Wednesday, June 26, 2024

ਗੱਲ ਸਿਆਣੀ p3

             

                                 ਗੱਲ ਸਿਆਣੀ 


ਬਚੇ ਹੋਏ ਬੁੱਢੇ ਹਮ ਉਮਰੋਂ ਜਾਮ ਨਾਲ ਪਾਓ ਪਾਣੀ 

ਖੁਦਗਰਜ਼ੀ ਦੀ ਨਹੀਂ ਗੱਲ ਗੱਲ ਜੱਸੇ ਦੀ ਸਿਆਣੀ

ਅੱਜ ਤੱਕ ਦੂਸਰਿਆਂ ਲਈ ਕਰਦੇ ਉਮਰ ਗੁਜ਼ਾਰੀ ਸਾਰੀ

ਹੁਣ ਅੱਗਾ ਨੇੜੇ ਆਇਆ ਆਪ ਲਈ ਕਰਨ ਦੀ ਆਈ ਵਾਰੀ

ਕਰੂ ਕੋਈ ਤੁਹਾਡੇ ਲਈ ਆਸ ਨਾ ਰੱਖੋ ਭਾਰੀ

ਆਪਣੇ ਆਪ ਕੋਈ ਕਰ ਛੱਡੇ ਹੋਵੋ ਉਸ ਦਾ ਅਭਾਰੀ 

ਨਫ਼ਰਤ ਤੱਜ ਤੇ ਦਿਲੋਂ ਰੰਜਸ਼ ਹਟਾਓ

ਹੱਲਕਾ ਹੋਊ ਮਨ ਮਨ ਦੀ ਸ਼ਾਂਤੀ ਪਾਓ

ਹੌਓਮਾ ਪਾਸੇ ਰੱਖ ਰੁੱਸੇ ਰਿਸ਼ਤੇ ਮੰਨਾਓ 

ਪਿੱਠ ਦੇ ਜਾਣ ਵਾਲੇ ਦੋਸਤ ਨੂੰ ਨੱਸ ਪਿੱਛੋਂ ਜੱਫ਼ੀ ਪਾਓ

ਰੱਲ ਮਿਲ ਆਪਣਿਆਂ ਤੇ ਜਿਗਰਿਆਂ ਜਸ਼ਨ ਖ਼ੁਸ਼ੀ ਮੰਨਾਓ 

ਹੱਸਣ ਦਾ ਬਹਾਨਾ ਲੱਭੋ ਹੱਸਣ ਦਾ ਮੌਕਾ ਐਂਵੇਂ ਨਾ ਗਵਾਓ

ਅਖੀਰ ਦੱਮ ਗੱਮ ਨਾ ਰਹੇ ਮੌਜ ਨਾ ਅਸੀਂ ਮਾਣੀ

ਬਚੀ ਆਰਜਾ ਆਪ ਲਈ ਜੀਓ ਗੱਲ ਨਹੀਂ ਹੋਰ ਸਿਆਣੀ

No comments:

Post a Comment