Sunday, June 16, 2024

ਖੋਲੋ ਦਿੱਲ ਦੇ ਬੂਹੇ p3

                              ਖੋਲੋ ਦਿੱਲ ਦੇ ਬੂਹੇ 


ਢੋਹ ਦਿੱਤੇ ਮੈਂ ਦਿੱਲ ਦੇ ਬੂਹੇ 

ਢੋਹ ਲਈਆਂ ਦਿਮਾਗ ਦਿਆਂ ਬਾਰੀਆਂ 

ਬੰਦ ਕੀਤਾ ਆਪ ਨੂੰ ਆਪ ਦੇ ਅੰਦਰ 

ਛੱਡੇ ਦੋਸਤ ਛੱਡ ਦਿਤਿਆਂ ਯਾਰਿਆਂ 

ਦੁਨਿਆਂਦਾਰੀ ਦੇ ਜਿਮੇਂ ਤੋਂ ਦੂਰ 

ਤੰਨਹਾ ਘੜਿਆਂ ਲੱਗਣ ਪਿਆਰੀਆਂ 

ਜਿੰਦ ਡੂੰਘਿਆਂ ਸੋਚੀਂ ਡੁੱਬੀ

ਬੁੱਲਾਂ ਤੋਂ ਉੜ ਗਏ ਹਾਸੇ

ਰਾਤਾਂ ਦੀ ਨੀਂਦ ਉੜੀ ਦਿਨ ਵੀ ਲੰਮੇ ਖਾਸੇ

ਖੁਸ਼ਿਆਂ ਵੀ ਰੁਸਿਆਂ ਮੇਰੇ ਤੋਂ ਮਾਯੂਸੀ ਛਾਈ ਹਰ ਪਾਸੇ 

ਨੇਰੀ ਵਾਂਗ ਉੱਠ ਆਈ ਉਹ

ਤੋੜੇ ਦਿੱਲ ਦੇ ਬੂਹੇ ਤੋੜਿਆਂ ਦਿਮਾਗ਼ ਦਿਆਂ ਬਾਰੀਆਂ 

ਸਿਰ ਹੱਥ ਫੇਰ ਹੌਂਸਲਾ ਦਿੱਤਾ

ਤੇ ਗੱਲਾਂ ਕੀਤਿਆਂ ਪਿਆਰਿਆਂ 

ਸੂਰਜ ਚੰਮਕਿਆ ਹੱਸਮੁਖ ਚੇਹਰਾ

ਦੂਰ ਹੈਇਆ ਰੂਹ ਦਾ ਅੰਧੇਰਾ

ਨਜ਼ਰ ਨਾ ਲੱਗੇ ਰੱਲ ਹੱਸੀਏ ਗਾਈਏ

ਨੱਚੀਏ ਟੱਪੀਏ ਜਿੰਦਗੀ ਦਾ ਜਸ਼ਨ ਮਨਾਈਏ

ਖੁੱਲੇ ਰੱਖੋ ਦਿੱਲ ਦੇ ਬੂਹੇ 

ਨਾ ਢੋਵੋ ਦਿਮਾਗ ਦਿਆਂ ਬਾਰੀਆਂ 

ਘੁੱਟ ਜੱਫੀਆਂ ਪਾਓ ਦੋਸਤਾਂ ਨੂੰ 

ਬਰਕਰਾਰ ਰੱਖੋ ਪੁਰਾਣਿਆਂ ਯਾਰਿਆਂ

No comments:

Post a Comment