Sunday, January 17, 2021

ਮੇਰੀ ਸਰਮਾਇਆ p2


                                      ਮੇਰੀ ਸਰਮਾਇਆ



ਅੱਜ ਨਾਸ਼ਤਾ ਖਾਣ ਦਾ ਬੇਹੱਦ ਮਜ਼ਾ ਆਇਆ
ਮੁਸ਼ਕੱਲ ਨਾਲ ਲਫ਼ਜ਼ ਲੱਭ ਕਵਿਤਾ ਵਿੱਚ ਪਰੋਇਆ
ਪੁਤ ਨੇ ਬੜੀ ਰੀਝ ਨਾਲ ਬੇਕਨ ਸੀ ਬਣਾਇਆ
ਨਾ ਜਾਦਾ ਕੱਚਾ ਨਾ ਹੀ ਪੱਕਾ,ਬੱਸ ਠੀਕ ਸੀ ਤਲਾਇਆ
ਨੂੰਹ ਰਾਣੀ ਨੇ ਲੈਟੱਸ ਕਟਿਆ ਟਮਾਟਰ ਸਜਾਇਆ
ਬਰੈਡ ਦਾ ਟੋਸਟ ਚੁੱਲੇ ਤੇ ਸੀ ਸੇਕਾਇਆ
ਸੱਬ ਕੁੱਛ ਖਾਣੇ ਵਾਲੇ ਮੇਜ਼ ਤੇ ਲਗਾਇਆ
"ਨਾਸ਼ਤਾ ਤਿਆਰ ਆ",ਬੜੇ ਆਦਰ ਨਾਲ ਮੈਂਨੂੰ ਬੁਲਾਇਆ
"ਸ਼ੈਹਦ ਲਵੋਗੇ ਦਾਦੂ"ਪੋਤੀ ਨੇ ਖਿੜੇ ਮੱਥੇ ਪੁਛਿਆ
ਸ਼ੈਹਦ ਦੀ ਬੋਤਲ ਨਾਲ ਚਮੱਚ ਮੇਜ਼ ਤੇ ਰਖਿਆ
ਪੋਤਾ ਸਾਮਣੇ ਬੈਠਾ ਸ਼ਰਾਰੱਤ ਨਾਲ ਅੱਖਾਂ ਮਾਰੇ
ਬਿਆਨ ਨਾ ਕਰ ਸਕਾਂ ਖ਼ੁਸ਼ੀ ਜੋ ਮੈਂ ਪਾਈ ਪਿਆਰੇ
ਟੱਬਰ ਦਾ ਆਦਰ ਤੇ ਪਿਆਰ ਮੈਂ ਪਾਇਆ
ਇਹੀਓ ਮੇਰੀ ਜਿੰਦ ਦੀ ਕਮਾਈ ਹੋਈ ਸਰਮਾਇਆ
ਸੱਭ ਕੁੱਛ ਦਿਤਾ ਦਾਤਾਰ ਨੇ,ਹੋਰ ਨਾ ਉਸ ਤੋਂ ਮੰਗਾਂ
ਹਾਂ,ਪਰਿਵਾਰ ਲਈ ਸੁੱਖ ਤੰਦਰੁਸਤੀ ਮੰਗਣੋਂ  ਰੱਤੀ ਭੱਰ ਨਾ ਸੰਗਾਂ
******
                      मेरी सरमायिआ

अज नाशता खाण दा बेहॅद मज़ा आयिआ
मुशकॅल नाल लफ़ज़ लॅभ कविता विच परोयिआ
पुत ने बङी रीझ नाल बेकन सी बणायिआ
ना जादा कॅचा ना ही पॅका,बॅस ठीक ही तलायिआ
नूंह राणी ने लैटॅस कटिआ,टमाटर सजायिआ
बरैड दा टोसट चुॅले ते सी सेकायिआ
सॅब कुॅछ खाणे वाला मेज़  ते लगायिआ
नाशता त्यार आ,बङे आदर नाल मैंनू बुलायिआ
शैहद लवोगे दादू,पोती ने खिङे मॅथे पुछिआ
शैहद दी बोतल ते चमॅच मेज़ ते रखिआ
पोता सामणे बैठा शरारॅत नाल अखां मारे
बिआन ना कर सकां खुशी जो मैं पाई प्यारे
टबॅर दा आदर ते प्यार मैं पायिआ
इहीओ मेरी जिंद  दी कमाई होई सरमायिआ
सॅब कुॅछ दिता दातार ने,होर ना उस तों मंगां
हां परिवार लई सुॅख तंनदुरूसती मंगणो रॅती भर ना संगां




No comments:

Post a Comment