Tuesday, January 12, 2021

ਚਲੋ ਲੋੜੀ ਮਨਾਈਏ p2


                                  ਚਲੋ ਲੋੜੀ ਮੰਨਾਈਏ



ਆਓ ਭੈਣੋ ਲੋੜੀ ਮੰਨਾਈਏ, ਅੱਗ ਸੇਕੀਏ,ਠੰਢ ਨਸਾਈਏ

ਗੀਤ ਖ਼ੁਸ਼ੀ ਦੇ ਰੱਲ ਕੇ ਗਾਈਏ,ਨੱਚੀਏ ਟੱਪੀਏ ਗਿੱਧਾ ਪਾਈਏ

ਬੈਹ ਕੇ ਇੱਕਠੇ ਗੁੁੜ ਰੇੜੀ ਸੇਵੀਏ,ਮੂੰਗਫੁਲੀ ਚੱਬਾਈਏ

ਸੱਭ ਦਾ ਤਿਓਹਾਰ ਇਹ ਲੋੜੀ,ਕਿਸੇ ਦੀ ਨਾ ਜਾਦਾ ਨਾ ਥੋੜੀ

ਵਧਾਈ ਦਈਏ ਇੱਕ ਦੂਜੈ ਨੂੰ,ਸੱਭ ਨੂੰ ਹੱਥ ਜੋੜੀ

ਇੱਕ ਦੂਜੇ ਨਾਲ ਪਿਆਰ ਜਤਾਈਏ,ਜਫ਼ੀ ਪਾ ਗਲੇ ਲੱਗ ਜਾਈਏ

ਦਿੱਲ ਸਾਫ਼ ਕਰ,ਸੋਚ ਸੁਧਾਰ ਕਰ,ਨਫ਼ਰੱਤ ਨੂੰ ਅੱਗ ਲਾਈਏ

ਹੌਓਮੇ,ਹੰਕਾਰ ਮੋਹ ਲੋਭ ਤੇ ਕਾਮ ਦਾ ਭਾਂਬੱੜ ਮਚਾਈਏ

ਇੰਨਸਾਨ ਜਮੇ ਆਂ ਇੰਨਸਾਨ ਬਣ ਦਿਖਾਈਏ

ਉਹ ਇੱਕ ਆਪ ਕੀਤੇ ਉਸ ਲੱਖ ਦਰਿਆਓ

ਇੱਕ ਨੂਰ ਤੋਂ ਸੱਭ ਓਪਾਏ,ਇਹ ਜਾਣ ਜਾਓ

ਦੀਨ ਮਜਬ ਦਾ ਅੱਜ ਜੜੋਂ ਭੇਦ ਮਿਟਾਓ

ਇੱਕ ਹੀ ਹੈ ਉਹ,ਉਸ ਅੱਗੇ ਸੀਸ ਨਵਾਓ

ਕਿਰਤ ਕਰ ਜੱਗ ਵਿੱਚ ਕਰਮ ਕਮਾਈਏ

ਵੰਡ ਛੱਕ ਕੇ ਲੱਖ ਲੱਖ ਖ਼ੁਸ਼ਿਆਂ ਪਾਈਏ

ਨਾਮ ਜੱਪ ਜਿੰਦ  ਅਪਣੀ ਲੇਖੇ ਲਾਈਏ

ਏਸ ਤਰਾਂ ਆਓ ਅੱਜ ਲੋੜੀ ਮੰਨਾਈਏ

ਰੱਲ ਮਿਲ ਅਸੀਂ ਗੀਤ ਖ਼ੁਸ਼ੀ ਦੇ ਗਾਈਏ

******

                   चलो लोङी मंनाईए


आओ भैणो लोङी मंनाईए,अग सेकीए,ढंड नसाईए

गीत खुशी दे रॅल के गाईए,नॅचीए टॅपीए गिॅधा पाईए

बैह के इकॅठे गुङ रेङी सेवीए, मूंगफुली चॅबाईए

सॅब दा तिओहार है लोङी,किसे दी जादा ना थोङी

वधाई दईए इक दूजे नू,सॅब नू हॅथ जोङी

इक दूजे नाल प्यार जताईए,जफ़ी पा गले लॅग जाईए

दिॅल कर साफ,सोच सुधार कर,नफ़रॅत नू अग लाईए

हौअमे,हंकार मोह लोभ ते काम दा भांबॅङ मचाईए

इन्सान जमे आं इन्सान बण दिखाईए

ओह इक आप कीते उस लॅख दरिओ

इक नूर तों सॅब उपाए,इह जाण जाओ

दीन मजब दा अज जॅङों भेद मिटाओ

इक ही है उह,उस अगे सीस नवाओ

किरत कर जॅग विच करम कमाईए

वंड छॅक के लॅख लॅख खुशियां पाईए

नाम जॅप जिंद अपणी लेखे लाईए

ऐसे तरां आओ अज लोङी मंनाईए

रॅल मिल असीं गीत खुशी दे गाईए 



 

