ਸਤਿਕਾਰ ਦੋ ਆਦਰ ਪਾਓ
ਮਰਦ ਜੋਸ਼ ਜਵਾਨੀ ਮੈਂ ਸੀ ਅੱਧਾ ਅੰਧਿਆਇਆ
ਔਰਤ ਦੇ ਰੂਪ ਤੋਂ ਅਨਜਾਣ ਰੂਪ ਸਮਝ ਨਾ ਪਾਇਆ
ਤੱਦ ਜਾਣਿਆ ਜਦ ਦੁਰਗਾ ਰੂਪ ਸਾਹਮਣੇ ਆਇਆ
ਅਬਲਾ ਨਾਰੀ ਜਾਣਾ ਉਹ ਮੇਰੇ ਤੋਂ ਕਮਜ਼ੋਰ
ਮਨਮਾਨੀ ਕਰਾਂ ਦਿਖਾਵਾਂ ਮਰਦਾਨਾ ਜ਼ੋਰ
ਮਰਦ ਦੀ ਜੁੱਤੀ ਅਕਲ ਤੇਰੀ ਤੇਰੀ ਗੁੱਤ ਪਿੱਛੇ
ਕਹਿ ਸੋਚਿਆ ਰੋਬ ਜਮਾਂਵਾਂ ਬੋਲ ਬੋਲੇ ਹੋਸੇ਼
ਗੁਸਾ ਉਸ ਨੂੰ ਆਇਆ
ਦੁਰਗਾ ਰੂਪ ਉਸ ਦਿਖਾਇਆ
ਵੇਖਿਆਂ ਉਸ ਦਿਆਂ ਅੱਖਾਂ ਲਾਲ
ਪਸੀਨਾ ਛੁਟਿਆ ਪੁੱਛੋ ਨਾ ਹੀ ਹੋਇਆ ਹਾਲ
ਬਚਣ ਲਈ ਲੁਕਣ ਦੀ ਥਾਂ ਲੱਭ ਨਾ ਪਾਂਵਾਂ
ਉਹ ਘਰ ਦੀ ਰਾਣੀ ਮੈਂ ਕਿੱਥੇ ਜਾਂਵਾਂ
ਬੈਠ ਕੇ ਸੋਚਣ ਲੱਗਾ ਵਿਚਾਰ ਮਨ ਆਇਆ
ਕੀ ਔਕਾਤ ਜਨਾਨੀ ਮੂਹਰੇ ਤੂੰ ਇੱਕ ਜਨਾਨੀ ਜਾਇਆ
ਅਦਿਤੀ ਉਹ ਸ਼ਕਤੀ ਚੰਡੀ ਉਹ ਭਗੌਤੀ ਭਵਾਣੀ ਮਾਇਆ
ਪੂਰਾ ਦੇਣ ਲੱਗਾ ਸਤਿਕਾਰ ਦੇਰ ਦਰੁਸਤ ਸਹੀ ਮੈਂ ਆਇਆ
ਮਹਿਰ ਪਈ ਸ਼ੁਕਰ ਕੀਤਾ ਆਦਰ ਉਸ ਦਾ ਪਾਇਆ
No comments:
Post a Comment