ਸੱਚੇ ਪਿਆਰ ਦਾ ਅਭਾਰੀ
ਤੂੰ ਹੈਂ ਮੇਰਾ ਸੱਚਾ ਪਿਆਰ
ਮੇਰੀ ਜਿੰਦ ਦਾ ਮਤਲੱਵ ,ਆਧਾਰ
ਤੂੰ ਹੈਂ ਬਹੁਤ ਚੰਗੀ
ਰੱਬ ਤੋਂ ਐਸੀ ਹੀ ਸੀ ਮੈਂ ਮੰਗੀ
ਨੇਰਾ ਮੇਰੇ ਲਈ ਜੱਦ ਤੇਰੇ ਤੋਂ ਦੂਰ
ਤੂੰ ਹੈ ਮੇਰੇ ਜਹਾਨ ਦਾ ਨੂਰ
ਹੱਥ ਦੀ ਤੂੰ ਏਨੀ ਸਚਿਆਰੀ
ਜਾਂਵਾਂ ਮੈਂ ਤੇਰੇ ਤੋਂ ਵਾਰੀ ਵਾਰੀ
ਦਿੱਲ ਸਾਫ਼,ਵਿੱਚ ਪਿਆਰ ਸਮਾਇਆ
ਮੰਮਤਾ ਦਾ ਭੰਡਾਰ ਭੱਰ ਭੱਰ ਆਇਆ
ਤੂੰ ਹੈਂ ਮੇਰੀ ਆਨ ਤੇ ਸ਼ਾਨ
ਮੇਰੀ ਤੂੰ ਸਾਰੀ ਜਿੰਦ ਤੇ ਜਹਾਨ
ਮਸਝਦਾਰੀ ਤੇਰੀ ਤੇ ਮੈਂ ਬਲਿਹਾਰੀ ਜਾਂਵਾਂ
ਜਿੰਦਗੀ ਦੀ ਓਲਝੱਣ ਦੀ ਸੋਝ ਤੇਰੇ ਤੋਂ ਪਾਂਵਾਂ
ਤੇਰੇ ਕੋਲੋ ਸਿੱਖੀ ਹੋਸ਼ਿਆਰੀ
ਥੋੜੀ ਜਹੀ ਸਿੱਖੀ ਵੀ ਦੁਨਿਆਦਾਰੀ
ਜੀਵਨ ਵਿੱਚ ਜੋ ਥੋੜਾ ਕੁੱਛ ਪਾਇਆ
ਉਹ ਤੇਰੇ ਕਾਰਨ ਮੇਰੇ ਹੱਥ ਆਇਆ
ਤੇਰੇ ਨਾਲ ਮੇਰੀ ਜੱਗ ਵਿੱਚ ਸਰਦਾਰੀ
ਸਦਾ ਰਹਾਂ ਮੈਂ ਤਹਿ ਦਿੱਲੋਂ ਤੇਰਾ ਅਭਾਰੀ
No comments:
Post a Comment