ਕੰਨਾਂ ਔਂਕੜ ਸਿਹਾਰੀ
ਸਜ ਨੂੰ ਲੱਗਾ ਕੰਨਾਂ ਸਜ ਤੋਂ ਹੋਇਆ ਸਜਾ
ਔਂਕੜ ਪੈਰੀਂ ਪੈ ਮਨ ਨੂੰ ਮੁਨ ਦਿਤਾ ਬਣਾ
ਲੈਂਕੜ ਦੋ ਔਂਕੜ ਸੁਰ ਨੂੰ ਸੂਰ ਬਣਾਇਆ
ਬਦ ਨੂੰ ਬੰਦ ਬਣਾਏ ਟਿਪੀ ਜਾਪੇ ਟੋਪੀ
ਬਿੰਦੀ ਲੋਗ ਤੋਂ ਲੌਂਗ ਕਰੇ ਚਾਹੇ ਹੈ ਉਹ ਛੋਟੀ
ਅਧੱਕ ਉੱਤੇ ਚੱੜ ਅੱਧਾ ਰੋਬ ਲਫ਼ਜ਼ ਦਾ ਵੱਧਾਇਆ
ਲਾਂ ਉੜੇ ਹਵਾ ਵਿੱਚ ਹੇਜ ਉਸ ਨੂੰ ਆਇਆ
ਦੋ ਲਾਂ ਜੁੜ ਦੁਲਾਂ ਕਹੌਣ ਉੱਤੇ ਲੱਗ ਝੂਟੇ ਲੈਣ
ਹੋੜੇ ਨੇ ਹਰ ਨੂੰ ਹੋਰ ਮਰ ਨੂੰ ਮੋਰ ਕੀਤਾ ਸ਼ੋਰ ਲੱਗਾ ਪੈਣ
ਇੱਕ ਲੱਤ ਹੋੜੇ ਨੂੰ ਲਾ ਕਨੌੜਾ
ਕੋੜਾ ਕਨੌੜਾ ਹੋਇਆ ਚੌੜਾ
ਸਿਹਾਰੀ ਲੱਗੀ ਅੱਗੇ ਛੋਟੀ ਉਹ ਗਈ ਰਹਿ
ਬਿਹਾਰੀ ਲੰਮੀ ਆਵਾਜ਼ ਕੱਢੀ ਪਿੱਛੇ ਗਈ ਉਹ ਬਹਿ
ਕੰਨਾ ਔਂਕੜ ਦੁਲੈਂਕੜ ਲਾਂ ਤੇ ਦੁਲਾਂ ਹੈ ਮਦਦਗਾਰ
ਗਹਿਣੇ ਮੇਰੇ ਲਫ਼ਜ਼ਾਂ ਦੇ ਬਣ ਸ਼ੈਲੀ ਦੇਣ ਸਵਾਰ
ਹੋੜਾ ਕਨੌੜਾ ਜੁੜਵੇ ਬਿਹਾਰੀ ਛੋਟੀ ਸਿਹਾਰੀ ਵੱਡੀ ਭੈਣ
ਸੁਣਿਆ ਅੰਗਦ ਦੀ ਬਖ਼ਸ਼ ਸੋਹਣੀ ਦਿਤੀ ਦੇਣ
No comments:
Post a Comment