ਕੀ ਕਿਸਮੱਤ ਸਾਡੀ ਮਾੜੀ ਸੀ
ਉਹ ਵੀ ਪੜੇ ਇਮਤਿਹਾਨ ਲਈ,ਮੇਰੀ ਵੀ ਪੂਰੀ ਤਿਆਰੀ ਸੀ
ਉਹ ਪਾਸ ਮੈਂ ਫੇਲ ਹੋਇਆ,ਕੀ ਕਿਸਮੱਤ ਮੇਰੀ ਮਾੜੀ ਸੀ
ਅੱਜ ਉੱਚੇ ਔਦਿਆਂ ਤੇ ਬੈਠੇ ਜਿਨਾਂ ਨਾਲ ਮੇਰੀ ਯਾਰੀ ਸੀ
ਮੈਂ ਉੱਥੇ ਦਾ ਉੱਥੇ ਰਹਿ ਗਿਆ,ਕੀ ਕਿਸਮੱਤ ਮੇਰੀ ਮਾੜੀ ਸੀ
ਸ਼ਾਹੂਕਾਰ ਬਣ ਗਏ ਸਾਥੀ ਸਾਰੇ ਜਿਨਾਂ ਨੂੰ ਮਾਇਆ ਪਿਆਰੀ ਸੀ
ਲਖਸ਼ਮੀ ਰਹੀ ਨਰਾਜ਼ ਮੇਰੇ ਨਾਲ,ਕੀ ਮੇਰੀ ਕਿਸਮੱਤ ਮਾੜੀ ਸੀ
ਬਾਜ਼ੀ ਮੈਂ ਵੀ ਲੌਂਓਂਦਾ ਰਿਆ,ਉਨਾਂ ਬਾਜ਼ੀ ਕਦੀ ਨਾ ਹਾਰੀ ਸੀ
ਮੈਂ ਜਿਤ ਦਾ ਗਰਵ ਨਾ ਕਰ ਸਕਿਆ,ਕੀ ਕਿਸਮੱਤ ਮੇਰੀ ਮਾੜੀ ਸੀ
ਦੁਨਿਆ ਵਿੱਚ ਸੱਭ ਹਨ ਦੁਖੀ,ਪਰ ਮੇਰੇ ਤੇ ਦੁੱਖ ਮੇਰੇ ਭਾਰੀ ਸੀ
ਖ਼ੁਸ਼ੀ ਦੇ ਪੱਲਾਂ ਲਈ ਤਰਸਦਾ ਰਿਹਾ ,ਕੀ ਕਿਸਮੱਤ ਮੇਰੀ ਮਾੜੀ ਸੀ
ਚਲਾਕੀਆਂ ਸੱਭ ਨੇ ਕੀਤਿਆਂ ਮੈਂ ਵੀ ਕੀਤੀ ਹੋਸ਼ਿਆਰੀ ਸੀ
ਉਹ ਜੱਗ ਨੂੰ ਧੋਖਾ ਦੇ ਗਏ,ਮੈਂ ਫਸਿਆ,ਕੀ ਮੇਰੀ ਕਿਸਮੱਤ ਮਾੜੀ ਸੀ
ਉਹ ਵੀ ਸੀ ਕਹਿੰਦੇ ਕਹੌਂਦੇ,ਮੇਰੀ ਵੀ ਪਿੰਡ ਵਿੱਚ ਸਰਦਾਰੀ ਸੀ
ਵਕਤ ਪਲਟਿਆ,ਮੈਂ ਥੱਲੇ ਲੱਗਾ,ਕੀ ਕਿਸਮੱਤ ਮੇਰੀ ਮਾੜੀ ਸੀ
ਉਨਾਂ ਕੀਤੀ ਮੁਹੱਬੱਤ ਮੈਂ ਵੀ ਮੁਹੱਬੱਤ ਕਦੀ ਨਹੀਂ ਨਿਕਾਰੀ ਸੀ
ਮੇਰੀ ਮੁਹੱਬੱਤ ਪੂੂਰੀ ,ਸ਼ਾਦੀ ਹੋਈ,ਕਿਸਮੱਤ ਉਸਨੇ ਮੇਰੀ ਸਂਵਾਰੀ ਸੀ
ਹੁਣ ਮੈਂ ਕਹਾਂ ਕਿ ਕਿਸਮੱਤ ਮੇਰੀ ਨਹੀਂ ਮਾੜੀ ਸੀ
ਸੱਭ ਨੂੰ ਮਿਲਿਆ ਕਰਮ ਦਾ ਫੱਲ,ਜਿਸ ਦੇ ਉਹ ਹੱਕਦਾਰੀ ਸੀ
ਮੈਂਨੂੰ ਵੀ ਮੇਰਾ ਹਿਸਾ ਮਿਲਿਆ ,ਕਿਸਮੱਤ ਨਹੀਂ ਮੇਰੀ ਮਾੜੀ ਸੀ
ਅਖੀਰ ਉਹ ਵੀ ਮਜ਼ੇ ਵਿੱਚ ਅਪਣੇ ਥਾਂ,ਮੈਂ ਖ਼ੁਸ਼ ਜਿੰਦ ਚੰਗੀ ਗੁਜ਼ਾਰੀ ਸੀ
ਐਂਵੇਂ ਕਿਓਂ ਕੋਈ ਗਿਲਾ ਰੱਖਾਂ,ਕਿਸਮੱਤ ਵੀ ਮੇਰੀ ਏਨੀ ਨਾ ਮਾੜੀ ਸੀ
*********
की किस्मत साडी माङी सी
उह वी पङे ईम्तिहान लई मेरी वी पूरी तियारी सी
उह पास मैं फेल होयिआ,की किस्मत मेरी माङी सी
अज उच्चे औदिआं ते बैठे जिन्हां नाल मेरी यारी सी
मैं उथ्थे दा उथ्थे रहि गिआ की किस्मत मेरी माङी सी
शाहूकार बण गए साथी सारे जिन्हां नू मायिआ पियारी सी
लक्ष्मी रही नराज मेरे नाल,की किस्मत मेरी माङी सी
बाजी मैं वी लौंदा रिहा,उन्हां बाजी कदी नहीं हारी सी
मैं जित दा गरव ना कर सकिआ,की किस्मत मेरी माङी सी
दुनिया विच सॅब हन दुखी,पर मेरे दुख मेरे ते भारी सी
खुशी दे पॅल लई तरसदा रिहा,की किस्मत मेरी माङी सी
चलाकिआं सॅब ने कीतीआं ,मैं वी कीती होशियारी सी
उह जॅग नू धोखा दे गए,मैं फसिआ,की मेरी किस्मत माङी सी
उह वी सी कहिंदे कहौंदे,मेरी वी पिंड विच सरदारी सी
वकत बदलिआ मैं थॅले लॅगा ,की किस्मत मेरी माङी सी
उन्हां कीती मुहबॅह,मैं वी मुहबॅत कदी नहीं निकारी सी
मेरी मुहबॅत पूरी,शादी होई,किस्मत उस ने मेरी संम्वारी सी
हुण मैं इह कहां कि किस्मत मेरी नहीं माङी सी
सॅब नू मिलिआ करम दा फल ,जिस दा उह हॅकदारी सी
मैंनू वी मेरा हिस्सा मिलिआ,किस्मत नहीं मेरी माङी सी
अखीर उह वी मजे विच अपणे थां, मैं खुश जिंद चंगी गुजारी सी
ऐवें क्यों कोई गिला रखां,किस्मत वी मेरी ऐनी ना माङी सी
No comments:
Post a Comment