Thursday, January 14, 2021

ਪਿਆਰ ਨਾ ਹੋਏ ਪੂਰੇ p2


                                  ਪਿਆਰ ਨਾ ਹੋਏ ਪੂਰੇ



ਕੋਈ ਵੀ ਅਪਣਾ ਪਿਆਰ ਪੂਰਾ ਨਾ ਕਰ ਪਾਇਆ
ਰਾਂਝੇ ਨੇ ਤਖੱਤ ਹਜ਼ਾਰਾ ਸੀ ਹੀਰ ਲਈ ਠੁਕਰਾਇਆ
ਉਹ ਵੀ ਹੀਰ ਨੂੰ ਜੀਂਦੇ ਜੀ ਅਪਣਾ ਬਣਾ ਨਾ ਪਾਇਆ
ਮਿਰਜ਼ਾ ਵੀ ਗਿਆ ਨਹੱਥਾ ਮਾਰਿਆ
ਉਹ ਸਹਿਬਾਂ ਦੇ ਭਰਾ ਮੋਹ ਤੋਂ ਹਾਰਿਆ
ਪੁਨੂੰ ਨੂੰ ਸੱਸੀ ਲੱਭ ਨਾ ਪਾਈ
ਰੇਤਲੀ ਝੱਖੜਾਂ ਵਿੱਚ ਉਸ ਜਾਨ ਗਵਾਈ
ਸੋਣੀ ਨੇ ਸੀ ਅਪਣਾ ਮਹਿਵਾਲ ਖੋਇਆ
ਕੱਚੇ ਘੱੜੇ ਨੇ ਸੀ ਉਸ ਨੂੰ ਡਬੋਇਆ 
ਮਜਨੂੰ ਨੇ ਲੈਲਾ ਦੇ ਪਿਆਰ ਵਿੱਚ ਪਥੱਰ ਖਾਏ
ਦੋਨੋ ਇਸ ਦੁਨਿਆਂ ਵਿੱਚ ਮਿਲ ਨਾ ਪਾਏ
ਜੂਲਿਅੱਟ ਰੋਮਿਓ ਦਾ ਸਿਰੇ ਨਾ ਚੱੜਿਆ ਪਿਆਰ
ਦੋ ਟੱਬਰਾਂ ਦੀ ਦੁਸ਼ਮਨੀ ਬਣੀ ਇੱਕ ਦਿਵਾਰ
ਪਿਆਰ ਹੈ ਪਾਕ,ਕੁਦਰੱਤ ਦਾ ਦਸਤੂਰ
ਪਰ ਨਹੀਂ ਜੱਗ ਵਿੱਚ ਸੱਚਾ ਪਿਆਰ ਮੰਨਜ਼ੂਰ
ਜੇ ਇਹ ਪਿਆਰ ਦੇ ਰਿਸ਼ਤੇ ਸਿਰੇ ਚੱੜ ਜਾਂਦੇ
ਸ਼ਾਇਦ ਗਿ੍ਸਥੀ ਦੇ ਬੋਝ ਥੱਲੇ ਦਮ ਤੋੜ ਜਾਂਦੇ
ਜੱਗ ਅਨਜਾਣ ਰਹਿੰਦਾ ,ਪਿਆਰ ਇਹ ਜੇ ਹੋ ਜਾਂਦੇ ਪੂਰੇ
ਕਹਾਣਿਆ ਹਨ ਲੋਕਾਂ ਵਿੱਚ ਅੱਜ,ਜੱਦ ਪਿਆਰ ਰਹੇ ਅਧੂਰੇ 
*******
                          
                        प्यार ना होए पूरे

कोई वी अपणा प्यार पूरा कर ना पायिआ
रांझे ने तखॅत हज़ारा सी हीर लई ठुकरायिआ
उह वी हीर नू जींदे जी अपणा बणा ना पायिआ
मिरज़ा  वी गिआ नहॅथा मारिआ
उह सहिबां दे भरा मोह तों हारिआ
पुनू नूं सॅसी लॅभ ना पाई
रेतली झॅखङां विच उस जान गवाई
सोणी ने सी अपणा महिवाल खोयिआ
कॅचे घङे ने सी उस नू डोबोयिआ 
मजनू ने लैला नाल प्यार कर पथॅर खाए
दोनो इस दुनिया विच मिल ना पाए
जूलिअट रोमिओ दा सिरे ना चॅङिआ प्यार
दो टॅबरां दी दुशमणी बणी इक दिवार
प्यार है पाक ,कुदरॅत दा दसतूर
पर नहीं जॅग विच सॅच्चा प्यार मंनज़ूर
जे इह प्यार दे रिश्ते सिरे चॅङ जांदे
शायद ग्रिसथी दे बोझ थॅले दम तोङ जांदे
जॅग अनजाण रहिंदा,प्यार इह जे हो जांदे पूरे
कहाणिया हन लोकां विच अज,जॅद प्यार रहे अधूरे



1 comment: