ਬਣੋ ਮਸਤ ਮਲੰਗ
ਜੀਓ ਦੋਸਤੋ ਹੋ ਕੇ ਮਸਤ ਮਲੰਗ
ਝਿਝਕੋ ਨਾ ,ਮਾਣੋ ਜੀਵਨ ਹੋ ਬੇਸ਼ਰਮ
ਖਾਣਾ ਖਾਓ ਸਵਾਦ ਦਾ ਜੋ ਜੀਭ ਨੂੰ ਪਸੰਦ
ਨਸ਼ਾ ਕਰੋ ਹਿਸਾਬ ਦਾ,ਚਾਹੇ ਪਿਓ ਭੰਗ
ਖਿੜ ਖੜਾ ਕੇ ਹੱਸੋ,ਦਿਖਾਓ ਬੱਤੀ ਦੇ ਬੱਤੀ ਦੰਦ
ਖੁੱਲੇ ਵਿੱਚ ਗੀਤ ਗਾਓ ,ਕਰੋ ਨਾ ਕੋਈ ਸੰਗ
ਪਾਗਲਾਂ ਵਾਂਗ ਨੱਚ ਲਓ ,ਹਿਲਾ ਕੇ ਸਾਰੇ ਅੰਗ
ਪੀਪਣੀ ਵਜਾਓ ਢੋਲ ਵਜਾਓ , ਵਜਾਓ ਜੱਲ ਤਰੰਗ
ਕਾਲੀਆਂ ਸੋਚਾਂ ਦੂਰ ਕਰੋ, ਭੱਰੋ ਉਨ੍ਹਾਂ ਵਿੱਚ ਰੰਗ
ਨਫ਼ਰੱਤ ਕਰਨਾ ਤੱਜ ਦਿਓ,ਪਿਆਰ ਦੇ ਬਣਾਓ ਸਬੰਦ
ਰੀਝਾਂ ਸਾਰਿਆਂ ਪੂਰੀਆਂ ਕਰੋ ਰਹੇ ਨਾ ਕੋਈ ਓਮੰਗ
ਦਿੱਲ ਦਿਮਾਗ ਸੱਚਾ ਸੁੱਚਾ ਕਰੋ,ਰਹੇ ਨਾ ਕੋਈ ਗੰਦ
ਪਿਆਰ ਸਾਰੀ ਕਾਇਆਨਾਤ ਨਾਲ ਕਰੋ,ਕਰੋ ਨਫ਼ਰੱਤ ਨਾ ਜੰਗ
ਖ਼ੁਸ਼ਹਾਲ ਹੋਵੇਗਾ ਜੀਵਨ ਤੁਹਾਡਾ ਜੇ ਜੀਓ ਹੋ ਕੇ ਮਸਤ ਮਲੰਗ
******
बणो मतस मलंग
जीओ दोसतो हो के मसत मलंग
झिझको ना ,माणो जीवन हो बेशर्म
खाणा खाओ सवाद दा,जो जीब नू पसंद
नशा करो हिसाब दा,चाहे पीओ भंग
खिङ खिङा के हॅसो,दिखाओ बती दे बती दंद
खॅुले विच गीत गाओ,करो ना कोई संग
पागलां वांग नॅच लओ,हिला के सारे अंग
पीपणी बजाओ,ढोल बजाओ,बजाओ जॅल तरंग
कालियां सोचां दूर करो भॅरो उन्हां विच रंग
नफ़रॅत करना तॅज दिओ,प्यार दे बणाओ सबंद
रीझां सारियां पूरिआं करो,रहे ना कोई ऊमंग
दिॅल दिमाग सॅच्चा सुच्चा करो,रहे ना कोई गंद
प्यार सारी कायिनात नाल करो,करो नफरॅत ना जंग
खुशहाल होवेगा जीवन तुहाडा,जे जीओ हो के मसत मलंग
No comments:
Post a Comment