Friday, June 7, 2024

ਮਾੜੇ ਕਵੀ ਤੇ ਨਾ ਹੱਸੋ p3

                                                          ਮਾੜੇ ਕਵੀ ਤੇ ਨਾ ਹੱਸੋ


ਮੇਰੀ ਕਵਿਤਾ ਤੇ ਹੱਸਣ ਵਾਲਿਆਂ ਕੰਨ ਪੀੜਾਂ ਤੈਂਨੂ ਪੈਣ

ਹੱਸ ਹੱਸ ਤੇਰਿਆਂ ਵੱਖਿਆਂ ਦੁੱਖਣ ਆਏ ਨਾ ਚੈਨ

ਅੰਬ ਤੇਰੇ ਵਿੱਚ ਨਿਕਲਣ ਕੀੜੇ

ਅਖੀਰਲੇ ਚੂਸੇ ਦੇ ਜਦੋਂ ਆਂਏਂ ਨੇੜੇ 

ਮੱਝ ਤੇਰੀ ਇੱਕ ਥੱਣ ਵਾਲੀ

ਮੁਸ਼ਕੀ ਮੋਕ ਮਾਰੇ ਕਰੇ ਨਾ ਓਗਾਲੀ

ਕੁੱਤਾ ਤੇਰਾ ਨਿਕਲੇ ਨਾ ਵਫ਼ਾਦਾਰ 

ਭੌਂਕੇ ਤੈਂਨੂੰ ਨਾ ਸੁਣੇ ਤੇਰੀ ਪੁਚਕਾਰ

ਚੂਹੇ ਕੱਟ ਜਾਣ ਤੇਰਾ ਕੋਟ

ਫਟੇ ਖੀਸੇ ਰਾਹੀਂ ਗਵਾਚਣ ਨੋਟ

ਮਤਲਵੀ ਨਿਕਲਣ ਤੇਰੇ ਯਾਰ

ਬੁਰੇ ਵਕਤ ਛੱਡ ਜਾਣ ਵਿਚਕਾਰ

ਔਲਾਦ ਵੀ ਨਾ ਦੇਣ ਤੈਂਨੂੰ ਸਤਿਕਾਰ 

ਤੈਂਨੂ ਨਹੀਂ ਕਰਨ ਤੇਰੇ ਪੈਸੇ ਨੂੰ ਪਿਆਰ 

ਗ੍ਰਿਹਣੀ ਤੇਰੀ ਤੇਰੇ ਤੇ ਰੋਬ ਜਮਾਏ

ਕਪੜੇ ਧੁਲਾਏ ਭਾਂਡੇ ਮਂਜਵਾਏ

ਅਗਲੀ ਵਾਰ ਮੇਰੀ ਕਵਿਤਾ ਤੇ ਸੋਚ ਕੇ ਹੱਸੀਂ 

ਅਕਲ ਜਦ ਤੈਂਨੂੰ ਆਏ ਮੈਂਨੂੰ ਦੱਸੀਂ

ਕਵਿਤਾ ਰਾਹੀਂ ਕਰੂਂਗਾ ਤੇਰੀ ਸਿਫ਼ਤ ਹਜ਼ਾਰ 

ਤਰੀਫ਼ ਦੇ ਪੁਲ ਬਣੂ ਬਣਾਊਂ ਤੈਂਨੂੰ ਯਾਰ

ਮਾੜੇ ਤੁੱਕ ਬਾਜ਼ ਹੁੰਦੇ ਗੁੱਸੇਖੋਰ ਦੁਨਿਆਂ ਗਵਾਹ

ਸੋ ਮੇਰੇ ਤੇ ਨਾ ਹੱਸੋ ਨਾ ਲਓ ਮੇਰੀ ਬਦਦੁਆ

Saturday, June 1, 2024

ਹੂਰ ਪਰੀ ਕੀ ਕਰਨੀ p2

