Thursday, January 7, 2021

ਮੈਂ ਬੇਚਾਰਾ p2

                                            ਮੈਂ ਬੇਚਾਰਾ



ਨਾ ਮੈਂ ਚੰਦ ਨਾ ਮੈਂ ਸੂਰਜ,ਨਾ ਮੈਂ ਸਿਆਣਾ ਨਾ ਮੈਂ ਮੂਰਖ

ਨਾ ਮੈਂ ਕਿਸੇ ਦੀ ਅੱਖ ਦਾ ਤਾਰਾ,ਮੈਂ ਤਾਂ ਹਾਂ ਇੱਕ ਆਮ ਬੇਚਾਰਾ

ਨਾ ਮੈਂ ਸੁਸਤ ਨਾ ਬਹੁਤ ਹੋਸ਼ਿਆਰ,ਨਾ ਮੈਂ ਗਰੀਬ ਨਾ ਸਰਮਾਏਦਾਰ

ਬਹੁਤ ਨਹੀਂ ਕਮਾਇਆ ਬੱਸ ਕੀਤਾ ਗੁਜ਼ਾਰਾ,ਮੈਂ ਹਾਂ ਇੱਕ ਆਮ ਬੇਚਾਰਾ

ਧੋਖਾ ਨਹੀਂ ਕਿਸੇ ਨਾਲ ਕੀਤਾ,ਅਪਣਾ ਹੀ ਹੱਕ ਸਿਰਫ਼ ਲੀਤਾ

ਸੱਬ ਜੱਗ ਮੈਂਨੂੰ ਲੱਗੇ ਪਿਆਰਾ,ਮੈਂ ਤਾਂ ਹਾਂ ਇੱਕ ਆਮ ਬੇਚਾਰਾ

ਨਾ ਅਨਪੱੜ ਨਾ ਜਾਦਾ ਪੜਿਆ,ਅਲੱਗ  ਪਹਿਚਾਨ ਨਹੀਂ,ਮੈਂ ਮਡੀਰ ਵਿੱਚ ਖੜਿਆ

ਸੋਚਾਂ ਦਾ ਨਹੀ ਕੋਈ ਉੱਚਾ ਉਡਾਰਾ,ਮੈਂ ਤਾਂ ਇੱਕ ਆਮ ਬੇਚਾਰਾ

ਜਿੰਦ ਖਾਸ ਲੇਖੇ ਨਹੀਂ ਲਾਈ,ਫਿਰ ਪਰ ਨਾ ਹੀ ਐਂਵੇਂ ਹੀ ਗਵਾਈ

ਬੋਝ ਨਹੀਂ ਬਣੇ,ਤਕਿਆ ਸਿਰਫ਼ ਉਸ ਦਾ ਸਹਾਰਾ,ਮੈਂ ਹਾਂ ਇੱਕ ਬੇਚਾਰਾ

ਅਫ਼ਸੋਸ ਨਹੀਂ ,ਜਿੰਦ ਚੰਗੀ ਗੁਜ਼ਾਰੀ,ਉਸ ਦਾ ਮੈਂ ਤਹਿ ਦਿੱਲੋਂ ਅਭਾਰੀ

ਪੁੱਛੇ ਅਗਰ ਮੈਂਨੂੰ ਮੰਗਾਂ ਏਹੀਓ ਜਿੰਦ ਦੋਬਾਰਾ,ਮੈਂ ਹਾ ਇੱਕ ਆਮ ਬੇਚਾਰਾ

**********

                   मैं बेचारा


ना मैं चंद ना मैं सूर्ज,ना मैं सियाणा ना मैं मूर्ख

ना मैं किसे दी अख दा तारा,मैं तां हां आम बेचारा

ना मैं सुस्त ना बहुत होशियार,ना गरीब ना सरमाएदार

बहुत नहीं कमायिआ बॅस कीता गुज़ारा,मैं  हां इक आम बेचारा

धोखा नहीं किसे नाल कीता,अपणा ही हॅक सिरफ़ लीता

सॅब जॅग मैंनू लॅगे प्यारा,मैं तां हां इक आम बेचारा

ना अनपॅङ ना जादा पङिआ,अलॅग नहीं मैं मडीर विच खङिआ

सोचां दा नहीं कोई उच्चा उठारा,मैं तां इक आम बेचारा

जिंद खास लेखे नहीं लाई,पर फिर ना ही ऐंवें गवाई

बोझ नहीं बणे,तकिआ सिरफ उस दा सहारा मैं हां इक बेचारा

अफ़सोस नहीं,जिंद चंगी गुज़ारी,उस दा मैं तहि दिलों अभारी

पुॅछे अगर मैं मंगां ऐहीओ जिंद दोबारा,मैं हां इक आम बेचारा 



No comments:

Post a Comment