ਅਕਲ ਆਈ ਵੱਡੀ
ਭਾਂਡੇ ਮਾਂਜੇ ਕਪੜੇ ਧੋਏ
ਫਿਰ ਵੀ ਉਹ ਗੁੱਸੇ ਜਾਣੇ ਸੋਇ
ਉਹ ਜਦ ਰੁਠੀ
ਨੇਰੀ ਉੱਠੀ
ਬੇਲਣ ਲੈ ਮੇਰੇ ਪਿੱਛੇ ਨੱਠੀ
ਮੈਂ ਵੀ ਜੱਸਾ
ਉੱਥੋਂ ਨੱਸਾ
ਦੋਸਤ ਮੂਹਰੇ ਜਾ ਕਹਾਣੀ ਸੁਣਾਈ
ਬੋਲਿਆ ਭੁੱਲ ਸੱਭ ਦਾਰੂ ਪਿਲਾਈ
ਚੜੀ ਮੈਂਨੂੰ ਬਿਲਿਓਂ ਸ਼ੇਰ ਬਣਾਇਆ
ਦਹਾੜ ਮਾਰ ਮੁੜ ਘਰ ਮੈਂ ਆਇਆ
ਅੱਗੇ ਖੱੜੀ
ਮੇਰੀ ਮੁੰਡੀ ਫੜੀ
ਦਾਰੂ ਕਿਓਂ ਪੀਤੀ ਉਸ ਕੀਤਾ ਸਵਾਲ
ਥੱਥਲਾਇਆ ਮੈਂ ਨਾ ਆਇਆ ਜਬਾਬ
ਝਾੜੂ ਮਾਰ ਅੰਗ ਮੇਰਾ ਸਜਾਇਆ
ਉਸ ਪਿਟੀ ਨੇ ਨਸ਼ਾ ਲਾਹਿਆ
ਕੰਨ ਫ਼ੜ ਮਾਫ਼ੀ ਮੰਗੀ
ਦਿਲੋਂ ਨਰਮ ਉਹ ਮੇਰੀ ਚੰਗੀ
ਮਾਫ਼ ਉਸ ਕੀਤਾ
ਸੁੱਖ ਸਾਹ ਮੈਂ ਲੀਤਾ
ਉਸ ਦਿਨ ਬਾਦ ਅਕਲ ਆਈ ਵੱਡੀ
ਤੀਂਵੀਂ ਨੂੰ ਸਮਝਣ ਦੀ ਕੋਸ਼ਿਸ਼ ਮੈਂ ਛੱਡੀ
ਜੋ ਕਹੇ ਮੂੰਹ ਬੰਦ ਚੁੱਪ ਕਰ ਮੈਂ ਸਹਾਂ
ਜੋ ਕਰਾਏ ਭਲਾ ਜਾਣ ਹੱਸ ਕੇ ਕਰਾਂ
ਅਨਦੇਖਿਆਂ ਕਰੇ ਮੇਰਿਆਂ ਕੋਟ ਖਾਮਿਆਂ
ਕਰੇ ਮੈਂਨੂੰ ਸੱਚੇ ਦਿੱਲੋ਼ਂ ਪਿਆਰ
ਸੁੱਖ ਸਕੂਨ ਜਨਤ ਪਾ
ਹੋਰ ਰੱਬ ਤੋਂ ਕੀ ਮੰਗਾਂ ਯਾਰ
No comments:
Post a Comment