 ਹੂਰ ਪਰੀ ਕੀ ਕਰਨੀ


ਚੰਦ ਜਿਹਾ ਮੁੱਖੜਾ ਸਾਂਵਲਾ ਉਸ ਦਾ ਰੰਗ

ਪਹਿਲੀ ਤੱਕਣੀ ਪਿਆਰ ਦਾ ਪਰਿੰਦਾ ਗਿਆ ਢੰਗ 

ਕਾਲੀਆਂ ਘੱਟਾਂ ਲੰਬੇ ਉਸ ਦੇ ਬਾਲ

ਪਤਲਾ ਲੱਕ ਹਿਲਾ ਟੁਰੇ ਟੁਰੇ ਮੋਰਨੀ ਦੀ ਚਾਲ

ਬੁੱਲ ਉਸ ਦੇ ਸੁਰਖ ਮਿਠੇ ਉਸ ਦੇ ਬੋਲ

ਸੁਰੀਲੀ ਆਵਾਜ਼ ਸੁਣ ਸ਼ਰਮਾਏ ਬਾਗੀਂ ਕੋਹਲ 

ਕਾਸ਼ਨੀ ਕਲੋਲਣਾਂ ਅੱਖਾਂ ਛੱਡਣ ਤਿੱਖੇ ਤੀਰ

ਜ਼ਖ਼ਮੀ ਸਾਨੂੰ ਕੀਤਾ ਦਿੱਲ ਸਾਡਾ ਦਿਤਾ ਚੀਰ

ਹੋਰ ਨਾ ਲੱਗੇ ਸਾਨੂੰ ਲੱਗੇ ਹੂਰ ਪਰੀ

ਜਾਪੇ ਰੱਬ ਆਪਣੀ ਹੱਥੀਂ ਸਾਡੇ ਲਈ ਘੜੀ 

ਜਾਨ ਉਸ ਤੇ ਅਸੀਂ ਵਾਰੀ ਦਿੱਲ ਵੀ ਦਿੱਤਾ ਵਾਰ

ਵਿਆਹੇ ਸ੍ਵਰਗ ਪਾਇਆ ਫਿਰ ਕੀ ਹੋਇਆ ਪੁੱਛ ਨਾ ਯਾਰ

ਵਿੱਗ ਉਸ ਨੇ ਉਤਾਰੀ ਨਕਲੀ ਉਸ ਦੇ ਬਾਲ

ਕਾਸ਼ਨਿਆਂ ਅੱਖਾਂ ਗੁਸਾ ਖਾ ਝੱਟ ਹੋਣ ਲਾਲ

ਸੁਰਖ਼ੀ ਬੁੱਲਾਂ ਤੋਂ ਲਿੱਥੀ ਬੋਲ ਉਸ ਦੇ ਕਠੋਰ

ਹੂਰ ਪਰੀ ਕਿੱਥੋਂ ਨਿਕਲੀ ਕੁੱਛ ਹੋਰ

ਆਸਮਾਨ ਉੜਦਾ ਧਰਤ ਗਿਰਾ ਅਸਲੀਅਤ ਸਾਹਮਣੇ ਆਈ 

ਰੱਬ ਜਾਣ ਬੁੱਝ ਐਸੀ ਮੇਰੇ ਲਈ ਬਣਾਈ

ਗਦੂਤ ਸ਼ੈਤਾਨੀ ਫ਼ਿਤਰਤ ਵਾਲੇ ਅਸੀਂ ਅੱਧੇ ਸ਼ੌਦਾਈ 

ਸੂਤ ਸਾਨੂੰ ਕਰਨ ਲਈ ਲੱੜ ਲਾਈ ਬਣਾ ਕੇ ਲੁਗਾਈ

ਦੇਰ ਅਕਲ ਆਈ ਹੂਰ ਪਰੀ ਨਾ ਚਾਵਾਂ

ਸਵਾਰੀ ਸਾਡੀ ਜਿੰਦ ਉਸ ਨੇ ਗੀਤ ਉਸ ਦੇ ਗਾਂਵਾਂ

Friday, May 31, 2024

ਰਾਸ ਆਈ ਵਾਰੀ p3

