ਕਿਸਾਨ ਲੈ ਲਵੇਗਾ ਹੱਕ
ਮੈਂ ਹਾਂ ਇੱਕ ਕਿਸਾਨ ,ਹਾਂ ਦੁਨਿਆਂ ਭੱਰ ਇੱਕ
ਪਾਣੀ ਮੇਰਾ ਪਿਤਾ ਧਰਤੀ ਮੇਰੀ ਮਾਂ
ਖੂਨ ਪਸੀਨਾ ਖੇਤਾਂ ਵਿੱਚ ਡੋਲ ਕੇ ਮੈਂ ਜੱਗ ਦਾ ਪੇਟ ਭੱਰਾਂ
ਮੈਂ ਸੱਪਾਂ ਦਿਆਂ ਸਿਰਿਆਂ ਮਿਧ ਦਿਆਂ, ਤੇ ਸ਼ੇਰਾਂ ਨੂੰ ਦਵਾਂ ਨਸਾ
ਮੈਂ ਪੋਹ ਦੇ ਕੋਰੇ ਵਿੱਚ ਪਾਣੀ ਦਾ ਨੱਕਾ ਮੋੜਾਂ,ਮੈਂਨੂੰ ਅੱਜ ਦੀ ਠੰਢ ਕੀ
ਮੈਂ ਸ਼ਹਾਦੱਤ ਉ੍ਨ੍ਹਾਂ ਤੋਂ ਸਿਖਿਆ ਬੰਦ ਬੰਦ ਕਟਵਾਏ ,ਤੱਤੀ ਲੋਹ ਬੈਹ ਕੀਤੀ ਨਹੀਂ ਸੀ ਸੀੲ
ਦੁਨਿਆਂ ਮੇਰਾ ਆਦਰ ਕਰੇ ਅੱਜ ਕਾਇਨਾਤ ਮੇਰੇ ਨਾਲ ਖੜੀ
ਸਮੁੰਦਰੋਂ ਸਬਰ,ਪਹਾੜੋਂ ਜੇਰੇ ਲੈ ਮੈਂ ਸਹਿ ਲਊਂ ਅੱਜ ਸੰਕੱਟ ਦੀ ਘੜੀ
ਮੇਰੇ ਨਾਲ ਉਹ ਕਿਸਾਨ ਹੈ ਜਿਸ ਕਰਤਾਰ ਪੁਰ ਹੱਲ ਸੀ ਵਾਇਆ
ਕਿਰਤ ਕਰਨ ਦੀ ਰੀਤ ਸਖਾਈ,ਨਾਮ ਸੀ ਉਸ ਨੇ ਜਪਾਇਆ
ਮੇਰੇ ਪਿੱਛੇ ਹੱਥ ਹੈ ਹਿੰਦ ਦੀ ਚਾਦਰ,ਸਰਬ ਵੰਸ਼ ਦਾਨੀ,ਕੁਰਬਾਨਿਆ ਨਾਲ ਜਿਨਾਂ ਹਿੰਦ ਸੀ ਬਚਾਇਆ
ਮੈਂ ਹਾਂ ਦੇਸ਼ ਭੱਗਤ,ਸੁਖਦੇਵ ਆਜ਼ਾਦ ਤੇ ਭੱਗਤ ਸਿੰਘ ਦਾ ਵਾਰਸ,ਦੇਸ਼ ਲਈ ਦੇ ਸਕਦਾਂ ਅਪਣੀ ਜਾਨ
ਹੱਕ ਅਪਣੇ ਲਈ ਲੜਾਂਗਾ ਤੱਕੜਾ ਹੋ ਕਰ,ਬਰਕਰਾਰ ਰੱਖਾਂਗਾ ਦੇਸ਼ ਦੀ ਆਨ ਤੇ ਸ਼ਾਨ
ਸਰਬੱਤ ਦਾ ਭੱਲਾ ਮੈਂ ਹਰ ਵੱਕਤ ਮੰਗਾਂ,ਭੈੜਾ ਕਿਸੇ ਨਾਲ ਨਾ ਕਰਾਂ
ਨਿਛਚੇ ਕਰ ਜਿਤ ਅਪਣੀ ਕਰਾਂਗਾ,ਸ਼ੁੱਭ ਕਰਮ ਕਰਨ ਤੋਂ ਨਾ ਟਰਾਂ
ਬੱਸ ਉਪਰ ਵਾਲੇ ਦੀ ਨਜ਼ਰ ਸਵੱਲੀ ਰਹੇ,ਮੇਰੀ ਜਾਨ ਜਾਏ ਬੇਸ਼ੱਕ
ਸ਼ਾਂਤ ਰਹਿ ਕੇ ਸਬਰ ਕਰਕੇ, ਭੈਣ ਭਰਾਂਵਾਂ ਦੇ ਇੱਕਠ ਨਾਲ ਮੈਂ ਲੈ ਲਵਾਂਗਾ ਅਪਣਾ ਹੱਕ
***************
किसान लै लवेगा हॅक
मैं हां इक किसान,हां दुनिया भर इक
पाणी मेरा पिता धरती मेरी मॉं
खून पसीना खेतां विच डोलके मैं जॅग दा पेट भरां
मैं सपां दिआं सिरियां मिध दिआं,ते शेरां नू दवां नसा
मैं पोह दे कोरे पाणी मोङां,मैंनू अज दी ठंड की
मैं शहादॅत उन्हां तों सिखिआ बंद बंद कटवाए,तॅती लोह बैह कीती नहीं सी सीह
दुनिया मेरा आदर करे,अज कायिनात मेरे नाल खङी
समुन्दरों सबर,पहाङों जेरा,लै मैं सहि लऊं अज संकट दी घङी
मेरे नाल उह किसान है जिस करतारपुर सी हॅल वाहिआ
किरत करन दी रीत सखाई,नाम सी उस ने जपायिआ
मेरे पिॅछे हॅथ है हिंद दी चादर,सरब वंश दानी ,कुरबानियां नाल जिन्हां हिंद सी बचायिआ
मैं हां देश-भगॅत,सुखदेव ,आज़ाद ते भगॅत सिंह दा वारस,देश लई दे सकदां अपणी जान
हॅक अपणे लई लङांगा तॅकङा हो के,बरकरार रॅखांगा देश दी आन ते शान
सरबॅत दा भला मैं हर वक्त मंगां,भैङा किसे नाल ना करां
निछचे कर जित अपणी करांगा,शुॅब करम करन तों रा टरां
बॅस ऊपर वाले दी नज़र सवॅली रहे,मेरी जान जाए बेशॅक
शांत रहि के सबर करके,भैण भरांवां दे इकॅठ नाल मैं लै लवांगा अपणा हॅक
No comments:
Post a Comment