ਵਜਾਉਣਾ ਪੈਣਾ 

xxxx

                  हस के जां रो के 


चित उठन बार बार कई सवाल 

पुछां मैं रब नू नहीं मेरी मजाल 

किओं उस ने संसार बनाया 

फिर पहले मर्द उपाइया 

बंदा सी खुशी विच जींदा

मर्जी पहनदा मर्जी खांदा पींदा

रब नू भुलिया आजाद प्रिंदा

गुस्ताख मर्द देख रब गुस्सा खाई 

सजाए तौर उस औरत बनाई 

तीवीं बना लड़ मर्द दे लाई 

बंदा वी खुश जान सुहानी ते गवाई 

चलाइया नारी ने मर्द ते ऐसा जादू 

हर गल टोके कीता मर्द पूरा काबू 

बीवी खसम ते हर हुकम चलाए 

आप ना माने मर्द दी इक भी भाए

किन्झ खुश करां तीवीं नू बन्दे समझ ना आए 

तीवीं मर्द दी रग रग जाने  उसे नचाए 

बन्दे किती रब आगे अरदास 

किवें समझं औरत नू कर प्रगाश 

की दसां रब बोलिया बना नारी मैं आप प्रशान

तैनू की कहां उस दी फितरत तों मैं खुद अनजान

सो बंदिया रख ना कोई आस एह रिश्ता निभौना पैना 

रो के जां हस के गल पिया ढोल वजौन्ना पैना  






3 comments: