ਆਏ ਦਿਨ ਚੰਨ ਚੜਾਵਾਂ
ਆਏ ਦਿਨ ਨਵਾੱ ਚੰਨ ਮੈਂ ਚੜਾਂਵਾਂ
ਉਸ ਵਰਜੇ ਵੀ ਮੈਂ ਬਾਜ਼ ਨਾ ਆਵਾਂ
ਪਿਛਲੇ ਦਿਨਾਂ ਦੀ ਸੁਣੋ ਕਹਾਣੀ ਭਾਈ
ਬੇਵਕੂਫ਼ੀ ਕੀਤੀ ਸ਼ਰਤ ਦੋਸਤ ਨਾਲ ਲਾਈ
ਸ਼ਰਤ ਕਿਹੜਾ ਜਾਦਾ ਦਾਰੂ ਹੈ ਪੀਂਦਾ
ਪੀ ਕੇ ਵੀ ਕੌਣ ਪੈਰਾਂ ਤੇ ਖੱੜਾ ਰਹਿੰਦਾ
ਉਹ ਕਹੇ ਕਰ ਰਿਆਂ ਇਹ ਕੰਮ ਨਹੀਂ ਚੰਗਾ
ਨਾ ਪੀ ਬਣ ਦਾਨਾ ਸਾਨਾ ਬੰਦਾ
ਜਿਸ ਸ਼ਰਤ ਲਾਈ ਉਹ ਪਚਾ ਲਏ ਸ਼ਰਾਬ
ਤੈਂਨੂ ਪਤਾ ਭੈੜੀ ਤੇਰੀ ਸ਼ਰਾਬ ਕਰੇ ਖ਼ਰਾਬ
ਸਲਾਹ ਮੈਂ ਉਸ ਦੀ ਨਿਕਾਰੀ
ਡੱਟ ਖੋਲਿਆ ਕੀਤੀ ਪੀਣ ਦੀ ਤਿਆਰੀ
ਹਾੜੇ ਨਾਲ ਦੋਸਤ ਨਾਲ ਹਾੜਾ ਮਿਲਾਇਆ
ਉਹ ਹਲੇ ਵੀ ਸੂਫ਼ੀ ਚੌਂਹ ਬਾਦ ਮੈਂ ਲੜ ਖੜਾਇਆ
ਦੋਸਤ ਚਲਾਕ ਘਰੋਂ ਦੇਸੀ ਘੇਹ ਖਾ ਕੇ ਆਇਆ
ਮੈਂ ਖਾਲੀ ਪੇਟ ਡਿੱਗਿਆ ਮੈਂ ਨਸ਼ਾਆਇਆ
ਇਹ ਬਾਜ਼ੀ ਵੀ ਮੈਂ ਹਾਰੀ
ਉੱਤੋਂ ਨਰਾਜ਼ ਹੋਈ ਮੇਰੀ ਨਾਰੀ
ਦੋ ਦਿਨ ਮੈਂਨੂੰ ਹੋਸ਼ ਨਹੀਂ ਆਇਆ
ਹੋਸ਼ ਆਇਆ ਤਾਂ ਸਿਰ ਚੱਕਰਾਇਆ
ਲਾਂਵਾਂ ਕੰਨੀ ਹੱਥ ਮੈਂ ਪਛਤਾਇਆ
ਸੌਂਹ ਖਾਈ ਅੱਗੋਂ ਸ਼ਰਾਬ ਨਹੀਂ ਪੀਣੀ
ਪੀਣੀ ਤਾਂ ਹਿਸਾਬ ਦੀ ਪੀਣੀ
ਪੁਰਾਣੇ ਦੋਸਤ ਨਾਲ ਫਿਰ ਗਲਾਸੀ ਨਾਲ ਗਲਾਸੀ ਜੋੜੀ
ਰੋਕ ਨਾ ਸਕਿਆ ਆਪ ਨੂੰ ਸੌਂਹ ਆਪਣੀ ਫਿਰ ਤੋੜੀ
ਖੁਲੀ ਬੋਤਲ ਵੇਖ ਹਰ ਬਾਰ ਮਨ ਲੱਲਚਾਇਆ
ਪਤਾ ਨਹੀਂ ਉਮਰ ਵਿੱਚ ਕਿਨੀ ਵਾਰ ਚੰਨ ਮੈਂ ਚੜਾਇਆ
No comments:
Post a Comment