Wednesday, June 26, 2024

ਜੱਸਾ ਹੋਏ ਮਸਹੂਰ p3

                           ਜੱਸਾ ਹੋਏ ਮਸ਼ਹੂਰ 


ਮੈਂ ਮਸਕੀਨ ਨਾ ਕਰਨਹਾਰ ਕਲਮ ਮੇਰੀ ਕਰੇ ਕਮਾਲ

ਜੋ ਜੋ ਪੜੇ ਹੋਏ ਨਿਹਾਲ

ਸਾਦੇ ਲਫ਼ਜ਼ ਸਾਦੀ ਸ਼ੈਲੀ ਜੱਸਾ ਕਵਿਤਾਵਾਂ ਪਰੋਏ

ਬਾਹਰ ਨਾ ਕਿਸੇ ਦੀ ਸਮਝੋਂ ਪੜ ਉਹ ਖੁਸ਼ ਹੋਏ

ਮੇਰੇ ਜਹਾਨ ਵਿੱਚ ਜਿੰਦ ਬਾਰੇ ਐਸਾ ਕੁੱਛ ਲਿਖੇ 

ਸੱਭ ਨੂੰ ਖੁਦ ਦੇ ਜੀਣੀ ਦੀ ਝਲਕ ਉਸ ਵਿਚੋਂ ਦਿਖੇ 

ਮੇਰੇ ਵਿਚਾਰ ਵਿੱਚ ਕੁੱਛ ਚੰਗੇ ਰੱਖੇ ਵਿਚਾਰ

ਪੜਣ ਵਾਲਾ ਸੋਚੇ ਇਹ ਮੇਰੀ ਸੋਚ ਮੈਂ ਇੰਝ ਸੋਚਾਂ ਯਾਰ

ਮੇਰੇ ਹਾਸੇ ਪੜ ਵੱਖੀ ਪੈਣ ਖਲਿਆਂ 

ਹੱਸ ਹੱਸ ਹਾਸੇ ਦੇ ਹੰਝੂ ਭਰ ਔਣ ਅਖੀਆਂ 

ਮੇਰੇ ਪਿਆਰ ਵਿੱਚ ਪਿਆਰ ਭਰੇ ਦਿਲੋਂ ਗੀਤ

ਸ਼ੁਕਰ  ਵਿੱਚ ਰੱਬ ਦਾ ਕਰੇ ਚੰਗਾ ਮਿਲਿਆ ਮੀਤ

ਜਹਾਨ ਵੇਖੋ  ਕਰੋ ਵਿਚਾਰ 

ਹੱਸ ਲਵੋ ਤੇ ਕਰੋ ਪਿਆਰ

ਪੜੋ ਜੱਸੇ ਨੂੰ ਪੜ ਕੇ ਲੈ ਲਓ ਜੀਣ ਦਾ ਮਜ਼ਾ 

ਕਿਸ ਦੀ ਕਿਸ ਵੇਲੇ ਰੱਬ ਸੁਣੇ ਜੱਸੇ ਲਈ ਕਰੋ ਦੁਆ

ਪਸੰਦ ਹੋਣ ਤਾਂ ਜੱਗ ਨੂੰ ਦੱਸੋ ਜ਼ਰੂਰ ਹਜ਼ੂਰ 

ਸ਼ਾਇਦ ਮਹਿਰ ਪੈ ਜਾਏ  ਜੱਸਾ ਹੋਏ ਮਸ਼ਹੂਰ

No comments:

Post a Comment