Wednesday, January 13, 2021

ਖਾਸ ਰੂਪ p2 ਹ


                                         ਖਾਸ ਰੂਪ



ਚਾਰ ਸੌ ਸਾਲ ਪਹਿਲੇ ਦਸ਼ਮੇਸ਼ ਪਿਤਾ ਨੇ ਖਾਲਸਾ ਸੀ ਸਜਾਇਆ
ਸਿਰਜ ਕੇ ਖਾਲਸਾ ਪਿਤਾ ਨੇ ਹਿੰਦ  ਦਾ ਧਰਮ ਸੀ ਬਚਾਇਆ
ਧਰਮ ਹੇਤ ਲਈ ਲੱੜ ,ਖਾਲਸੇ ਦੇਨ ਜਾਨ ਦੀ ਬਲੀ
ਦਿ੍ੜ ਨਿਛਟਾ ਕਰ ਖਾਲਸਾ ਆਇਆ ਹੈ ਪਿਤਾ ਦੀ ਗਲੀ
ਸੱਭ ਕੁੱਛ ਅਪਣਾ ਵਾਰਨ ਲਈ ,ਸਿਰ ਧਰਿਆ ਉਨ੍ਹਾਂ ਤਲੀ
ਅਮਿ੍ਤ ਛੱਕਾ,ਹਿਮੱਤ ਭੱਰ,ਆਮ ਬੰਦੇ ਨੂੰ ਪਿਤਾ ਨੇ ਸ਼ੇਰ ਬਣਾਇਆ
ਸ਼ੁੱਭ ਕਰਮ ਕਰਨ ਲਈ ਨਿਡਰ ਕੀਤਾ,ਇੱਕ ਨੂੰ ਲੱਖ ਨਾਲ ਲੜਾਇਆ
ਅਸੂਲਣ ਮਰ ਜਾਂਦੀ ਫੌਜ,ਸੇਨਾਪਤੀ ਮਰਨ ਤੋਂ ਬਾਦ
ਪਿਤਾ ਦੀ ਫੌਜ ਅੱਜ ਵੀ ਵੱਧ ਰਹੀ,ਕਰੇ ਦੁਨਿਆ ਤੇ ਰਾਜ
ਪ੍ਦੇਸਾਂ ਯੁੱਧ ਮਦਾਨ ਪੌਂਹਚੀ ਇਹ ਫੌਜ,ਲੈ ਕੇ ਰਾਸ਼ਨ ਦਿਵਾਈ
ਘੰਨਈਆ ਬਣ ਪਾਣੀ ਪਲਾਇਆ,ਕੀਤੀ ਮਰਮ,ਕੀ ਮੁਸਲੱਮ ਕੀ ਇਸਾਈ
ਜੱਗ ਦੀ ਮਾਂਹਮਾਰੀ ਵਿੱਚ ਲੰਗਰ ਲਾਏ, ਲੱਖਾਂ ਭੁੱਖਿਆ ਨੂੰ ਰੋਟੀ ਛੱਕਾਈ
ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਦੀ ਫਤਿਹ,ਗੂੰਜ ਦੁਨਿਆਂ ਵਿੱਚ ਸੁਣਾਈ
ਸੱਭ ਇੱਕ ਨੂਰ ਤੋਂ ਸਮਝ,ਸਰਬੱਤ ਦਾ ਭੱਲਾ ਮੰਗ,ਇੰਨਸਾਨੀਅਤ ਦੀ ਰੀਤ ਦਰਸਾਈ
ਚੱੜਦੀ ਕਲਾ ਵਿੱਚ ਇਹ ਖਾਲਸਾ ਹੈ ਅੱਜ,ਰਹੂਗਾ ਜੱਗ ਦੇ ਅੰਤ ਤਾਂਈਂ
ਖਾਲਸੇ ਤੇ ਹੈ ਹੱਥ ਦਸ਼ਮੇਸ਼ ਪਿਤਾ ਦਾ,ਵਿੱਚ ਰੂਹ ਪਿਤਾ ਦੀ ਸਮਾਈ
ਅਰਦਾਸ ਮੇਰੀ ਕੱਲਗਿਆਂ ਵਾਲੇ ,ਸੱਚੇ ਰਾਹ ਚਲਾ, ਤੇ ਸੱਭ ਥਾਂ ਹੋਂਈਂ ਸਹਾਈ
**********
                   खास रूप

चार सौ साल पहिले दशमेश पिता ने खालसा सी सजायिआ
सिरज के खालसा पिता ने हिंद दा धर्म सी बचायिआ
धरम हेत लई लॅङ,खालसा देन जान दी बली
दि्ङ निछटा कर खालसा आयिआ पिता दी गली
सॅब कुॅछ अपणा वारन लई,सिर धरिआ  उन्हां तली
अम्रित छॅका,हिमॅत भर,आम बंदे नू पिता शेर बणायिआ
शुॅभ करमॅन लई निडर कीता,इक नू लॅख नाल लङायिआ
असूलॅण मर जांदी फौज ,सेनापती मरन तों बाद
पिता दी फौज अज वी वॅद रही,करे दुनिया ते राज
प्रदेस युॅद मदान पौंहची इह फौज,लै के राशण दवाई
घंनिया बण पाणी पलायिआ,कीती मर्म ,की मुललॅम की ईसाई
जॅग दी मांहमारी विच लंगर लाए, भुॅखियां नू रोटी छॅकाई
वाहिगुरू जी दा खालसा वाहिगुरू दी फतिए,गूंज दुनिया विच सुणाई
सॅब इक नूर तों समझ सरबॅत दा भॅला मंग, इन्सानीयत दी रीत दरसाई
चॅङदी कला विच इह खालसा है अज,रहूगा जॅग दे अंत तांईं
खालसे ते है हॅथ दशमेश पिता दा,विच रुह पिता दी समाई
अरदास मेरी कॅलगियां वाले,सॅचे राह चला,ते सॅब थां होंवीं सहाई
 






1 comment: