ਏਨਾ ਬਹੁਤ, ਬਹੁਤ ਨਾ ਮੰਗੋ
ਕਿਸਮੱਤ ਨਾ ਖੋਟੀ ਹੋਵੇ,ਚੋਪੜੀ ਇੱਕ ਰੋਟੀ ਹੋਵੇ
ਸਜਰ ਸੂਈ ਝੋਟੀ ਹੇਵੇ,ਹੱਥ ਵਿੱਚ ਰੋਬ ਦੀ ਸੋਟੀ ਹੋਵੇ
ਏਨਾ ਬਹੁਤ,ਬਹੁਤ ਨਾ ਮੰਗੋ ,ਏਨਾ ਰੱਬ ਤੋਂ ਮੰਗਣ ਤੋਂ ਨਾ ਸੰਗੋ
ਇੱਕ ਕਾਰ ਤੇ ਇੱਕ ਅਰਬੀ ਘੋੜੀ ਹੋਵੱ
ਘਰਵਾਲੀ ਨਾਲ ਤੁਹਾਡੀ ਫੱਬਦੀ ਜੋੜੀ ਹੋਵੇ
ਵੋਹਟੀ ਨਾ ਲੰਮੀ ਨਾ ਛੋਟੀ ਹੋਵੇ, ਨਾ ਪਲਤੀ ਨਾ ਮੋਟੀ ਹੋਵੇ
ਮੁੰਡਾ ਖਾਸਾ ਕਮੌੰਦਾ ਹੋਵੇ,ਆਦਰ ਨਾਲ ਬਲੌਂਦਾ ਹੋਵੇ
ਧੀ ਅਪਣੇ ਘਰ ਸੌਖੀ ਹੋਵੇ,ਨੂੰਹ ਰਾਣੀ ਹੱਸਮੁੱਖੀ ਹੋਵੋ
ਔਲਾਦ ਸਿਆਣੀ,ਅੱਗੇ ਦੋਤਾ ,ਪੋਤਾ, ਦੋਤੀ ਤੇ ਪੋਤੀ ਹੋਵੇ
ਜਿਗਰੀ, ਲੰਗੋਟੀਏ ਦੋਸਤਾਂ ਨਾਲ ਚੰਗੀ ਤੁਹਾਡੀ ਜੋਟੀ ਹੋਵੇ
ਏਨਾ ਬਹੁਤ ,ਬਹੁਤ ਨਾ ਮੰਗੋ
ਰੇਸ਼ਮੀ ਰਜਾਈ ਭਾਂਵੇਂ ਨਾ,ਪਰ ਫਟੀ ਨਾ ਜੁੱਲੀ ਹੋਵੇ
ਵੱਡਾ ਮਹਿਲ ਨਾ ਚਾਹੇ,ਪਰ ਕੱਖਾਂ ਦੀ ਨਾ ਕੁੱਲੀ ਹੋਵੇ
ਮਰਲਿਆਂ ਵਿੱਚ ਨਹੀਂ,ਜ਼ਮੀਨ ਤੁਹਾਡੀ ਕੁੱਛ ਖੁੱਲੀ ਹੋਵੇ
ਏਨਾ ਬਹੁਤ, ਬਹੁਤ ਨਾ ਮੰਗੋ
ਵਸੇ ਟੱਬਰ ਤੁਹਾਡਾ ਨਾਲ ਪਿਆਰ,ਵਿੱਚ ਸਰਸਵਤੀ ਤੇ ਲਖ਼ਸ਼ਮੀ ਦਾ ਡੰਡਾਰ
ਦੇਹ ਦੀ ਤੰਦੁਰੁਸਤੀ ਤੁਸੀਂ ਮਾਣੋ,ਇਸ ਵਿੱਚ ਹੀ ਸਕੂਨ ਤੁਸੀਂ ਜਾਣੋ
ਏਨਾ ਬਹੁਤ, ਬਹੁਤ ਨਾ ਮੰਗੋ
ਮੰਨ ਸਾਫ਼ ਤੇ ਪੂਰਾ ਸ਼ਾਂਤ ਹੋਵੇ,ਦਿੱਲ ਵਿੱਚ ਅਧੂਰਾ ਅਰਮਾਨ ਨਾ ਹੋਵੇ
ਥੋੜਾ ਜਿਹਾ ਗਿਆਨ ਵੀ ਹੋਵੇ,ਰੱਬ ਵਿੱਚ ਥੋੜਾ ਧਿਆਨ ਵੀ ਹੋਵੇ
ਪਰ ਏਨਾ ਰੱਬ ਤੋਂ ਜਰੂਰ ਮੰਗੋ,ਨਾ ਸੰਗੋ
ਸਬਰ ਕਰੋ ,ਸ਼ੁਕਰ ਕਰੋ ,ਏਨਾ ਬਹੁਤ ਬਹੁਤ ਨਹੀਂ ਮੰਗੋ
*******
ऐना बहुत बहुत ना मंगो
किसमॅत ना खेटी होवे,चोपङी इक रोटी होवे
सजर सूई झोटी होवे,हॅथ विच रोब दी सेटी होवे
ऐना बहुत,बहुत ना मंगो,ऐना रॅब तों मंगण तों ना संगो
इक कार ते इक अरबी घोङी होवे
घरवाली नाल फॅबदी तुहाडी जोङी होवे
वोहटी ना लमी ना छोटी होवे,ना पतली ना मेटी होवे
मुंडा खासा कमौंदा होवे,आदर नाल बलौंदा होवे
धी अपणे घर सौखी होवे,नूंह राणी हॅसमुॅखी होवे
औलाद सियाणी,अगे दोता पोटा,दोती ते पोती होवे
जिगरी,लंगोटीए दोस्तां नाल चंगी जोटी होवे
ऐना बहुत,बहुत ना मंगो
रेश्मी रजाई भांवें ना ,पर फटी ना जुॅली होवे
वॅडा महिल ना चाहे,पर कॅखां दी ना कुॅली होवे
मरलियां विच नहीं ज़मीन तुहाडी खुॅली होवे
ऐना बहुत ,बहुत ना मंगो
वसे तुहाडा टबॅर नाल प्यार,विच सर्सवती ते लक्षमी दा भंडार
देह दी तंन्दुरूस्ती माणो,इस विच ही सकून तुसीं जाणो
ऐना बहुत,बहुत ना मंगो
पर ऐना रॅब तों जरूर मंगो ,ना संगो
मंन साफ़ ते पूरा शान्त होवे,दिल विच अधूरा अरमान ना होवे
थोङा जिहा ञान वी होवे,रॅब विच थोङा धियान वी होवे
सबर करो,शुकर करो,ऐना बहुत बहुत नहीं मंगो
Wow, such simple yet rich wisdom. You have a great sence of humility and depth of human understanding. Kudos Jaspal.
ReplyDelete