ਸੁੱਖ ਜੇਰੇ ਦਾ
ਜੋੜਿਆਂ ਜੱਗ ਥੋੜਿਆਂ ,ਨਰੜ ਬਹੁਤੇਰੇ
ਸੁਖੀ ਓਹੀਓ ਜੋੜੇ ਜੋ ਕਰ ਗਏ ਜੇਰੇ
ਘਰ ਘਰ ਝਗੜੇ ਝਮੇਲੇ ,ਕਈ ਚਰਚੇ ਵਿੱਚ ਕਈ ਨਜ਼ਰੋਂ ਓਲੇ
ਕਈਆਂ ਕੋਲ ਦੌਲੱਤ ਬੇਸ਼ਮਾਰ,ਕਈ ਸਹਿਣ ਗਰੀਬੀ ਦੀ ਮਾਰ
ਮਹਿਲਾਂ ਵਿੱਚ ਰਹਿਣ ਕਈ ਦੁੱਖ ਨਾਲ ਘੇਰੇ
ਕਈਆਂ ਕੱਖਾਂ ਦੀ ਝੁੱਗੀ ਵਿੱਚ ਖ਼ੁਸ਼ੀ ਦੇ ਬਸੇਰੇ
ਪੰਜਾਂ ਪੰਜਾਂ ਪੁੱਤਾਂ ਵਾਲੇ ਬਿ੍ਧ ਆਸ਼ਰਮ ਗੱਲਦੇ ਪਾਏ
ਕੋਈ ਸੌਤੇਲੀ ਨੂੰਹ ਸੇਵਾ ਕਰ,ਘਰ ਸਵ੍ਗ ਬਣਾਏ
ਕੌਣ ਜਾਣੇ ਕਿਂਝ ਕੰਮ ਕਰੇ ਉਸ ਦੀ ਬਣਾਈ ਮਾਇਆ
ਧੁਰੋਂ ਲਖਾਇਆ ਜਾਂ ਇਸੇ ਜੱਗ ਵਿੱਚ ਕਰਮ ਕਮਾਇਆ
ਖ਼ਵਾਇਸ਼ਾਂ ਨਹੀਂ ਹੁਦਿਆਂ ਕਦੇ ਪੂਰਿਆਂ,ਇਹ ਜਾਣੋ
ਜੋ ਮਿਲਿਆ ਸ਼ੁਕਰ ਕਰੋ,ਉਸ ਵਿੱਚ ਖ਼ੁਸ਼ੀਆਂ ਮਾਣੋ
ਉਸ ਤੋਂ ਗੱਲਤੀ ਹੋਵੇ ਕਰੋ ਮਾਫ਼,ਅਪਣੀ ਕਰੋ ਕਬੂਲ
ਸੁੱਖ ਸ਼ਾਂਤੀ ਗਿ੍ਸਥ ਦਾ ਇੱਹ ਪਥੱਰ ਲਿਖਿਆ ਅਸੂਲ
ਸੱਚਾ ਪਿਆਰ,ਵਫ਼ਾਦਾਰੀ ਜਿਨਾਂ ਦੇ ਦਿੱਲ ਵਿੱਚ ਕਰਦੇ ਡੇਰੇ
ਖ਼ੁਸ਼ਹਾਲ ਵਸੇ ਉਹ ਟੱਬਰ,ਦੁੱਖ ਨਾ ਆਵੇ ਉਨਾਂ ਦੇ ਨੇੜੇ
ਜੋੜਿਆਂ ਜੱਗ ਥੋੜਿਆਂ ,ਨਰੜ ਬਹੁਤੇਰੇ
ਸੁਖੀ ਵੱਸਣ ਉਹ ਜੋੜੇ ਜੋ ਕਰ ਗਏ ਜੇਰੇ
**********
सुॅख जेरे दा
जोङियां जॅग थोङियां ,नरङ बहुतेरे
सुॅखी ओहीओ जोङे जो कर गए जेरे
घर घर झगङे झमेले,कईंयां दे चरचे कई नज़रों ओले
कईंयां कोल दौलॅत बे-शुमार,कई सहण गरीबी दी मार
महिलां विच रहण कई दुॅख नाल घेरे
कईंयां कॅखां दी झुगी विच खुॅशी दे बसेरे
पंजां पुत्तरां वाले,ब्रिध आश्रम गॅलदे पाए
कोई सौतेली नूंह,सेवा कर ,घर स्वर्ग वणाए
कौण जाणे किंझ कम करे उस दी बणाई मायिआ
धुरों लखायिआ जां इसे जॅग विच करम कमायिआ
ख़वायिशां नहीं हुदिंआं कदे पूरिआं,इह जाणो
जो मिलिआ, शुकर करो,उस विच खुशी माणो
उस तों गॅलती होवे,करो माफ़,अपणी करो कबूल
सुॅख शान्ती ग्रिस्थ दा इह पथॅर लिखिआ असूल
सॅच्चा प्यार,वफ़ादारी जिनां दे दिल विच करदे डेरे
खुशहाल वसे उह टबॅर,दुॅख ना आवे उन्हां दे नेङे
जोङियां जॅग थोङियां नरङ बहुतेरे
सुखी वसण उह जोङे जो कर गए जेरे
No comments:
Post a Comment