                                                       ਰਾਸ ਆਈ ਵਾਰੀ


ਗੁਜ਼ਰੀ ਆਪਣੀ ਜਿੰਦ ਤੇ ਮੈਂ ਵਾਰੀ ਵਾਰੀ ਜਾਂਵਾਂ

ਜੋ ਬੀਤੀ ਸੋਚ ਮੈਂ ਫ਼ੁੱਲਾ ਨਾ ਸਾਂਮਾਵਾਂ

ਦਿਨ ਜੋ ਬੀਤੇ ਬੀਤੇ ਚੰਗੇ

ਬੁਢਾਪਾ ਵੀ ਹੁਣ ਚੰਗਾ ਲੰਘੇ

ਬਾਲਪਨ ਲੰਘਿਆ ਲਾਡ ਪਿਆਰ ਨਾਲ

ਜਵਾਨੀ ਵਿੱਚ ਨਹੀਂ ਕਰਨੀ ਪਈ ਸਖ਼ਤ ਘਾਲ

ਗ੍ਰਿਸਤ ਦਾ ਜਾਦਾ ਬੋਝ ਨਾ ਚੁਕਿਆ ਭਾਈ

ਗ੍ਰਹਿਣੀ ਸਚਿਆਰੀ ਗ੍ਰਿਸਤ ਉਸ  ਚੰਗੀ ਚਲਾਈ

ਅੱਗੋਂ ਔਲਾਦ ਵੀ ਨਿਕਲੀ ਕਹਿਣੇਕਾਰ

ਮਿਲਿਆ ਉਨ੍ਹਾਂ ਤੋਂ ਆਦਰ ਸਤਿਕਾਰ

ਜਿੰਦ ਵਿੱਚ ਦੁੱਖ ਘੱਟ ਸੁੱਖ ਜਾਦਾ ਪਾਏ

ਜੈ ਕੀਤਾ ਸੋ ਕੀਤਾ ਕੋਈ ਅਫ਼ਸੋਸ ਨਾ ਆਏ

ਸ਼ਾਹ ਨਹੀਂ ਬਣੇ ਕੱਠੀ ਕੀਤੀ ਨਾ ਮਾਇਆ

ਤੋਪ ਨਹੀਂ ਮਾਰੀ ਵੱਡਾ ਨਾਮ ਨਹੀਂ ਕਮਾਇਆ 

ਨਫ਼ਰਤ ਘੱਟ ਕੀਤੀ ਕੀਤਾ ਸੱਭ ਨਾਲ ਪਿਆਰ

ਦੁਸ਼ਮਣ ਚੰਦ ਕੋ ਬਣਾਏ ਕਈ ਜਿਗਰੀ ਯਾਰ

ਕਰਨਵੀਰ ਸਮਝਾਂ ਆਪ ਨੂੰ ਮਨ ਆਏ ਹੰਕਾਰ

ਫਿਰ ਯਾਦ ਆਏ ਕਰੌਣ ਵਾਲਾ ਉਹ ਕਰਤਾਰ

ਕਿਵੇਂ ਕਰਦਾ ਮੈਂ ਜੇ ਉਹ ਨਾ ਕਰੌਂਦਾ

ਇਹ ਸੋਚ ਯਾਦ ਉਹ ਮੈਂਨੂੰ ਆਉਂਦਾ

ਚੰਗੀ ਕਿਸਮਤ ਉਸ ਮੱਥੇ ਲਿਖੀ ਮੈਂ ਅਭਾਰੀ

ਸੋਚ ਖੁਸ਼ ਹੋਵਾਂ ਰਾਸ ਆਈ ਇਹ ਵਾਰੀ

Friday, May 24, 2024

ਅੱਜ ਪਿਲਾ ਦੇ p3

 ਅੱਖਾਂ ਨਾਲ ਪਿਲਾ


ਲਿਆ ਸਾਕੀ ਅੱਜ ਜਾਮ ਪਿਲਾ ਦੇ

