Sunday, January 24, 2021

ਮੇਰਾ ਹਿੰਦੋਸਤਾਨ p2


                                       ਮੇਰਾ ਹਿੰਦੋਸਤਾਨ




ਇਹ ਹੈ ਮੇਰਾ ਹਿੰਦੋਸਤਾਂ
ਨੇਤਾ ਦੇਣ ਭਾਸ਼ਣ ਤੇ ਭਾਸ਼ਣ ,ਗਰੀਬ ਜਨਤਾ ਹੈ ਅਨਜਾਣ
ਕਠੋਰ ਹਨ ਕਰਮ ਇੱਥੇ ,ਪਰ ਮਿੱਠੀ ਹੈ ਇੱਥੇ ਜੁਬਾਨ
ਗੁੰਡਾ ਗਰਦੀ ਦਾ ਰਾਜ ਹੈ ਇੱਥੇ ,ਸ਼ਰਾਫ਼ਤ ਹੈ ਫ਼ਨਾਹ
ਹੀਰ ਰਾਂਝੇ ਦੀ ਧਰਤ ਹੈ ਇਹ ,ਪਰ ਪਿਆਰ ਕਰਨਾ ਹੈ ਮਨਾਂ
ਸਰਸਵੱਤੀ ਦਾ ਭੰਡਾਰ  ਇਹ ,ਆਮ ਨਿਵਾਸੀ ਹੈ ਅਨਪੱੜ ਅੱਨਾ ਅਗਿਆਨ
ਦੇਵਿਆਂ ਦੀ ਪੂਜਾ ਹੋਵੇ ਇੱਥੇ,ਧੀਆਂ ਭੈਣਾ ਸਾੜਿਆਂ ਜਾਣ
ਗੁਰੂਆਂ ਨੇ ਚਾਨਣ ਪਾਇਆ ਇੱਥੇ ,ਅੱਜ ਨੇਰਾ ਹੈ ਘੱਮਾਸਾਨ
ਬੰਦੇ ਦੀ ਕੋਈ ਕਦਰ ਨਾ ਪਵੇ ਇੱਥੇ ,ਪੈਸਾ ਹੈ ਪਰਧਾਨ
ਝੂਠੇ ਗੱਦਿਆਂ ਤੇ ਬੈਠੇ ਰਾਜ ਕਰਦੇ ,ਸੱਚਾ ਹੈ ਬਦਮਾਨ
ਨੀਚ ਵਿਆਪਾਰੀ ਮਹਿਲੀਂ ਵੱਸਣ ,ਕਰਜਾਈ ਮਰੇ ਉੱਚਾ ਕਿਸਾਨ
ਘੱਟ ਇੱਥੇ ਇੰਨਸਾਨ 
ਜਾਦਾ ਹਨ ਹੈਵਾਨ
ਭਲਾ ਕੋਈ ਕਮ ਨਾ ਕਰੇ, ਦੇਣ ਪਥੱਰ ਮੂਰਤੀ ,ਕਾਗਜ਼ ਕਿਤਾਬ ਲਈ ਜਾਣ
ਕਦੀ ਇਹ ਸੀ ਸੋਨੇ ਦੀ ਚਿੜੀ,ਜਾਣਦਾ ਸੀ ਸਾਰਾ ਜਹਾਨ
ਅੱਜ ਤਾਂ ਭਿਖਾਰੀ ਬਣ ਕੇ ਰਹਿ ਗਿਆ,ਰਹੀ ਨਾ ਇਸ ਦੀ ਆਨ ਨਾ ਸ਼ਾਨ
ਦੁਰਦਸ਼ਾ ਇਸ ਦੀ ਦੱਸਣ ਲਈ ਲਫ਼ਜ਼ ਨਹੀਂ ,ਕੀ ਕਰਾਂ ਮੈਂ ਬਿਆਨ
ਮੁੜ ਇਸ ਨੂੰ ਖ਼ੁਸ਼ਹਾਲ ਬਣਾ ਦੇ ,ਬਣਾ ਦੇ ਪਹਿਲਾਂ ਵਰਗਾ ਮਹਾਨ
ਤਾਂ ਕੇ ਸਰ ਉੱਚਾ ਕਰ ਕੇ ਜੱਗ ਵਿੱਚ ਜੀ ਸਕਾਂ, 
ਇਹ ਹਿੰਦੋਸਤਾਨ  ,ਮੇਰਾ ਮਾਨ ,ਮੇਰੀ ਜਾਨ
ਇਹ ਹੈ ਜੱਸੇ ਦੇ ਸੱਚੇ ਦਿੱਲ ਦਾ ਖਾਸ ਅਰਮਾਨ
************* 
                              मेरा हिन्दोस्तान

एह है मेरा हिन्दोस्तान
नेता देण भाषन ते भाषन,गरीब जन्ता है अनजाण
कठोर हन करम इथ्थे ,पर मिठी है इथ्थे जुबान
गुंडागरदी दा राज है इथ्थे ,शराफत है फनांह
हीर रांजे दी धरत है इह,पर पियार करना मना
सरस्वती दा भंडार इह, आम निवासी अन्पङ अना अज्ञिन
देवतियां दी पूजा होवे इथ्थे,धीआं भैणा साङिआं जान
गुरूआं ने चानण पायिआ इथ्थे,अज नेरा घम्सान
बंदे दी कोई कदर ना पवे इथ्थे, पैसा है परधान
झूठे गॅदिआं ते बैठे राज करदे,सॅच्चा है बदनाम
नीच्च वियापारी महिलीं वसॅण,करजाई मरे ऊच्चा किसान
धट इथ्थे ईन्सान
जादा हन हैवान
भला कोई कम ना करे,देण पथ्थर मूरती कागज किताब लई  जान
कदी सी इह सोने दी चिङिआ,जाणदा सी सारा जहान
अज भिखारी बण के रह गिआ,रही ना इस दी आन ना शान
दुरदशा इस दी दसॅण लई लफज नहीं,की करां मैं बियान
मुङ इस नू खुशहाल बणा दे,बणा दे पहिलां वरगा महान
तांकि जग विच सर ऊच्चा कर के जी सकां
इह हिन्दोस्तान ,मेरा मान, मेरी जान
इह है जस्से दे सच्चे दिल दा खास अरमान




No comments:

Post a Comment