ਸੁੱਖ ਜੇਰੇ ਦਾ p2

                                                           ਸੁੱਖ ਜੇਰੇ ਦਾ

ਜੋੜਿਆਂ ਜੱਗ ਥੋੜਿਆਂ ,ਨਰੜ ਬਹੁਤੇਰੇ

ਸੁਖੀ ਓਹੀਓ ਜੋੜੇ ਜੋ ਕਰ ਗਏ ਜੇਰੇ

ਘਰ ਘਰ ਝਗੜੇ ਝਮੇਲੇ ,ਕਈ ਚਰਚੇ ਵਿੱਚ ਕਈ ਨਜ਼ਰੋਂ ਓਲੇ

ਕਈਆਂ ਕੋਲ ਦੌਲੱਤ ਬੇਸ਼ਮਾਰ,ਕਈ ਸਹਿਣ ਗਰੀਬੀ ਦੀ ਮਾਰ

ਮਹਿਲਾਂ ਵਿੱਚ ਰਹਿਣ ਕਈ ਦੁੱਖ ਨਾਲ ਘੇਰੇ

ਕਈਆਂ ਕੱਖਾਂ ਦੀ ਝੁੱਗੀ ਵਿੱਚ ਖ਼ੁਸ਼ੀ ਦੇ ਬਸੇਰੇ

ਪੰਜਾਂ ਪੰਜਾਂ ਪੁੱਤਾਂ ਵਾਲੇ  ਬਿ੍ਧ ਆਸ਼ਰਮ ਗੱਲਦੇ ਪਾਏ

ਕੋਈ ਸੌਤੇਲੀ ਨੂੰਹ  ਸੇਵਾ ਕਰ,ਘਰ ਸਵ੍ਗ ਬਣਾਏ

ਕੌਣ ਜਾਣੇ ਕਿਂਝ ਕੰਮ ਕਰੇ ਉਸ ਦੀ ਬਣਾਈ  ਮਾਇਆ

ਧੁਰੋਂ ਲਖਾਇਆ ਜਾਂ ਇਸੇ ਜੱਗ ਵਿੱਚ ਕਰਮ ਕਮਾਇਆ

ਖ਼ਵਾਇਸ਼ਾਂ ਨਹੀਂ ਹੁਦਿਆਂ ਕਦੇ ਪੂਰਿਆਂ,ਇਹ ਜਾਣੋ

ਜੋ ਮਿਲਿਆ ਸ਼ੁਕਰ ਕਰੋ,ਉਸ ਵਿੱਚ  ਖ਼ੁਸ਼ੀਆਂ ਮਾਣੋ

ਉਸ ਤੋਂ ਗੱਲਤੀ ਹੋਵੇ ਕਰੋ ਮਾਫ਼,ਅਪਣੀ ਕਰੋ ਕਬੂਲ

ਸੁੱਖ ਸ਼ਾਂਤੀ ਗਿ੍ਸਥ ਦਾ ਇੱਹ ਪਥੱਰ ਲਿਖਿਆ ਅਸੂਲ

ਸੱਚਾ ਪਿਆਰ,ਵਫ਼ਾਦਾਰੀ ਜਿਨਾਂ ਦੇ ਦਿੱਲ ਵਿੱਚ ਕਰਦੇ ਡੇਰੇ

ਖ਼ੁਸ਼ਹਾਲ ਵਸੇ ਉਹ ਟੱਬਰ,ਦੁੱਖ ਨਾ ਆਵੇ  ਉਨਾਂ ਦੇ  ਨੇੜੇ

ਜੋੜਿਆਂ ਜੱਗ ਥੋੜਿਆਂ ,ਨਰੜ ਬਹੁਤੇਰੇ

ਸੁਖੀ ਵੱਸਣ ਉਹ ਜੋੜੇ ਜੋ ਕਰ ਗਏ ਜੇਰੇ

**********

                    सुॅख जेरे दा


  जोङियां जॅग थोङियां ,नरङ बहुतेरे

सुॅखी ओहीओ जोङे जो कर गए जेरे

घर घर झगङे झमेले,कईंयां दे चरचे कई नज़रों ओले

कईंयां कोल दौलॅत बे-शुमार,कई सहण गरीबी दी मार

महिलां विच रहण कई दुॅख नाल घेरे

कईंयां कॅखां दी झुगी विच खुॅशी दे बसेरे

पंजां पुत्तरां वाले,ब्रिध आश्रम गॅलदे पाए

कोई सौतेली नूंह,सेवा कर ,घर स्वर्ग वणाए 

कौण जाणे किंझ कम करे उस दी बणाई मायिआ

धुरों लखायिआ जां इसे  जॅग विच करम कमायिआ

ख़वायिशां नहीं हुदिंआं  कदे पूरिआं,इह जाणो

जो मिलिआ, शुकर करो,उस विच खुशी माणो

उस तों गॅलती होवे,करो माफ़,अपणी करो कबूल

सुॅख शान्ती ग्रिस्थ दा इह पथॅर लिखिआ असूल

सॅच्चा प्यार,वफ़ादारी जिनां दे दिल विच करदे डेरे

खुशहाल वसे उह टबॅर,दुॅख ना आवे उन्हां दे नेङे

जोङियां जॅग थोङियां नरङ बहुतेरे

सुखी वसण उह जोङे जो कर गए जेरे




Monday, January 11, 2021

ਆਦੱਤ ਤੋਂ ਮਜਬੂਰ p2


                                         ਆਦੱਤ ਤੋਂ ਮਜਬੂਰ



 ਮੈਂ ਹਾਂਂ ਅਪਣੀ ਆਦੱਤ ਤੋ ਮਜਬੂਰ

ਗੁਸਾ ਕਰਾਂ ਅਪਣਿਆਂ ਤੇ ਕਹਾਂ ਮੇਰਾ ਨਹੀਂ ਕਸੂਰ

ਫ਼ਿਤਰੱਤ ਮੇਰੀ ਮੇਰੇ ਤੇ ਹਾਵੀ,ਤੇ ਮੇਰੇ ਤੇ ਮਨਸੂਰ

ਇਸੇ ਵਜਾ ਮੈਂ ਅਪਣਿਆਂ ਤੋਂ,ਮੇਰੇ ਅਪਣੇ ਹੋਣ ਮੇਰੇ ਤੋਂ ਦੂਰ

ਛੋਟੀ ਛੋਟੀ ਗੱਲ ਤੇ ਚੜੇ  ਪਾਰਾ,ਮੰਨ ਪੇ੍ਸ਼ਾਨ ,ਲੱਭੇ ਨਾ ਕੋਈ ਚਾਰਾ

ਗੱਲਤੀ ਮੇਰੀ ਜੋ ਕੱਢੇ ਕੋਈ,ਮੈਂ ਉਸ ਨੂ ਅੱਖ ਦਿਖਾਂਵਾਂ

ਮੰਨਾ ਦਿੱਲ ਵਿੱਚ ਉਹ ਗੱਲਤੀ ,ਪਰ ਫਿਰ ਕਰਾਂ,ਸੁਧਰ ਨਾ ਪਾਂਵਾਂ

ਜੋ ਮੇਰੀ ਰਾਏ ਨਾਲ ਰਾਏ ਨਾ ਮਿਲਾਵੇ,ਮੇਰਿਆਂ ਨਜ਼ਰੀਂ ਮੂਰਖ ਬਣ ਜਾਵੇ

ਰਾਏ ਮੇਰੀ ਠੀਕ ਨਹੀਂ,ਇਹ ਮੇਰਾ ਮੰਨ ਨਾ ਮੰਨੇ

ਕੋਸ਼ਿਸ਼ ਕਰਾਂ ਅਪਣੀ ਥੋਪਾਂ,ਦੇ ਕੇ ਉਦਾਰਣ ਵੱਨ ਸਵੱਨੇ

ਨਿੰਦਾ ਕਰੇ ਜੇ ਮੇਰੀ ਕੋਈ,ਮੈਂ ਲੇਰਾਂ ਮਾਰ ਕੇ ਰੋਵਾਂ

ਸਿਫ਼ਤ ਸੁਣ,ਚਾਹੇ ਝੂਠੀ,ਮੈਂ ਸੱਤ ਸਵ੍ਗ ਪੁਜ ਜਾਂਵਾਂ

ਮਿਠੱਤ ਨੀਂਵੀਂ ਚਿੱਤ ਵਿੱਚ ਮੰਨਾ,ਜੋ ਝੇਲੇ ,ਉਸ ਤੇ ਰੋਬ ਪਾਂਵਾਂ

ਅਪਣਿਆਂ ਦੀ ਕੱਦੀ ਸਲਾਹ ਨਾ ਮੰਨ,ਹੱਸ ਕੇ ਗੱਲ ਗਵਾਵਾਂ

ਝੂਠੀ ਭਾਂਵੇਂ ਦੂਸਰਿਆਂ ਦੀ ਸਲਾਹ ਨੂੰ ਮੈਂ ਸਿਰ ਮੱਥੇ ਲਾਂਵਾਂ