ਅੱਖਾਂ ਵਿੱਚ ਭਰੇ ਮਹਿਖਾਨੇ ਚੋਂ ਪਿਲਾ ਦੇ

ਜਾਂ ਸ਼ੀਸ਼ੇ ਦੀ ਬੋਤਲ ਤੋਂ ਪੈਮਾਨਾ ਨਾਲ ਪਿਲਾ ਦੇ

ਜਿੱਥੋਂ ਵੀ ਪਿਲਾਂਵੇਂ ਬੱਸ ਪਿਆਰ ਨਾਲ ਪਿਲਾ ਦੇ

ਪੀ ਕੇ ਅੱਜ ਮਦਹੋਸ਼ ਹੈਣਾ

ਹੱਸ ਕੇ ਨੱਚ ਕੇ ਗੀਤ ਹੈ ਗੌਣਾ

ਨਸੇ਼ ਦੇ ਝੂਟੇ ਅੱਜ ਸ੍ਵਰਗ ਹੈ ਛੂਹਣਾ 

ਅੱਜ ਗੁੱਸੇ ਨਾ ਹੈਂਈਂ ਪਾਈਂ ਨਾ ਰੰਗ ਵਿੱਚ ਭੰਗ

ਪੀ ਮੇਰੇ ਨਾਲ ਬਹਿ ਭੁੱਲ ਦੁਨਿਆਂ ਦੀ ਸੰਗ

ਚੁੱਕ ਗਲਾਸੀ ਗਲਾਸੀ ਨਾਲ ਗਲਾਸੀ ਛਣਕਾਈਏ 

ਦੋਂਨੋਂ ਦਾਰੂ ਪੀ ਫ਼ਿਕਰ ਛੱਡ ਖੁਸ਼ੀ ਮਨਾਈਏ 

ਦੋ ਪੱਲ ਕੱਠੇ ਬੇਪਰਵਾਹੀ ਦੇ ਜੀ ਜਾਈਏ

ਅੰਗੂਰ ਦੀ ਬੇਟੀ ਰਾਤ ਚੱੜੀ ਸਵੇਰੇ ਲੱਥ ਜਾਊਗੀ

ਕੁੱਛ ਘੜਿਆਂ ਦਾ ਸਾਥ ਸਾਥ ਫੇਰ ਛੱਡ ਜਾਊਗੀ

ਦਿੱਲ ਨੂੰ ਬੋਤਲ ਅੱਖਾਂ ਪੈਮਾਨੇ ਤੂੰ ਬਣਾ

ਆਪਣੀ ਹੱਥੀਂ ਮੇਰੇ ਹੱਥ ਫ਼ੜਾ ਆ ਜਾਊ ਮਜ਼ਾ 

ਇਹੀਓ ਨਸ਼ੇ ਵਿੱਚ ਖੁਮਾਰੀ ਜਿੰਦ ਭਰ ਦੀ

ਪਿਆਸ ਇਸ ਨਸ਼ੇ ਦੀ ਜੀਂਦੇ ਜੀ ਨਹੀਂ ਮਰਦੀ

ਆ ਅੱਖਾਂ ਚ ਅੱਖਾਂ ਪਾ ਰੱਜ ਕੇ ਪੀਈਏ

ਸੰਘ ਸੰਘ ਇੱਥੇ ਜਨਤ ਪਾ ਖੁਸ਼ ਖੁਸ਼ ਜੀਈਏ

Saturday, May 18, 2024

ਕੱਚੀ ਅੰਬੀ ਖੱਟੀ p2

 ਕੱਚੀ ਅੰਬੀ ਖੱਟੀ


ਇੱਕ ਸੁੰਦਰੀ ਘਰ ਨੇਰੀ ਵਾਂਗ ਆਈ

ਮੇਰੇ ਤੇ ਭਾਰੀ ਤੌਹਮਤ ਉਸ ਨੇ ਲਾਈ

ਮੇਰੀ ਬੁੱਢੀ ਨੂੰ ਕਹਿੰਦੀ ਸੁਣ ਦਾਦੀ ਮਾਈ

ਸੰਭਾਲ ਆਪਣੇ ਬੁੱਢੇ ਨੂੰ ਕਰ ਇਸ ਦੀ ਧੁਲਾਈ

