Saturday, January 2, 2021

ਲਾਲ ਡੋਰੇ ਦੀ ਸੋਚ p2


                              ਲਾਲ ਡੋਰੀ ਦੀ ਸੋਚ



ਗਾਹੀ ਅਸੀਂ ਸਾਰੀ ਦੁਨਿਆ,ਕੀਤੇ ਪਾਰ ਸਮੁੰਦਰ

ਸੋਚ ਓਹੀਓ ਜੋ ਸੀ ਪਿੰਡ ਦੇ ਲਾਲ ਡੋਰੇ ਦੇ ਅੰਦਰ

ਖੁਲਿਆਂ ਸੜਕਾਂ,ਵੱਡੇ ਮਾਲ,ਘਰ ਸਾਫ਼ ਸੁਥਰੇ ਸਾਰੇ

ਚਿੱਟੀ ਬਰਫ਼,ਰੁਤਾਂ ਦੇ ਰੰਗ,ਕੁਦਰੱਤ ਦੇ ਹਜ਼ਾਰ ਨਜ਼ਾਰੇ

ਪਰ ਯਾਦ ਔਣ ਉਹ ਤੰਗ ਗਲਿਆਂ, ਮੋਰਾਂ ਵਾਲੇ ਚੁਬਾਰੇ

ਖੁਲੇ ਖੇਤ,ਬਾਬੇ ਭੱਗਤੇ ਦੇ ਖ਼ਰਬੂਜਿਆਂ ਦੇ ਵਾੜੇ

ਯਾਦ ਆਵੇ ਤਾਏ ਲੰਬੜ ਦੀ ਹਵੇਲੀ,ਜੋ ਅੱਜ ਖੰਡਰ

ਸਾਡੀ ਸੋਚ ਓਹੀਓ ਜੋ ਸੀ ਲਾਲ ਡੋਰੇ ਦੇ ਅੰਦਰ


ਜਹਾਂਜ਼ਾਂ ਵਿੱਚ ਚੱੜੇ,ਕਾਰਾਂ ਵਿੱਚ ਘੁੱਮੇ

ਸਿਨਮੇ ਵੇਖੇ ,ਥੀਮ ਪਾਰਕਾਂ ਵਿੱਚ ਝੂਮੇ

ਭੁੱਲੇ ਨਹੀਂ ਉਹ ਬੁੱਢੇ ਬੋਹੜ ਦਾ ਬੂਟਾ

ਲੈਂਦੇ ਸੀ ਉਸ ਤੇ ਪਾਈ ਪੀਂਘ ਦਾ ਝੂਟਾ

ਨਿਮ ਤੇ ਚੱੜਕੇ ਲੱਟਕਣਾ ਬੰਣਕੇ ਬੰਦਰ

ਸੋਚ ਅੱਜੇ ਵੀ ਸਾਡੀ ਲਾਲ ਡੋਰੇ ਦੇ ਅੰਦਰ


ਬਰਗੱਰ ਖਾਦੇ,ਪੀਜ਼ੇ ਖਾਦੇ,ਚਾਕਲੇਟ ਦਾ ਲਿਆ ਸਵਾਦ

ਕੋਕ ਪੀਤਾ, ਬੀਅਰ ਚਾੜੀ,ਪੀਤੀ ਤਰਾਂ ਤਰਾਂ ਦੀ ਸ਼ਰਾਬ

ਗੰਨੇ ਰਸ ਦੀ ਠੰਢ ਨਾ ਭੁੱਲੇ,ਨਾ ਤਾਜ਼ੇ ਗੁੜ ਦੀ ਮਿਠਾਸ

ਮੱਕੀ ਦੀ ਰੋਟੀ ਉੱਤੇ ਮੱਖਣ ਮਿਰਚ,ਭੁੱਲੇ ਨਹੀਂ ਲੱਸੀ ਦਾ ਗਲਾਸ

ਤੌੜੀ ਰਿੱਦਾ ਸਾਗ ਨਹੀਂ ਭੁੱਲਿਆ,ਨਾ ਸਰੋਂ ਦੀ ਗੰਦਲ

ਸਾਡੀ ਤਾਂ ਸੋਚ ਅੱਜੇ ਵੀ ਲਾਲ ਡੋਰੇ ਦੇ ਅੰਦਰ


ਇੰਗਲੈਂਡ ਅਮਰੀਕਾ ਕਨੇਡਾ ਆਏ

ਮਹਿਨੱਤ ਕੀਤੀ ਪੈਸੇ ਕਮਾਏ

ਬੱਚੇ ਪੜਾਏ,ਉੱਚਿਆਂ ਨੌਕਰਿਆਂ ਤੇ ਲਾਏ

ਏਥੋਂ ਦੇ ਰੀਤ ਅਸੀਂ ਸਿਖ ਨਹੀ ਪਾਏ

ਇੱਥੇ ਵੀ ਰਵਾਜ਼ ਪਿੰਡ ਦੇ ਨਿਭਾਏ

ਗੁਰਦਵਾਰੇ ਬਣਾਏ ਤੇ ਲਾਏ ਲੰਗਰ

ਸੋਚ ਸਾਡੀ ਓਹੀਓ ਜੋ ਸੀ ਲਾਲ ਡੋਰੀ ਦੇ ਅੰਦਰ

ਬਦਲੀ ਨਹੀਂ ਸੋਚ ਰਹੀ ਉਹ ਲਾਲ ਡੋਰੇ ਦੇ ਅੰਦਰ

************

                   लाल डोरी दी सोच


गाही असीं सारी दुनिया,कीते पार समुन्दर

सोच ओहीओ जो सी पिंड लाल डोरे दे अंदर

खुलियां सङकां,वॅडे माल,घर साफ़ सुथरे सारे

चिॅट्टी बरफ़,रुॅतां दे रंग,कुदरॅत दे हज़ार नज़ारे

पर याद औण उह तंग गलियां,मोरां वाले चुबारे

खुले खेत,बाबे भॅगते दे ख़रबूजियां दे वाङे

याद आवे ताए लंबङ दी हवेली,जो अज खंडर

साडी सोच ओहीओ जो सी लाल डोरे दे अंदर


जहांज़ां विच चॅङे कारां विच घुॅमे

सिनमे वेखे,थीम पारकां विॅच झूमे

भुॅले नहीं उह बुॅढे बोहङ दा बूटा

लैंदे सी उस ते पाई पींग दा झूटा

निम ते चॅङके लॅटकणा बंणके बंदर

सोच अजे वी साडी लाल डोरे दे अंदर


बरगॅर खादे,पीज़ा खादे, चाकलॅट दा लिआ स्वाद

कोक पीता,बीअर चाङी,पीती तरां तरां दी शराब

गंने रस दी ठंड ना भुंले, ना ताजे गुङ दी मिठास

मॅक्की दी रोटी उते मॅखण मिरच,भुॅले नहीं लसी दा गलास

तौङी रिधा साग नहीं भुॅलिआ, ना सरों दी गंदल

साडी तां सोच अजे वी लाल डोरे दे अंदर


इन्गलैंड अमरीका कनेडा आए

महिनॅत कीती पैसे कमाए

बॅच्चे पङाए,उच्चियां नौकरियां ते लाए

ऐथों दी रीत असीं सिख ना पाए

ऐथे वी रवाज़ पिंड दे निभाए

गुरूदवारे बणाए ,लाए लंगर

सेच साडी ओहीओ जो सी लाल डोरी दे अंदर

बदली नहीं सोच रही उह लाल डोरे दे अंदर


No comments:

Post a Comment