ਜਿੰਦ ਗਵਾਈ ਜਾਂ ਲੇਖੇ ਲਾਈ
ਓਮਰ ਹੁੰਦੀ ਜਾਏ ਸਮਝ ਨਾ ਆਈ,ਜੂਨ ਚੰਗੀ ਕੱਟੀ ਜਾਂ ਐਂਵੇਂ ਗਵਾਈ
ਬੁਢਾਪਾ ਆਉਂਦਾ ਜਾਏ,ਦਿੱਲ ਘੱਭਰਾਏ
ਨਾਮ ਨਹੀਂ ਜੱਪਿਆ, ਰੱਬ ਗੁਸਾ ਨਾ ਦਿਖਾਏ
ਡੂੰਗਾ ਨਹੀਂ ਸੋਚਿਆ,ਬੇ-ਫਿਕਰੇ ਗੀਤ ਗਾਏ
ਟਿੱਕ ਨਹੀ੍ ਬੈਠੇ,ਕਲੀ ਕਲੀ ਤੇ ਬਣ ਭੰਮਰਾ ਮੰਡਰਾਏ
ਗੁਜ਼ਾਰੇ ਜੋਗਾ ਕਮਾਇਆ,ਇੱਕਠੀ ਕੀਤੀ ਨਾ ਸਰਮਾਏ
ਨਾਮ ਰੌਸ਼ਨ ਨਹੀਂ ਕੀਤਾ,ਰਹੇ ਅਪਣਿਆਂ ਤੱਕ ,ਵਿੱਚ ਸਮਾਏ
ਤੋਪ ਨਹੀਂ ਕੋਈ ਮਾਰੀ,ਕੀਤੀ ਨੌਕਰੀ ਸਰਕਾਰੀ
ਪਹਾੜ ਨਹੀਂ ਚੱੜੇ,ਝੰਡੇ ਨਹੀਂ ਲਹਿਰਾਏ
ਚੁੱਪ ਵੀ ਨਹੀਂ ਬੈਠੇ,ਢੋਲ ਵੀ ਨਹੀਂ ਬਜਾਏ
ਗਿ੍ਸਥ ' ਚ ਸਕੂਨ ਪਾਇਆ,ਦੁਨਿਆਂ 'ਚ ਨਹੀਂ ਛਾਏ
ਕਈ ਵਾਰ ਦਿੱਲ ਸੋਚੇ,ਕੀ ਤੂੰ ਕੀਤਾ,ਕਿਉਂ ਇਸ ਜੂਨ ਵਆਏ
ਅਪਣੇ ਆਪ ਨਾਲ ਅਸੀਂ ਖ਼ੁਸ਼ ,ਅਫ਼ਸੋਸ ਨ ਮੰਨ ਨੂੰ ਖਾਏ
******
जिंद गवाई जां लेखे लाई
उमर हुंदी जाए समझ ना आई,जून चंगी कॅटी जां ऐंवें गवाई
बुॅढापा औंदा जाए,दिल घबराए
नाम नहीं जपिआ,रॅब गुस्सा ना दिखाए
डूंगा नहीं सोचिआ,बे-फिकरे गीत गाए
टिक नहीं बैठे,कली कली ते बण भंम्बरा मंडराए
गुज़ारे जोगा कमायिआ,कॅठी कीती ना सरमाए
नाम रौशन नहीं कीता ,रहे अपणियां तॅक,विच समाए
तोप नहीं कोई मारी,कीती नौकरी सरकारी
पहाङ नहीं चॅङे,झंडे नहीं लिहराअ
चुॅप वी नहीं बैठे ,ढोल वी नहीं बजाए
ग्रिस्थ 'च सकून पायिआ,दुनिया 'च नहीं छाए
कई बार दिल सोचे,की कीता,क्यों इस जून आए
अपणे आप नाल खुश ,अफ़सोस ना मंन नू खाए
No comments:
Post a Comment