Friday, June 7, 2024

ਮਾੜੇ ਕਵੀ ਤੇ ਨਾ ਹੱਸੋ p3

                                                          ਮਾੜੇ ਕਵੀ ਤੇ ਨਾ ਹੱਸੋ


ਮੇਰੀ ਕਵਿਤਾ ਤੇ ਹੱਸਣ ਵਾਲਿਆਂ ਕੰਨ ਪੀੜਾਂ ਤੈਂਨੂ ਪੈਣ

ਹੱਸ ਹੱਸ ਤੇਰਿਆਂ ਵੱਖਿਆਂ ਦੁੱਖਣ ਆਏ ਨਾ ਚੈਨ

ਅੰਬ ਤੇਰੇ ਵਿੱਚ ਨਿਕਲਣ ਕੀੜੇ

ਅਖੀਰਲੇ ਚੂਸੇ ਦੇ ਜਦੋਂ ਆਂਏਂ ਨੇੜੇ 

ਮੱਝ ਤੇਰੀ ਇੱਕ ਥੱਣ ਵਾਲੀ

ਮੁਸ਼ਕੀ ਮੋਕ ਮਾਰੇ ਕਰੇ ਨਾ ਓਗਾਲੀ

ਕੁੱਤਾ ਤੇਰਾ ਨਿਕਲੇ ਨਾ ਵਫ਼ਾਦਾਰ 

ਭੌਂਕੇ ਤੈਂਨੂੰ ਨਾ ਸੁਣੇ ਤੇਰੀ ਪੁਚਕਾਰ

ਚੂਹੇ ਕੱਟ ਜਾਣ ਤੇਰਾ ਕੋਟ

ਫਟੇ ਖੀਸੇ ਰਾਹੀਂ ਗਵਾਚਣ ਨੋਟ

ਮਤਲਵੀ ਨਿਕਲਣ ਤੇਰੇ ਯਾਰ

ਬੁਰੇ ਵਕਤ ਛੱਡ ਜਾਣ ਵਿਚਕਾਰ

ਔਲਾਦ ਵੀ ਨਾ ਦੇਣ ਤੈਂਨੂੰ ਸਤਿਕਾਰ 

ਤੈਂਨੂ ਨਹੀਂ ਕਰਨ ਤੇਰੇ ਪੈਸੇ ਨੂੰ ਪਿਆਰ 

ਗ੍ਰਿਹਣੀ ਤੇਰੀ ਤੇਰੇ ਤੇ ਰੋਬ ਜਮਾਏ

ਕਪੜੇ ਧੁਲਾਏ ਭਾਂਡੇ ਮਂਜਵਾਏ

ਅਗਲੀ ਵਾਰ ਮੇਰੀ ਕਵਿਤਾ ਤੇ ਸੋਚ ਕੇ ਹੱਸੀਂ 

ਅਕਲ ਜਦ ਤੈਂਨੂੰ ਆਏ ਮੈਂਨੂੰ ਦੱਸੀਂ

ਕਵਿਤਾ ਰਾਹੀਂ ਕਰੂਂਗਾ ਤੇਰੀ ਸਿਫ਼ਤ ਹਜ਼ਾਰ 

ਤਰੀਫ਼ ਦੇ ਪੁਲ ਬਣੂ ਬਣਾਊਂ ਤੈਂਨੂੰ ਯਾਰ

ਮਾੜੇ ਤੁੱਕ ਬਾਜ਼ ਹੁੰਦੇ ਗੁੱਸੇਖੋਰ ਦੁਨਿਆਂ ਗਵਾਹ

ਸੋ ਮੇਰੇ ਤੇ ਨਾ ਹੱਸੋ ਨਾ ਲਓ ਮੇਰੀ ਬਦਦੁਆ

No comments:

Post a Comment