ਕਾਮ ,ਕਰੋਧ,ਮੋਹ,ਹੰਕਾਰ ਤੋਂ ਬਚਾਈਂ,ਅਰਦਾਸ ਕਰਾਂ ਹਰ ਬਾਰ

ਛੁੱਟਕਾਰਾ ਇਨਾਂ ਤੋਂ ਪੌਣ ਲਈ ,ਕਰਾਂ ਨਾ ਕੋਈ ਚੰਗਾ ਕਾਰ

ਬਖ਼ਸ਼ ਦੇਂਵੀਂ ਏ ਬਖ਼ਸ਼ਣਹਾਰ,ਕਰ ਸੱਚੀ   ਫਰਿਆਦ ਮੇਰੀ ਮਨਜ਼ੂਰ

ਅਪਣੇ ਆਪ ਤੋਂ ਉੱਪਰ ਉੱਠਾਂ,ਕਹਿਣਾ ਨਾ ਪਵੇ ਮੈਂ ਆਦੱਤ ਤੋਂ ਮਜਬੂਰ

********

                    आदॅत तों मज़बूर


मैं हां अपणी आदॅत तों मज़बूर,

गुसा करां अपणियां ते कहां मेरा नहीं कसूर

फ़ितरॅत मेरी मेरे ते हावी,ते है मेरे ते मनसूर

इसे वजा मैं अपणियां तों,मेरे अपणे मेरे तों दूर

छोटी छोटी गल ते चङे पारा,मंन प्रेशान,लॅभे ना कोई चारा

गलती जो मेरी कॅडे कोई,मैं उस नू अख दिखांवां

मंना दिॅल विच उह गलती,फिर करां,सुधार ना पांवां

जो मेरी राय नाल राय ना मिलावे,मेरी नज़रीं मूर्ख बण जावे

राय मेरी ठीक नहीं,इह मेरा मंन ना मंने

कोशिश करांअपणी थोपां, दे के उधारण वंन स्वॅने

निंदा करे जे मेरी कोई,मैं लेरां मार के रोवां

सिफत सुण ,चाहे झूठी, मैं सत स्वर्ग पुज जांवां

मिठॅत नीवीं चित विच मंना,जो झेले उस ते रोब पांवां

अपणियां दी कदी सलाह ना मंन,हॅस के गॅल गवांवां

झूठी भांवें दूसरियां दी सलाह नू मैं सिर मथ्थे लांवां

काम करोध मोह हंकार तों बचाईं,अरदास करां हर बार

छुॅटकारा इन्हां तों पौण लई,करां ना कोई चंगा कार

बॅक्ष देंवीं बॅक्षॅणहार,कर सॅची फ़रियाद मेरी मंनज़ूर

अपणे आप तों उपर उठां ,कहिणा ना पवे  मैं आदॅत तों मजबूर




Sunday, January 10, 2021

ਜਿੰਦ ਗਵਾਈ ਜਾਂ ਲੇਖੇ ਲਾਈ p2

 

