Sunday, January 17, 2021

ਖਾਸ ਨਹੀਂ ਅਸੀਂ ਬੰਦੇ ਆਮ ਜ2


                              ਖ਼ਾਸ ਨਹੀਂ ਅਸੀਂ ਬੰਦੇ ਆਮ




ਅਸੀਂ ਨਹੀਂ ਕੋਈ ਖਾਸ ਬੰਦੇ,ਅਸੀਂ ਹਾਂ ਬੰਦੇ ਆਮ
ਨਾਂ ਰੌਸ਼ਨ ਕਰਨ ਵਾਲਾ ਕੋਈ ਕੰਮ ਨਹੀਂ ਕੀਤਾ ,ਕੋਈ ਨਾ ਜਾਣੇ ਸਾਡਾ ਨਾਮ
ਪੜਾਈ ਵੀ ਜਾਦਾ ਨਹੀਂ ਕੀਤੀ ,ਬੱਸ ਪੜੇ ਇੱਕ ਦੋ ਕਲਾਮ
ਭੱਰ ਪਸੀਨੇ ਦੀ ਮਹਿਨੱਤ ਨਹੀਂ ਕੀਤੀ,ਕੀਤਾ ਜਿੰਦਗੀ ਵਿੱਚ ਆਰਾਮ
ਮਹਿਲ ਅਸੀਂ ਪਾ ਨਾ ਸਕੇ,ਖੜਾ ਕੀਤਾ ਇੱਕ ਛੋਟਾ ਜਿਹਾ ਮਕਾਨ
ਵੱਡੇ ਸਾਡੇ ਕੋਈ ਸਪਨੇ ਨਾ,ਨਿਕੇ ਨਿਕੇ ਸਾਡੇ ਅਰਮਾਨ
ਵਿਚਾਰ ਸਾਡੇ ਕੋਈ ਜਾਦਾ ਉੱਚੇ ਨਾ,ਨਾ ਅਸੀਂ ਅਫ਼ਲਾਤੂੰ ਨਾ ਫ਼ਨੇ ਖਾਨ
ਹੌਓਮਾ ਸਾਡੇ ਵਿੱਚ ਜਾਦਾ ਨਹੀਂ,ਨਾ ਵੱਡਾ ਸਾਡਾ ਘੁਮਾਣ
ਸਰਮਾਇਆ ਸਾਡੇ ਕੇਲ ਵਾਦੂੂ ਨਾ ਕੋਈ,ਸਾਰਾ ਧੰਨ ਸਾਡੇ ਦੋਸਤ ਤੇ ਸਾਡਾ ਇਮਾਨ
ਮੰਨ ਸਾਡਾ ਇੱਕ ਥਾਂ ਟਿਕ ਨਾ ਪਾਵੇ,ਘੁਮੇ ਏਧਰ ਓਧਰ ਧਿਆਨ
ਜਾਦਾ ਅਕਲ ਦੇ ਮਾਲਕ ਨਹੀਂ ਅਸੀਂ,ਬੱਸ ਥੋੜਾ ਜਿਹਾ ਸਾਡਾ ਗਿਆਨ
ਕੜੀ ਤਪੱਸਿਆ ਕਰ ਨਾ ਪਾਈਏ,ਯਾਦ ਨਾ ਆਵੇ ਸਾਨੂੰ ਬਹੁਤਾ ਰੱਬ ਤੇ ਰਾਮ
ਵੱਡੀ ਅਨੋਖੀ ਜਿੰਦਗੀ ਨਹੀਂ ਜੀਵੀ,ਖ਼ੁਸ਼ ਹਾਂ,ਜੋ ਜੀਵੀ ਜੀਵੀ ਬਣ ਇੰਨਸਾਨ
ਅਫ਼ਸੋਸ ਸਿਰਫ਼ ਇੱਕ ਗੱਲ ਦਾ,ਜੱਪ ਸਕੇ ਨਹੀਂ ਅਸੀਂ ਸੱਚਾ ਨਾਮ
ਅਸੀਂ ਨਹੀਂ ਕੋਈ ਖਾਸ ਬੰਦੇ,ਅਸੀਂ ਹਾਂ ਬੰਦੇ ਆਮ
*********
                           खास नहीं असीं बंदे आम

असीं नहीं खास बंदे,असीं हां बंदे आम
नां रोशन करन वाला कोई कम नहीं कीता,कोई ना जाणे साडा नाम
पङाई वी जादा नहीं कीती,पङे एक दो कलाम
भर पसीने दी महिनत नहीं कीती,कीता जिंदगी विच आराम
महिल असीं पा ना सके,खङा कीता एक छोटा जिहा मकान
वॅडे साडे कोई सपने ना,निक्के निक्के साडे अरमान
विचार साडे कोई जादा ऊच्चे नहीं,ना असीं अफलातूं ना फंने खान
हौअमा साडे विच जादा नहीं,ना वॅडा साडा घुमान
सरमायिआ साडे कोल वादू ना कोई,सारा धन साडे दोस्त साडा ईमान
मन साडा एक थां  टिक ना पावे,घुमे इधर ऊधर धियान
जादा अकल दे मालक  नहीं असीं,बॅस थोङा जिहा साडा ज्ञियान
कङी तपॅसिआ कर ना पाईए,याद ना आवे सानू बहुत  रॅब ते राम
वंडी अनोखी जिंदगी नहीं जीवी,खुश हां,जो जीवी,जीवी बण ईन्सान
अफसोस सिरफ एक गॅल दा,जॅप सके नहीं असीं सच्चा नाम
असीं नहीं कोई खास वंदे,असीं हां बंदे आम



 
 





No comments:

Post a Comment