ਜੋਰੂ ਦੇ ਗੁਲਾਮਾਂ ਦਾ ਸਰਤਾਜ਼
ਦੋ ਜਿਗਰੀ ਫੈਸਲਾ ਕਰਨ ਚੱਲੇ
ਕੋਣ ਜਾਦਾ ਲੱਗਾ ਬੀਵੀ ਦੇ ਥੱਲੇ
ਇੱਕ ਕਹਿਆ ਮੈਂ ਕਪੜੇ ਧੋਂਵਾਂ
ਦੂਸਰਾ ਬੋਲਿਆ ਪੋਚਾ ਲਾ ਚਾਹ ਪਿਆਵਾਂ
ਪਹਿਲਾਂ ਬੋਲਿਆ ਮੇਰੀ ਬੀਵੀ ਮਰਜ਼ੀ ਕਰੇ
ਦੂਜੇ ਦੱਸਿਆ ਮਰਜ਼ੀ ਕਰੇ ਨਾ ਮੈਥੋਂ ਡਰੇ
ਉਸ ਨੂੰ ਨਾ ਕਦੀ ਪਸੰਦ ਜੋ ਲੀੜੇ ਮੈਂ ਪਾਏ
ਮੇਰੇ ਤੋਂ ਤਾਂ ਤਿਆਰ ਹੋਏ ਤੋਂ ਲਹਾਏ
ਛੁੱਟੀ ਕਹਿੰਦਾ ਉਸ ਦੀ ਮਰਜ਼ੀ ਤੇ ਜਾਈਏ
ਕਿੱਥੇ ਜਾਣਾ ਜਿੱਥੇ ਕਹੇ ਉੱਥੇ ਜਾਈਏ
ਕਿਸ ਨਾਲ ਦੋਸਤੀ ਕਿਸ ਰਿਸ਼ਤੇ ਨਾਲ ਸਬੰਧ
ਉਸ ਮੁਤਾਬਿਕ ਮਿਲਾਂ ਸੱਭ ਨੂੰ ਉੱਤੋਂ ਦਾਰੂ ਬੰਦ
ਖਰਚਾ ਨਾ ਕਰ ਸਕਾਂ ਮੰਗੇ ਪੈਸੇ ਪੈਸੇ ਦਾ ਹਿਸਾਬ
ਬੋਤਲ ਕਿਓਂ ਖ਼ਰੀਦ ਲਈ ਦੇਣਾ ਪੈਂਦਾ ਜਬਾਬ
ਇੰਝ ਗਿਣਦੇ ਬਰਾਬਰ ਦੋਨੋਂ ਖੱੜੇ
ਕੋਈ ਫੈਸਲਾ ਕਰੇ ਤਾਂ ਕਿੰਝ ਕਰੇ
ਫਿਰ ਇੱਕ ਗੱਲ ਦਿਮਾਗ ਮੇਰੇ ਟਕਰਾਈ
ਮੈਂ ਕਹਿਆ ਕੱਢ ਬਟੂਆ ਗਿਣ ਨੋਟ ਮੇਰੇ ਭਾਈ
ਦਸ ਸੌ ਸੌ ਦੇ ਗਿਣੇ ਪੂਰੇ ਇੱਕ ਹਜ਼ਾਰ
ਮੇਰੇ ਕੋਲ ਛੇ ਘੱਟ ਸਿਰਫ਼ ਸੌ ਚਾਰ
ਹੱਕਾਂ ਬੱਕਾ ਹੋ ਦੋਸਤ ਕਹੇ ਤੂੰ ਜੇਤੂ ਮੈਂ ਗਿਆ ਹਾਰ
ਤੂੰ ਥੱਲੇ ਤੋਂ ਥੱਲੇ ਵਾਕਿਆ ਜੱਸਾ ਜੋਰੂ ਦੇ ਗੁਲਾਮਾਂ ਦਾ ਸਰਤਾਜ਼
No comments:
Post a Comment