ਦੋਸਤਾਂ ਦੀ ਫੂਕੇ ਨਹੀਂ ਔਣਾ
ਰੋਇਆ ਦੋਸਤਾਂ ਕੋਲ ਦਿੱਤੀ ਕਹਾਣੀ ਸੁਣਾ
ਰੋਬ ਬੀਵੀ ਤੇ ਕਿੰਝ ਪੌਣਾ ਦਿਓ ਸਲਾਹ
ਤਰਤੀਬ ਜੋ ਉਨ੍ਹਾਂ ਨੇ ਮੈਂਨੂੰ ਸਿਖਾਈ
ਦਿਮਾਗ਼ ਨੂੰ ਜਚੀ ਮਨ ਨੂੰ ਭਾਈ
ਕਹਿਣ ਮਰਦ ਤੂੰ ਤੂੰ ਆਪਣੀ ਮਰਦਾਨਗੀ ਜਗਾ
ਬੀਵੀ ਤੋਂ ਡਰੇਂ ਮਰਦਾਨਗੀ ਨੂੰ ਧੱਬਾ ਨਾ ਲਗਾ
ਫੂਕ ਖਾ ਗਿਆ ਮੈਂ ਮੈਂ ਸ਼ੌਦਾਈ
ਗੜਕੇ ਕੇ ਵਾਜ਼ ਬੀਵੀ ਨੂੰ ਲਗਾਈ
ਕਹਿਆ ਰੋਕੀਂ ਨਾ ਅੱਜ ਮੈਂ ਪੀਣੀ
ਅੱਜ ਤੋਂ ਲੈ ਜਿੰਦ ਮਰਜ਼ੀ ਦੀ ਜੀਣੀ
ਬਾਂਹ ਫੱੜ ਬੀਵੀ ਨੂੰ ਬਠਾਇਆ ਕੋਲ
ਕੰਨ ਖੋਲ ਸੁਣ ਮੇਰੀ ਅੱਜ ਨਾ ਬੋਲ
ਮੈਂ ਹਾਂ ਮਾਲਕ ਤੇਰਾ ਖ਼ਸਮ
ਸੇਵਾ ਕਰਨ ਦੀ ਖਾਈ ਤੂੰ ਕਸਮ
ਅੱਜ ਨਾ ਰੋਕੀਂ
ਅੱਜ ਨਾ ਟੋਕੀਂ
ਅੱਜ ਮੈਂ ਪੀਣੀ ਸ਼ਰਾਬ
ਕਿਓਂ ਪੀਣੀ ਪੁੱਛੀਂ ਨਾ ਸਵਾਲ
ਪੀਤੀ ਮੈਂ ਦਾਰੂ ਆਇਆ ਮਜ਼ਾ
ਏਨੀ ਪੀਤੀ ਹੋਇਆ ਜਾਏ ਨਾ ਖੜਾ
ਸ਼ਰਾਬ ਮੈਂ ਮਨ ਭਰ ਸੀ ਪੀਤੀ
ਪੁੱਛੋ ਨਾ ਫਿਰ ਮੇਰੇ ਤੇ ਕੀ ਬੀਤੀ
ਵੇਖ ਮੇਰੀ ਕਰਤੂਤ ਗੁੱਸਾ ਉਸੇ ਚੜਿਆ
ਟਾਲੀਓਂ ਵੀਰਦੀ ਬਣਾਇਆ ਬੇਲਣ ਉਸ ਫੜਿਆ
ਇੱਕ ਨਹੀਂ ਸੌ ਬਾਰ ਮੈਂਨੂੰ ਜੜਿਆ
ਪਿੱਠ ਮੇਰੀ ਸੇਕੀ ਚਮੜੀ ਲਾਹਈ
ਨਸ਼ਾ ਨਠਾਇਆ
ਸਬੱਕ ਐਸਾ ਸਿਖਾਇਆ ਨਾਨਾ ਯਾਦ ਕਰਾਇਆ
ਬੀਵੀ ਤੇ ਰੋਬ ਪੌਣ ਲਈ ਦਿਮਾਗ ਨਹੀਂ ਲੜੌਣਾ
ਚੰਗੇ ਚਾਹੇ ਦੋਸਤ ਦੋਸਤਾਂ ਦੀ ਫੂਕੇ ਨਹੀਂ ਔਣਾ
No comments:
Post a Comment