ਮੈਂ ਅਪਣਾ ਹਰਜਾਈ
ਦੁੱਖਾਂ ਦਾ ਪੂਲਾ ਸਿਰ ਚੁੱਕ
ਚੱਲਾਂ ਮੈਂ ਕੰਡਲੀ ਰਾਹੀਂ
ਭੁੱਲਾ ਮੈਂ ਉਜਾੜੀਂ ਘੁਮਾ
ਠੋਕਰਾਂ ਖਾਂਵਾਂ ਦੇਵਾਂ ਦੁਹਾਈ
ਘੋਰ ਨੇਰਾ ਚੌਂ ਪਾਸੀਂ ਛਾਇਆ
ਉਮੀਦ ਦੀ ਕਿਰਨ ਨਾ ਨਜ਼ਰ ਆਈ
ਮੱਥਾ ਠੋਕਾਂ ਛਾਤੀ ਪਿੱਟਾਂ
ਹੋਵੇ ਨਾ ਸੁਣਾਈ
ਕਿਓਂ ਨਹੀਂ ਮੇਰੀ ਕੁਰਲਾਹੱਟ ਸੁਣਦਾ
ਕੀ ਬੈਠਾ ਕੰਨੀ ਉਂਗਲੀ ਪਾਈ
ਸਿਆਣੇ ਕਹਿਣ ਉਹ ਸਰਬ ਸਮਾਇਆ
ਮੈਂਨੂੰ ਅੰਨੇ ਨੂੰ ਨਜ਼ਰ ਨਾ ਆਈ
ਡੂੰਘਿਆਂ ਸੋਚੀਂ ਡੁੱਬਦਾ ਜਾਂਵਾਂ
ਪਾ ਨਾ ਸਕਿਆ ਉਸ ਦੀ ਡੂੰਗਾਈ
ਚੌਸਾਰੀ ਚੱਕਰ ਕੱਟ ਬੰਦੇ ਜੂਨੀ ਪਿਆ
ਸੋਚਿਆ ਮਿਲਣ ਦੀ ਵਾਰੀ ਆਈओ
ਪੱਲਾ ਉਸ ਦਾ ਫੱੜ ਨਾ ਸਕਿਆओ
ਉਮਰ ਬੇਅਰਥ ਗਵਾਈ
ਅੰਦਰਲੇ ਦੀ ਅਵਾਜ਼ ਸੁਣ ਨਾ ਤੁਰਿਆ
ਮੈਂ ਖੁਦ ਆਪ ਦਾ ਹਰਜਾਈ
ਆਖਰ ਹੁਣ ਆਸ ਉਸ ਤੇ,ਮਤੇ
ਦਿਖਾ ਦੇ ਮੈਂਨੂੰ ਅਪਣੀ ਰਹਿਣਮਾਈ
*******
मैं अपणा हरजाई
दुॅखां दा पूला सिर चुॅक
चॅलां मैं कंडली राहीं
भुॅला मैं उजाङी घुमा
ठोकरां खांवां देवां दुहाई
घोर नेरा चौं पासीं छायिआ
उमीद दी किरन ना नज़र आई
मॅथा ठोकां छाती पिॅटां
होवे ना सुणाई
क्यों नहीं मेरी कुलराहॅट सुणदा
की बैठा कंनी उंगली पाई
सियाणे कहिण ओ सरब समायिआ
मैंनू उन्ने नू नज़र ना आई
डूंगिआं सोचीं डुबदा जांवां
पा ना सकिआ उस दी डूंगाई
चौरासी चॅकर कॅट बंदे जूनी पिआ
सोचिआ मिलण दी वारी आई
पॅला उस दा फॅङ ना सकिआ
उमर बेअरथ गवाई
अंदरले दी अवाज़ सुण ना तुरिआ
मैं खुद दा आप हरजाई
आखर हुण आस उस ते,मते
दिखा दे मैं अपणी रहिणमाई
No comments:
Post a Comment