Thursday, June 27, 2024

ਜੋ ਕੀਤਾ ਉਹੀਓ ਫ਼ਿਰ ਕਰਾਂ p3

                                 ਜੋ ਕੀਤਾ ਉਹੀਓ ਫ਼ਿਰ ਕਰਾਂ


ਜਵਾਕ ਮੈਂ  ਹੁੰਦਾ ਸੀ ਚਲਾਕ ਚਲਿਤ੍ਰ 

ਨਿਤ ਦਿਹਾੜੇ ਖਾਦਾਂ ਹੁੰਦਾ ਸੀ ਛਿੱਤਰ 

ਸ਼ਰਾਰਤਾਂ ਲਈ ਮੈਂ ਪਿੰਡ ਵਿੱਚ ਬਦਨਾਮ

ਕਰਤੂਤ ਕੋਈ ਕਰੇ ਲੱਗਦਾ ਸੀ ਮੇਰਾ ਨਾਮ

ਕਈ ਬਾਰ ਮੈਂ ਬੇਕ਼ਸੂਰ ਜਾਂਦਾ ਸੀ ਫਸ

ਲੋਕ ਕਿਆਫ਼ਾ ਲੌਣ ਹੋਰ ਕੌਣ ਕਰ ਸਕਦਾ ਸਿਰਫ਼ ਜੱਸ

ਕਾਫ਼ੀ ਭੁੱਲਿਆਂ ਪਰ ਕਾਫ਼ੀ ਹਨ ਯਾਦ

ਯਾਦ ਕਰ ਜਿੱਥੇ ਸੀ ਲੱਗਿਆਂ ਅੱਜ ਵੀ ਪਏ ਸਾੜ

ਦੂਰ ਟਾਹਲੀ ਵਾਲੇ ਖੂਹ ਚਾਚੇ ਨੌਹਣਾ ਚਾਹਿਆ

ਕਪੱੜੇ ਲਾਹ ਚਾਚਾ ਨੰਗਾ ਚਾਚੇ ਕੱਛਾ ਵੀ ਲਾਹਿਆ

ਠੰਢਾ ਪਾਣੀ ਚਾਚਾ ਚਲ੍ਹੇ ਵਿੱਚ ਚੁਬਿਆਂ ਮਾਰੇ

ਅੱਖ ਚੁਰਾ ਕਿਸੇ ਚਾਚੇ ਦੇ ਕਪੜੇ ਚੁੱਕੇ ਸਾਰੇ ਦੇ ਸਾਰੇ

ਚਾਚਾ ਚੰਗਾ ਫ਼ਸਿਆ ਨੇਰ ਹੋਏ ਚਾਚਾ ਪਿੰਡ ਵੜਿਆ

ਲਾਲ ਸੀ ਚਾਚਾ ਗੁਸਾ ਉਸ ਨੂੰ ਸੀ ਚੜਿਆ 

ਆ ਕੋਲ ਬਾਪੂ ਦੇ ਚਾਚਾ ਰੋਣ ਕਹਾਣੀ ਸੁਣਾਈ

ਕਹੇ ਕੰਮ ਇਹ ਜੱਸੇ ਦੇ ਹੋਰ ਕੌਣ ਕਰ ਸਕਦਾ ਭਾਈ

ਸਫ਼ਾਈ ਦਾ ਮੈਂਨੂੰ ਮੌਕਾ ਕਿਸੇ ਨਾ ਦਿੱਤਾ 

ਦੱਸ ਨਾ ਸਕਾਂ ਕੀ ਹਾਲ ਮੇਰਾ ਕੀਤਾ 

ਸਚਾਈ ਆਈ ਸੁੱਚੇ ਕਹਿ ਨਿੰਬੇ ਤੋਂ ਕੰਮ ਇਹ ਕਰਾਇਆ

ਮੈਂ ਤਾਂ ਬੀਬੀ ਨਾਲ ਨਾਨਕੇ ਤੋਂ ਸ਼ਾਮੀ ਸੀ ਘਰ ਆਇਆ

ਖੈਰ ਹੁਣ ਯਾਦ ਕਰ ਦੋਸਤਾਂ ਨੂੰ ਕਹਾਣਿਆਂਂ ਸੁਣਾਵਾਂ

ਆਪ ਵੀ ਹਸਾਂ ਦੋਸਤਾਂ ਨੂੰ ਵੀ ਹਸਾਂਵਾਂ 

ਚੰਗਾ ਸੀ ਗੁਜ਼ਰਿਆ ਬਚਪਨ ਉਸ ਜੀਵਨ ਲਈ ਮਰਾਂ

ਮੌਕਾ ਜੇ ਮਿਲੇ ਜੋ ਕੀਤਾ ਮੁੜ ਉਹੀਓ ਹੀ ਕਰਾਂ

No comments:

Post a Comment