ਬੁੱਢੀ ਪੁੱਛੇ ਅੱਜ ਕੀ ਇਸ ਚੰਨ ਚਾੜਿਆ

ਤੰਗ ਇਸ ਦਿਆਂ ਕਰਤੂਤੋਂ ਦਿੱਲ ਮੇਰਾ ਇਸ ਸਾੜਿਆ

 ਬੋਲੀ ਬੁੱਢਾ ਤੇਰਾ ਬਹੱਤਰਿਆ ਅੱਖ ਮੈਂਨੂੰ ਮਾਰੀ

ਰੱਬ ਝੂਠ ਨਾ ਬੁਲਾਏ ਦੇ ਮੇਰੀ ਸਹੇਲੀ ਗਵਾਹੀ

ਬੁੱਢਾ ਕਹੇ ਮਾਸੂਮ ਚੇਹਰੇ ਤੇ ਨਾ ਜਾਈਂ ਝੂਠ ਇਹ ਬੋਲੇ

ਆਪਣੇ ਧਿਆਨ ਮੈਂ ਟੁਰਿਆ ਜਾਂਦਾ ਸੀ ਹੌਲੇ ਹੌਲੇ 

ਕੱਚੀ ਆਚਾਰੀ ਅੰਬੀ ਦੀ ਦੰਦੀ ਸੀ ਵੱਡੀ

ਦੰਦ ਖੱਟੇ ਹੋਏ ਅੰਬੀ ਸੀ ਅੱਤ ਦੀ ਖੱਟੀ

ਖਟਾਸ ਨਾ ਸਹਿ ਸਕਿਆ ਅੱਖ ਮੇਰੀ ਫ਼ਰਕੀ

ਇਸ ਸੋਚਿਆ ਇਹਨੂੰ ਅੱਖ ਮਾਰੀ ਮੈਂ ਹਾਂ ਠਰਕੀ

ਬੁੱਢੀ ਨਾ ਸੁਣੇ ਮੇਰੀ ਉਸ ਪੱਤ ਮੇਰੀ ਲਾਹੀ

ਕਹੇ ਰਗ ਰਗ ਤੇਰੀ ਜਾਣੂ ਉਮਰ ਤੇਰੇ ਨਾਲ ਲੰਘਾਈ

ਇਸ਼ਕ ਤੇਰੇ ਹੱਡੀਂ ਬਸਿਆ ਬੁੱਢੇ ਠੇਰਿਆ 

ਥੱਕੀ ਮੈਂ ਨਹੀਂ ਸੁਧਰਿਆ ਦੁਸ਼ਮਣ ਮੇਰਿਆ

ਮੁੱਛਾਂ ਦਾੜਿਆਂ ਵਾਲੇ ਧੋਤੇ ਕੀ ਕਹੂ ਜਹਾਨ

ਤੂੰ ਗੰਜਾ ਬੋੜਾ ਬੋਲਾ ਪਰ ਸਮਝੇਂ ਆਪ ਨੂੰ ਜਵਾਨ

ਉਹ ਦਿਨ ਗਿਆ ਇਹ ਆਇਆ ਸਬੱਕ ਸਿਖਿਆ ਸੱਚ ਜਾਣੀ

ਕੱਚੀ ਅੰਬੀ ਕਿਸੇ ਕੁੜੀ ਸਾਮਣੇ ਨਹੀਂ ਖਾਣੀ

ਅਗਰ ਖਾਣੀ ਤਾਂ ਖਾਣੀ ਕਾਲਿਆਂ ਐਨਕਾਂ ਲਾ ਕੇ

ਕੋਈ ਕੁੜੀ ਵੇਖੇ ਨਾ ਦੇ ਬੁੱਢੇ ਦੀ ਅੱਖ ਫ਼ਰਕੇ

Wednesday, May 15, 2024

ਕਹਿਣ ਨੂੰ ਉਹ ਕਵੀ p2

           ਕਹਿਣ ਨੂੰ ਉਹ ਕਵੀ


ਕਹਿਣ ਨੂੰ ਉਹ ਕਵੀ ਕਹਾਵੇ ਨਾਂ ਉਸ ਦਾ ਜੱਸ