                                      ਜਿੰਦ ਗਵਾਈ ਜਾਂ ਲੇਖੇ ਲਾਈ



ਓਮਰ ਹੁੰਦੀ ਜਾਏ ਸਮਝ ਨਾ ਆਈ,ਜੂਨ ਚੰਗੀ ਕੱਟੀ ਜਾਂ ਐਂਵੇਂ ਗਵਾਈ

ਬੁਢਾਪਾ ਆਉਂਦਾ ਜਾਏ,ਦਿੱਲ ਘੱਭਰਾਏ

ਨਾਮ ਨਹੀਂ ਜੱਪਿਆ, ਰੱਬ ਗੁਸਾ ਨਾ ਦਿਖਾਏ

ਡੂੰਗਾ ਨਹੀਂ ਸੋਚਿਆ,ਬੇ-ਫਿਕਰੇ ਗੀਤ ਗਾਏ

ਟਿੱਕ ਨਹੀ੍ ਬੈਠੇ,ਕਲੀ ਕਲੀ ਤੇ ਬਣ ਭੰਮਰਾ ਮੰਡਰਾਏ

ਗੁਜ਼ਾਰੇ ਜੋਗਾ ਕਮਾਇਆ,ਇੱਕਠੀ ਕੀਤੀ ਨਾ ਸਰਮਾਏ

ਨਾਮ ਰੌਸ਼ਨ ਨਹੀਂ ਕੀਤਾ,ਰਹੇ ਅਪਣਿਆਂ ਤੱਕ ,ਵਿੱਚ ਸਮਾਏ

ਤੋਪ ਨਹੀਂ ਕੋਈ ਮਾਰੀ,ਕੀਤੀ ਨੌਕਰੀ ਸਰਕਾਰੀ

ਪਹਾੜ ਨਹੀਂ ਚੱੜੇ,ਝੰਡੇ ਨਹੀਂ ਲਹਿਰਾਏ

ਚੁੱਪ ਵੀ ਨਹੀਂ ਬੈਠੇ,ਢੋਲ ਵੀ ਨਹੀਂ ਬਜਾਏ

ਗਿ੍ਸਥ ' ਚ ਸਕੂਨ ਪਾਇਆ,ਦੁਨਿਆਂ 'ਚ ਨਹੀਂ ਛਾਏ

ਕਈ ਵਾਰ ਦਿੱਲ ਸੋਚੇ,ਕੀ ਤੂੰ ਕੀਤਾ,ਕਿਉਂ ਇਸ ਜੂਨ ਵਆਏ

ਅਪਣੇ ਆਪ ਨਾਲ ਅਸੀਂ ਖ਼ੁਸ਼ ,ਅਫ਼ਸੋਸ ਨ ਮੰਨ ਨੂੰ ਖਾਏ 

******

             जिंद गवाई जां लेखे लाई


उमर हुंदी जाए समझ ना आई,जून चंगी कॅटी जां ऐंवें गवाई

बुॅढापा औंदा जाए,दिल घबराए

नाम नहीं जपिआ,रॅब गुस्सा ना दिखाए

डूंगा नहीं सोचिआ,बे-फिकरे गीत गाए

टिक नहीं बैठे,कली कली ते बण भंम्बरा मंडराए

गुज़ारे जोगा कमायिआ,कॅठी कीती ना सरमाए

नाम रौशन नहीं कीता ,रहे अपणियां तॅक,विच समाए

तोप नहीं कोई मारी,कीती नौकरी सरकारी

पहाङ नहीं चॅङे,झंडे नहीं लिहराअ

चुॅप वी नहीं बैठे ,ढोल वी नहीं बजाए

ग्रिस्थ 'च सकून पायिआ,दुनिया 'च नहीं छाए

कई बार दिल सोचे,की कीता,क्यों इस जून आए

अपणे आप नाल खुश ,अफ़सोस ना मंन नू खाए


HAD HAPPY DAYS p1


                          HAD HAPPY DAYS


Happy to say,I have had my days
Lived them all in wonderful way
There were sad days,there were bad days
There were busy days,there were lazy days
All were wonderful in their different ways

I chose my own way
Didn't bother what others had to say
I went straight,I went astray
I cried and laughed some days
All were wonderful in their own ways

I remember happy days
Painful ones I try to forget
Have lived a full life
And have no regrets
The days were all wonderful
In their own different ways
Happy to say
I have had my days
Lived life in wonderful way

Saturday, January 9, 2021

ਏਨਾ ਬਹੁਤ,ਬਹੁਤ ਨਾ ਮੰਗੋ p2

 

