ਪੀਣ ਦਾ ਬਹਾਨਾ
ਜਾਣਾ ਵੀ ਨਹੀਂ ਚੰਗੀ ਹੈ ਮੇਰੇ ਲਈ ਖ਼ਰਾਬ
ਬਾਜ਼ ਨਾ ਆਵਾਂ ਹਰ ਮੌਕੇ ਪੀਵਾਂ ਸ਼ਰਾਬ
ਬੇਹੂਦਿਆਂ ਵਾਂਗ ਪੀਵਾਂ ਕਿਨੀ ਪੀਣੀ ਨਾ ਰੱਖਾਂ ਹਿਸਾਬ
ਪੀ ਮੈਂ ਆਪੇ ਤੋਂ ਹੋਵਾਂ ਬਾਹਰ
ਬੇਤੁਕਿਆਂ ਛੱਡਾਂ ਝੱਲ ਦੇਵਾਂ ਖਲਾਰ
ਕਰਤੂਤ ਮੇਰੀ ਵੇਖ ਉਹ ਹੋਈ ਖ਼ਫ਼ਾ
ਮੇਰੀ ਓਹ ਕੀਤੀ ਪੱਤ ਦਿੱਤੀ ਲਾਹ
ਸੋਚਿਆ ਫੜੀਏ ਜੋ ਹੈ ਗੁਨਾਹਗਾਰ
ਦੂਜੇ ਸਵੇਰੇ ਲਾਈ ਬੋਤਲਾਂ ਦੀ ਕਤਾਰ
ਪਹਿਲੀ ਤੋੜੀ ਕਹਿ ਤੈਂਨੂੰ ਦੇਖ ਮਨ ਲੱਲਚਾਇਆ
ਦੂਜੀ ਤੋੜੀ ਤੂੰ ਨਹੀਂ ਛੁਪੀ ਜਦ ਹੱਥ ਮੈਂ ਪਾਇਆ
ਤੀਜੀ ਤੈਂੜੀ ਤੂੰ ਵੀ ਆਈ ਮੇਰੇ ਨਸ਼ੇ ਦਾ ਫੈਦਾ ਉਠਾਇਆ
ਫਿਰ ਚੌਥੀ ਚੁੱਕੀ ਉਹ ਲੱਗੀ ਭਾਰੀ
ਡੱਟ ਵੀ ਸਾਬਤ ਭਰੀ ਉਹ ਸਾਰੀ
ਬੇਕਸੂਰ ਬੇਚਾਰੀ ਲੱਗੀ ਸਾਨੂੰ ਪਿਆਰੀ
ਸਾਂਭ ਕੇ ਅਲਮਾਰੀ ਵਿੱਚ ਦਿੱਤੀ ਧਰ
ਹਫ਼ਤਾ ਨਹੀਂ ਪੀਤੀ ਸਬਰ ਲਿਆ ਕਰ
ਹੁਣ ਪੀਵਾਂ ਆਏ ਦੋਸਤ ਤੇ ਮਿਲੇ ਬਹਾਨਾ
ਦੋਸਤ ਪੱਕੇ ਵਫ਼ਾਦਾਰ ਦੇਣ ਬਹਾਨਾ ਰੋਜ਼ਾਨਾ
No comments:
Post a Comment