ਚੋਰੀ ਪਾਈ ਖਾਈ
ਬਾਹਰ ਬਰਫ਼ ਵਰਸੇ,ਸਾਨੂੰ ਲੱਗੀ ਠੰਢ
ਹੀਟ ਲਗਾਕੇ ਕਰ ਲਿਆ ਘਰ ਆਪ ਨੂੰ ਬੰਦ
ਲੇਟ ਕੇ ਲੈਣ ਲੱਗੇ ਸੀ ਰਜਾਈ
ਕੰਨਾ ਵਿੱਚ ਇੱਕ ਅਵਾਜ਼ ਆਈ
ਏ ਜੀ, ਏਧਰ ਜ਼ਰਾ ਆਣਾ
ਵੇਖੋ ਕੀ ਵਰਤ ਗਿਆ ਭਾਣਾ
ਕੱਲ ਇੱਕ ਪਾਈ ਸੀ ਮੈਂ ਬਣਾਈ
ਹਿਸੇ ਅਪਣੇ ਦੀ ਮੈਂ ਨਹੀਂ ਸੀ ਖਾਈ
ਸੋਚਿਆ ਸੀ ਬਾਦ ਵੇਹਲੇ ਹੋ ਕੇ ਖਾਂਊਂ
ਤਾਂ ਕੇ ਪੂਰਾ ਸਵਾਦ ਮੈਂ ਲੈ ਪਾਂਊਂ
ਅੱਜ ਫ਼ਰਿਜ ਸੀ ਜੱਦ ਮੈਂ ਖੋਲਿਆ
ਮੇਰਾ ਤਾਂ ਸਾਰਾ ਦਿੱਲ ਡੋਲਿਆ
ਸਾਰਾ ਘਰ ਮੈਂ ਟੋਲਿਆ
ਚੱਪਾ ਚੱਪਾ ਕਿਚੱਨ ਦਾ ਫ਼ਰੋਲਿਆ
ਨਹੀਂ ਮਿਲੀ ਮੈਂਨੂੰ ਮੇਰੀ ਪਾਈ
ਕਿਥੇ ਗਈ ਮੈਂਨੂੰ ਸਮਝ ਨਹੀਂ ਆਈ
ਘਰ ਵਿੱਚ ਨਾ ਕੁੱਤਾ ਨਾ ਬਿਲੀ ਆਈ
ਫਿਰ ਕਿਥੇ ਗਾਇਬ ਹੋਈ ਮੇਰੀ ਪਾਈ
ਘਰ ਵਿੱਚ ਦੋਨਾਂ ਤੋਂ ਸਵਾਏ ਹੋਰ ਨਾ ਕੋਈ
ਕਿਤੇ ਮਜ਼ਾਕ ਵਿੱਚ ਤੁਸੀਂ ਤਾਂ ਨਹੀਂ ਲੁਕੋਈ
ਮੈਂ ਵੀ ਦਿਤੀ ਅਪਣੀ ਸਫ਼ਾਈ
ਮੈਂ ਨਹੀਂ ਤੇਰੀ ਪਾਈ ਛੁਪਾਈ
ਔਰਤ ਨੂੰ ਹੈ ਰੱਬ ਦੀ ਦੇਣ
ਦਿੱਲ ਵਿੱਚ ਕੀ ਰਾਜ,ਪਤਾ ਕਰ ਲੈਣ
ਕਹਿੰਦੀ ਕਿਓਂ ਨਹੀਂ ਮੇਰੇ ਨਾਲ ਅੱਖ ਮਿਲਾਈ
ਮੈਂਨੂੰ ਪਤਾ ਚੱਲ ਗਿਆ ,ਤੂੰ ਨੇ ਖਾਦੀ ਮੇਰੀ ਪਾਈ
ਇਸ ਗੱਲ ਤੇ ਹੋ ਗਈ ਸਾਡੀ ਲੜਾਈ
ਸਾਡੇ ਨਾਲ ਫਿਰ ਗੁੱਸੇ ਹੋਈ ਸਾਡੀ ਲੁਗਾਈ
ਠੰਢ ਵਿੱਚ ਕੋਚ ਤੇ ਸੌਣਾ ਪਿਆ,ਨਹੀ ਮਿਲੀ ਨਿੱਗੀ ਰਜ਼ਾਈ
********
चोरीं पाई खाई
बाहर बरफ़ वरसे,सानू लॅगी ठंड
हीट लगाके ,कर लिया घर आप नू बंद
लेट के लैण लॅगे सी रजाई
कना विच एक आवाज़ आई
ऐ जी ,एधर ज़रा आणा
वेखो की वरत गिया भाणा
कल एक पाई सी मैं बणाई
हिस्से अपणे दी मैं नहीं सी खाई
सोचिया सी बाद वेहले हो के खाऊं
तां कि पूरा सवाद लै पाऊं
अज फ़रिज सी जद मैं खोलिया
मेरा तां सारा दिल डोलिया
सारा घर मैं टोलिया
चॅपा चॅपा किच्चन दा मैं फ़रोलिया
नहीं मिली मैंनू मेरी पाई
किथ्थे गई ,मैंनू समझ नहीं आई
घर विच ना कुत्ता ना बिली आई
फिर किथ्थे गायिब हो गई मेरी पाई
घर विच दोनां तों सवाए होर ना कोई
किते मज़ाक विच तुसीं तां नहीं लुकोई
मैं वी दिती अपणी सफ़ाई
मैं नहीं तेरी पाई छुपाई
औरत नू है रॅब दी देण
दिल विच की राजं,पता कर लैण
कहिंदी क्यों नहीं मेरे नाल अख मिलाई
मैंनू पता चल गिया,तूने खादी मेरी पाई
इस गॅल ते हो गई साडी लङाई
साडे नाल फिर गुस्से होई साडी लुगाई
ठंड विच कोच ते सौणा पै गिया,मिली ना निॅगी रजाई
No comments:
Post a Comment