                                ਏਨਾ ਬਹੁਤ, ਬਹੁਤ ਨਾ ਮੰਗੋ



ਕਿਸਮੱਤ ਨਾ ਖੋਟੀ ਹੋਵੇ,ਚੋਪੜੀ ਇੱਕ ਰੋਟੀ ਹੋਵੇ

ਸਜਰ ਸੂਈ ਝੋਟੀ ਹੇਵੇ,ਹੱਥ ਵਿੱਚ ਰੋਬ ਦੀ ਸੋਟੀ ਹੋਵੇ

ਏਨਾ ਬਹੁਤ,ਬਹੁਤ ਨਾ ਮੰਗੋ ,ਏਨਾ ਰੱਬ ਤੋਂ ਮੰਗਣ ਤੋਂ ਨਾ ਸੰਗੋ

ਇੱਕ ਕਾਰ ਤੇ ਇੱਕ ਅਰਬੀ ਘੋੜੀ ਹੋਵੱ

ਘਰਵਾਲੀ ਨਾਲ ਤੁਹਾਡੀ ਫੱਬਦੀ ਜੋੜੀ ਹੋਵੇ

ਵੋਹਟੀ ਨਾ ਲੰਮੀ ਨਾ ਛੋਟੀ ਹੋਵੇ, ਨਾ ਪਲਤੀ ਨਾ ਮੋਟੀ ਹੋਵੇ

ਮੁੰਡਾ ਖਾਸਾ ਕਮੌੰਦਾ ਹੋਵੇ,ਆਦਰ ਨਾਲ ਬਲੌਂਦਾ ਹੋਵੇ

ਧੀ ਅਪਣੇ ਘਰ ਸੌਖੀ ਹੋਵੇ,ਨੂੰਹ ਰਾਣੀ ਹੱਸਮੁੱਖੀ ਹੋਵੋ

ਔਲਾਦ ਸਿਆਣੀ,ਅੱਗੇ ਦੋਤਾ ,ਪੋਤਾ, ਦੋਤੀ ਤੇ ਪੋਤੀ ਹੋਵੇ

ਜਿਗਰੀ, ਲੰਗੋਟੀਏ ਦੋਸਤਾਂ ਨਾਲ ਚੰਗੀ ਤੁਹਾਡੀ ਜੋਟੀ ਹੋਵੇ

ਏਨਾ ਬਹੁਤ ,ਬਹੁਤ ਨਾ ਮੰਗੋ

ਰੇਸ਼ਮੀ ਰਜਾਈ ਭਾਂਵੇਂ ਨਾ,ਪਰ ਫਟੀ ਨਾ ਜੁੱਲੀ ਹੋਵੇ

ਵੱਡਾ ਮਹਿਲ ਨਾ ਚਾਹੇ,ਪਰ ਕੱਖਾਂ ਦੀ ਨਾ ਕੁੱਲੀ ਹੋਵੇ

ਮਰਲਿਆਂ ਵਿੱਚ ਨਹੀਂ,ਜ਼ਮੀਨ ਤੁਹਾਡੀ ਕੁੱਛ ਖੁੱਲੀ ਹੋਵੇ

ਏਨਾ ਬਹੁਤ, ਬਹੁਤ ਨਾ ਮੰਗੋ

ਵਸੇ ਟੱਬਰ ਤੁਹਾਡਾ ਨਾਲ ਪਿਆਰ,ਵਿੱਚ ਸਰਸਵਤੀ ਤੇ ਲਖ਼ਸ਼ਮੀ ਦਾ ਡੰਡਾਰ 

ਦੇਹ ਦੀ ਤੰਦੁਰੁਸਤੀ ਤੁਸੀਂ ਮਾਣੋ,ਇਸ ਵਿੱਚ ਹੀ ਸਕੂਨ ਤੁਸੀਂ ਜਾਣੋ

ਏਨਾ ਬਹੁਤ, ਬਹੁਤ ਨਾ ਮੰਗੋ

ਮੰਨ ਸਾਫ਼ ਤੇ ਪੂਰਾ ਸ਼ਾਂਤ ਹੋਵੇ,ਦਿੱਲ ਵਿੱਚ ਅਧੂਰਾ ਅਰਮਾਨ ਨਾ ਹੋਵੇ

ਥੋੜਾ ਜਿਹਾ ਗਿਆਨ ਵੀ ਹੋਵੇ,ਰੱਬ ਵਿੱਚ ਥੋੜਾ ਧਿਆਨ ਵੀ ਹੋਵੇ

ਪਰ ਏਨਾ ਰੱਬ ਤੋਂ ਜਰੂਰ ਮੰਗੋ,ਨਾ ਸੰਗੋ

ਸਬਰ ਕਰੋ ,ਸ਼ੁਕਰ ਕਰੋ ,ਏਨਾ ਬਹੁਤ ਬਹੁਤ ਨਹੀਂ ਮੰਗੋ

*******

                            ऐना बहुत बहुत ना मंगो


किसमॅत ना खेटी होवे,चोपङी इक रोटी होवे

सजर सूई झोटी होवे,हॅथ विच रोब दी सेटी होवे

ऐना बहुत,बहुत ना मंगो,ऐना रॅब तों मंगण तों ना संगो

इक कार ते इक अरबी घोङी होवे

घरवाली नाल फॅबदी तुहाडी जोङी होवे

वोहटी ना लमी ना छोटी होवे,ना पतली ना मेटी होवे