ਔੜ ਦਿਆਂ ਭਦੌੜ ਮਾਰੇ ਵਿੱਚ ਰਤਾ ਨਾ ਸੱਚ

ਹਵਾ ਵਿੱਚ ਕਿਲੇ ਬਣਾਏ ਬਿਨ ਲੁਗਾਮ ਦੌੜਾਏ ਘੋੜੇ

ਹਲਕੀਆਂ ਫੁਲਕੀਆਂ ਗੱਲਾਂ ਕਰ ਤੁੱਕਾਂ ਉਹ ਜੋੜੇ

ਨਾ ਉਨ੍ਹਾਂ ਵਿੱਚ ਡੂੰਘਾ ਫਲਸਫਾ ਨਾ ਵਧਿਆ ਵਿਚਾਰ

ਪੜ ਕੋਈ ਸਬੱਕ ਨਾ ਮਿਲੇ ਹਾਸਾ ਆਏ ਯਾਰ 

ਦੋਸਤਾਂ ਦੀ ਦੋਸਤੀ ਦਾ ਫਾਇਦਾ ਉੱਠਾਏ

ਫੱੜ ਬੰਨ ਉਨ੍ਹਾਂ ਨੂੰ ਕਵਿਤਾ ਸੁਣਾਏ

ਕੋਈ ਜੱਸੇ ਮੂਰਖ ਨੂੰ ਦੱਸੇ ਦੇਵੇ ਉਸ ਨੂੰ ਸਲਾਹ

ਦੈਸਤ ਸ਼ਰੀਫ਼ ਨਿੰਦਾ ਨਾ ਕਰਨ ਕਰਨ ਝੂਠੀ ਵਾਹ ਵਾਹ

ਤਰੀਫ਼ ਪੜ ਤਰੀਫ਼ ਸੁਣ ਜੱਸਾ ਉੜੇ ਆਸਮਾਨ

ਉਪਰੋਂ ਓਪਰਾ ਨਿਮਾਣਾ ਢੋਂਗ ਕਰੇ ਕਰੇ ਅੰਦਰੋਂ ਘੁਮਾਨ

ਆਪ ਜਿੰਦ ਵਿੱਚ ਬੂਰੀ ਤਰਾਂ ਫੇਲ ਦੂਸਰਿਆਂ ਨੂੰ ਵੰਡੇ ਗਿਯਾਨ

ਸ਼ੇਖ਼ ਚਿਲੀ ਲੱਲੀਆਂ ਉਸ ਦਿਆਂ ਝੱਲ ਜੱਸਾ ਖਿਲਾਰੇ

ਵੈਸੇ ਦੱਸਾਂ ਜੱਸਾ ਭੱਲਾ ਮਾਨਸ ਸੱਭ ਜਨ ਉਸ ਨੂੰ ਪਿਆਰੇ

ਦਿੱਲ ਉਸ ਨੇ ਦੁਖਾਇਆ ਨਾ ਕੋਈ ਨਾ ਉਹ ਠੱਗੀ ਮਾਰੇ

ਸਾਨੂੰ ਕਾਦਾ ਦੁੱਖ 

ਕਵਿਤਾ ਲਿੱਖ ਜੱਸਾ ਪਾਏ ਸੁੱਖ

ਕੀ ਪਤਾ ਚਮਤਕਾਰ ਹੋ ਜਾਵੇ

ਚੰਗਾ ਕੁੱਛ ਜੱਸਾ ਲਿਖ ਪਾਵੇ

ਜੱਗ ਵਿੱਚ ਨਾਂ ਰੌਸ਼ਨ ਕਵਿਆਂ ਵਿੱਚ ਕਵੀ ਕਹਾਵੇ

Monday, May 13, 2024

ਧੰਨ ਨਾਰੀ ਦੇ ਰੰਗ p 2

               ਧੰਨ ਨਾਰੀ ਦੇ ਰੰਗ


ਧੰਨ  ਨਾਰੀ ਧੰਨ ਉਸ ਦੇ ਰੰਗ

ਧੰਨ ਮੈਂ ਜੋ ਬਸਿਆ ਉਸ ਦੇ ਸੰਘ

