ਮੈਂ ਜਾਣਾ ਪਰ.....
ਮੈਂ ਜਾਣਾ ਪਰ ਜਾਣ ਕੇ ਮਾਰਾਂ ਅਨਜਾਣ
ਪਾਪ ਪਾਪ ਹੀ ਕਹੇ ਜ਼ਮੀਰ ਕਹੇ ਮੇਰਾ ਸਾਰਾ ਗਿਆਨ
ਮੈਂ ਜਾਣਾ ਕੰਮ ਜੋ ਮੈਂ ਕਰਨੇ ਲੱਗਾ
ਉਹ ਕੰਮ ਕੰਮ ਨਹੀਂ ਚੰਗਾ
ਰੁਕ ਨਾ ਪਾਂਵਾਂ ਕਰਨ ਤੋਂ ਨਾ ਸੰਗਾਂ
ਮੈਂ ਜਾਣਾ ਜਾਣਾ ਨਾ ਮੈਂ ਸੱਚਾ ਰਾਹ
ਕਿਸੇ ਨਹੀਂ ਦੱਸਿਆ ਜੱਸਿਆ ਸੱਚਾ ਆਹ
ਕਈ ਮੈਂ ਪੈਂਡੇ ਗੁਮਰਾਹ ਹੋ ਲਏ ਨਾਪ
ਕਈ ਕੁਕਰਮ ਕਮਾਏ ਕਈ ਕੀਤੇ ਪਾਪ
ਕੋਈ ਕਰਾਏ ਮੈਂ ਨਾ ਹਰਜਾਈ ਆਪ
ਮੈਂ ਜਾਣਾ ਇਹ ਸੋਚ ਮੈਂ ਆਪ ਕਮਜ਼ੋਰ
ਸਕੂਨ ਮਿਲੇ ਮੈਂ ਨਹੀਂ ਗੁਣਾਗਾਰ ਕੋਈ ਹੋਰ
ਵੱਡੀ ਠੋਕਰ ਲੱਗੀ ਮੇਰਾ ਪਾਪ ਸਾਹਮਣੇ ਆਇਆ
ਦਿਲੋਂ ਡਰਿਆ ਕੀ ਹੋਊ ਮੈਂ ਘੱਭਰਾਇਆ
ਮੈਂ ਜਾਣਾ ਗੰਦ ਮਨੇ ਭਰਿਆ ਕਿੰਝ ਕਰਨਾ ਸਾਫ
ਸੱਚੇ ਦਿਲੋਂ ਦੇ ਦੁਹਾਈ ਬਖਸ਼ਣਹਾਰ ਕਰੂ ਮਾਫ਼
ਮੈਂ ਮਨ ਸੱਚਾ ਕਰ ਨਾ ਪਾਂਵਾਂ
ਪਾਪ ਦੀ ਦਲਦਲ ਖੁੱਭਦਾ ਜਾਂਵਾਂ
ਹੱਠ ਰੱਖਣਾ ਜਾਰੀ ਰੱਖਣਾ ਪਰਿਆਸਿ
ਕਰਦੇ ਰਹਿਣਾ ਅਰਦਾਸ
ਸੋਚ ਬਦਲੂ ਮਹਿਰ ਪਊ ਮੈਂਨੂੰ ਪੱਕੀ ਆਸ
No comments:
Post a Comment