मुंडा खासा कमौंदा होवे,आदर नाल बलौंदा होवे

धी अपणे घर सौखी होवे,नूंह राणी हॅसमुॅखी होवे

औलाद सियाणी,अगे दोता पोटा,दोती ते पोती होवे

जिगरी,लंगोटीए दोस्तां नाल चंगी जोटी होवे

ऐना बहुत,बहुत ना मंगो

रेश्मी रजाई भांवें ना ,पर फटी ना जुॅली होवे

वॅडा महिल ना चाहे,पर कॅखां दी ना कुॅली  होवे

मरलियां विच नहीं ज़मीन तुहाडी खुॅली होवे

ऐना बहुत ,बहुत ना मंगो

वसे तुहाडा टबॅर नाल प्यार,विच सर्सवती ते लक्षमी दा भंडार

देह दी तंन्दुरूस्ती माणो,इस विच ही सकून तुसीं जाणो

ऐना बहुत,बहुत ना मंगो

पर ऐना रॅब तों जरूर मंगो ,ना संगो

मंन साफ़ ते पूरा शान्त होवे,दिल विच अधूरा अरमान ना होवे

थोङा जिहा ञान  वी होवे,रॅब विच  थोङा धियान वी होवे

सबर करो,शुकर करो,ऐना बहुत बहुत नहीं मंगो



Friday, January 8, 2021

ਔਰਤ ਦੀ ਫਿਤਰੱਤ ਨਾ ਜਾਣੇ ਕੋਈ p2

                   ਔਰਤ ਦੀ ਫਿਤਰੱਤ ਨਾ ਦਾਣੇ ਕੋਈ



ਤੀਂਵੀਂ ਨੂੰ ਕਿਵੇ ਂ ਕਰਨਾ ਖ਼ੁਸ਼,ਅੱਜੇ ਨਹੀਂ ਜਮਿਆਂ ਮਨੁੱਖ

ਰੱਬ ਜਿਸ ਇਸ ਨੂੰ ਬਣਾਇਆ,ਉਹ ਵੀ ਇਸ ਨੂੰ ਸਮਝ ਨਾ ਪਾਇਆ

ਇੱਕ ਸਾਹ ਕਢਣ ਨੁਕਸ ਹਜ਼ਾਰ,ਦੂਜੇ ਸਾਹ ਕਹਿਣ ਤੂੰ ਮੇਰਾ ਪਿਆਰ

ਕਈ ਕਿਸੇ ਸੁਣਨ ਨੂੰ ਆਏ,ਔਰਤ ਦੀ ਫ਼ਿਤਰੱਤ ਜੋ ਦਰਸਾਏ

ਸ਼ੌਹਰ ਨੂੰ ਦਿੱਤੀ ਤੋਫ਼ੇ ਦੋ ਟਾਈ,ਕੇਹੜੀ ਪਾਵੇ ਮਰਦ ਨੂੰ ਸਮਝ ਨਾ ਆਈ

ਹਿੰਮੱਤ ਕਰ ਮਰਦ ਨੇ ਇੱਕ ਲਾਈ, ਬੀਵੀ ਰੋਈ ,ਦੂਜੀ ਤੇਰੇ ਪਸੰਦ ਨਹੀਂ ਆਈ

ਕਿਲੋ ਬੈਂਗਣ ਕਰਨੱਲ ਨੇ ਲੈ ਆਂਦਾ,ਮੈਡਮ ਗੁੱਸੇ,ਕਿਓਂ,ਨਹੀਂ ਖਾਲੀ ਭਾਂਡਾ

ਸਸਤਾ ਸਮਝ ਮੈਂ ਹੱਥ ਸੀ ਪਇਆ,ਕਰਨੱਲ ਨੇ ਫ਼ਰਮਾਇਆ

ਫਿਰ ਇੱਕ ਕਿਲੋ ਕਿਓਂ ਦੋ ਕਿਲੋ ਕਿਓਂ ਨਹੀਂ ਲਿਆਂਦਾ, ਮੈਡਮ ਨੇ ਸੁਣਾਇਆ

ਜੱਜ ਅੱਗੇ ਕੇਸ ਸੀ ਆਇਆ,ਚੰਗੇ ਹੋਣ ਦਾ ਸ਼ੌਹਰ ਤੇ ਇਲਜ਼ਾਮ ਲਗਾਇਆ

ਕਹੇ ਇਹ ਹੱਦ ਤੋ ਚੰਗਾ ਕਰੇ ਮੈਂਨੂੰ ਬਹੁਤ ਪਿਆਰ