ਕਿਨੇ ਰੂਪ ਧਾਰੇ ਦੱਸ ਨਾ ਸਕਾਂ

ਗਿਣਤੀ ਵਿੱਚ ਹੋਣ ਤਾਂ ਕਰਾਂ ਬਿਆਂ 

ਜਾਣੇ ਨਾ ਕੋਈ ਤੀਂਵੀਂ ਦਾ ਪਾਰਾਵਾਰ 

ਪੈਗ਼ੰਬਰ ਪਤੰਦਰ ਅਫ਼ਲਾਤੂਨ ਸੱਭ ਗਏ ਹਾਰ

ਜੋ ਲੀੜੇ ਮੈਂ ਪਾਂਵਾਂ ਉਸੇ ਪਸੰਦ ਨਾ ਆਏ

ਤਿਆਰ ਹੋਏ ਤੋਂ ਮੇਰੇ ਗਲੋਂ ਲਹਾਏ 

ਹਰ ਦਿਨ ਮੇਰਿਆਂ ਖ਼ਾਮੀਆਂ ਕੱਢੇ ਹਜ਼ਾਰ 

ਪੰਜਤਾਲੀ ਸਾਲ ਪਹਿਲਾਂ ਕੀਤੀ ਕਰਾਏ ਯਾਦ

ਮੇਰੀ ਸਲਾਹ ਨੂੰ ਉਹ ਦੇਵੇ ਨਾ ਗੌਹ

ਕਹੇ ਤੁਸੀਂ ਰਹਿਣ ਦਿਓ ਤੁਹਾਨੂੰ ਨਹੀਂ ਧੌਹ 

ਖੁਸ਼ਾਮਤ ਨਾ ਕਰਾਂ ਕਹੇ ਤੁਹਾਨੂੰ ਨਹੀਂ ਮੇਰੇ ਨਾਲ ਪਿਆਰ

ਪਿਆਰ ਜਤਾਂਵਾਂ ਕਹੇ ਪਜ਼ਾਮਾ ਨਾ ਬਣ ਦੱਸੋ ਕਿੱਥੇ ਜਾਂਵਾਂ ਯਾਰ

ਦੁਨਿਆਂ ਵਿੱਚ ਸੱਭ ਤੋਂ ਨਿਕੰਮਾ ਮੈਂਨੂੰ ਜਾਣੇ

ਦੂਸਰਿਆਂ ਦੇ ਸ਼ੌਹਰ ਉਸ ਨੂੰ ਲੱਗਣ ਸਿਆਣੇ

ਅਪਣੀ ਮੁਸੀਬਤ ਜੱਦ ਮੇਰੇ ਕੋਲ ਕਰੇ ਜ਼ਾਹਰ 

ਹੱਲ ਮੈਂ ਦੱਸਾਂ ਪਰ ਉਹ ਸੁਣਨ ਨੂੰ ਨਾ ਤਿਆਰ

ਸਿੱਖ ਗਿਆ ਮੈਂ ਮੈਂ ਹੋਇਆ ਹੁਸ਼ਿਆਰ 

ਦਿਮਾਗ਼ ਬੰਦ ਕਰ ਸੁਣਾ ਉਸ ਦੀਆਂ ਸ਼ਕਾਇਤਾਂ ਬੇਸ਼ੁਮਾਰ 

ਮੂੰਹ ਨਾ ਖੋਲਾਂ ਕਦੋਂ ਚੁੱਪ ਹੋਏ ਕਰਾਂ ਇੰਤਜ਼ਾਰ 

ਸਮਝਣ ਦੀ ਉਸ ਨੂੰ ਕੋਸ਼ਿਸ਼ ਛੱਡੀ ਹਾਂ ਨਾਲ ਹਾਂ ਮਿਲਾਈ 

ਸੋਚਣਾ ਛੱਡਿਆ ਫ਼ਿਕਰ ਛੱਡਿਆ  ਹੱਦ ਸਕੂਨ ਪਾਇਆ ਭਾਈ

ਧੰਨ ਮੈਂ ਆਪ ਨੂੰ ਮੰਨਾਂ ਜਿਸ ਉਸ ਨਾਲ ਨਿਭਾਈ

ਦਿਲ ਉਸ ਤੇ ਆਇਆ ਪਿਆਰੀ ਲੱਗੇ ਆਪਣੀ ਲੁਗਾਈ