ਸੱਭ ਮੇਰੀ ਮੰਨੇ,ਜੋ ਚਾਵਾਂ ਇਹ ਲਿਔਣ ਨੂ ਤਿਆਰ

ਹਮੇਸ਼ਾਂ ਖੁਸ਼ ਰਹਿੰਦਾ,ਮੈਂਨੂੰ ਰੱਖੇ ਖ਼ੁਸ਼,

ਕੋਈ ਗਿਲਾ ਨਾ ਕਰ ਸਕਾਂ ਇਹੀਓ ਮੈਂਨੂੰ ਦੁੱਖ

ਇਸ ਵਿੱਚ ਕੋਈ ਨੁਕਸ ਮੈਂ ਕੱਢ ਨਾ ਪਾਂਵਾਂ

ਬੱਸ ਇਹੀਓ ਸੋਚ ਸੋਚ ਮੈਂ ਪਾਗਲ ਹੋ ਜਾਂਵਾਂ

ਸੋ ਔਰਤ ਨੂੰ ਖ਼ੁਸ਼ ਕਰਨ ਦਾ ਫ਼ਿਕਰ ਛੱਡੋ ਭਾਈਓ

ਬਹਿਸ ਨਾ ਕਰੋ,ਜੋ ਕਹੇ ਸਿਰ ਮੱਥੇ ਲਾਈਓ

ਔਰਤ ਨੂੰ ਖ਼ੁਸ਼ ਕਰਨ ਵਾਲਾ ਨਾ ਕੋਈ ਹੋਇਆ ਨਾ ਕੋਈ ਅੱਗੇ ਹੋਈ

ਮਰਦ ਜੋ ਔਰਤ ਦੇ ਕਹਿਣੇ ਚਲਿਆ,ਸਮਝੋ ਮਰਦ ਸੁਖੀ ਸੋਈ

  *******

        औरत दी फितरत ना जाने कोई


तींवीं नू केंवें करना खुश,अजे नहीं जमियां मनुख

रॅब जिस इस नू बणायिआ,उह वी इस नू समझ ना पायिआ

एक साह कडण नुकस हजार,दूजे साह कहिण तूं मेरा प्यार

कई किसे सुनण विच आए,औरत दी फितरत जो दरसाए

शौहर नू दिती तोफे दो टाई,केहङी पावे मरद नू समझ ना आई

हिंमॅत कर मरद ने एक लाई,बीवी रोई,दूजी तेरे पसंद नहीं आई

किलो बैंगण करनैल ने लै आंदा,मैडम गुॅसे,किउं,खाली नहीं भांडा

ससता समझ हॅथ सी पायिआ,करनैल ने फरमायिआ

फिर एक किलो कियों दो किलो कियों नहीं लिआंदा मैडम ने सुणायिआ

जॅज अगे केस सी आयिआ,चंगे होण दा शौहर ते इलजाम लगायिआ

कहे इह ह्द तों चंगा करे मैंनू बहुत पियार

सॅब मेरी मने,जो चांवां ,इह लियौण नू तियार

हमेशां खुश रहिंदा,मैंनू रखे खुश

कोई गिला ना कर सकां ,इहीओ मैंनू दुख

इस विच कोई नुकस मैं कॅड ना पांवां

बॅस इहीओ सोच्च सोच्च मैं पागल हो जांवां

सो औरत नू खुश करन दा फिकर छॅडो भाईओ

बहिस ना करो ,जो कहे सिर मॅथे लाईयो

औरत नू खुश करन वाला ना कोई होयिआ,ना कोई अगे होई

मरद जो औरत दे कहिणे चलिया,समझो मरद सुखी सोई