ਵਰਿਆਂ ਵੱਲੋਂ ਬੁੱਢੇ
ਮੱਖੇ ਵਰਿਆਂ ਵੱਲੋਂ ਅਸੀਂ ਬੁੱਢੇ
ਪਰ ਦਿਲੋਂ ਨਾ ਬੁੱਢੇ ਹੋਈ
ਜਵਾਨਾ ਵਾਂਗਰ ਨਚਿਏ ਗਾਇਏ
ਗਮ ਨਾ ਸਾਨੂੰ ਕੋਈ
ਸੱਤਰਾਂ ਤੋਂ ਉੱਤੇ ਹੋ ਗਏ,ਉੱਤੇ ਹੋਏ ਕੁੱਛ ਹੋਰ
ਮੱਠੇ ਸਾਡੇ ਕਦਮ ਨਹੀਂ ਗਭਰੂਆਂ ਵਰਗੀ ਤੋਰ
ਗੋਡੋ ਗਿਟਿਆਂ ਦਰਦ ਨਾ ਕੋਈ
ਉੱਠ ਬੈਠਿਏ ਮਾਰ ਕੇ ਛਾਲ
ਧੌਲੇ ਹੋ ਗਏ,ਹਲਕੇ ਪੈ ਗਏ
ਗੰਜ ਨਹੀਂ ,ਹੱਜੇ ਵੀ ਸਿਰ ਤੇ ਬਾਲ
ਇੱਕ ਦੋ ਦੰਦ ਹਨ ਟੁੱਟੇ ਜਬਾੜਾ ਸਾਡਾ ਮਜਬੂਤ
ਅੱਖਰੋਟ ਦੀ ਛਿਲ ਚਾਹੇ ਤੋੜ ਨਾ ਸਕਿਏ
ਗੰਨੇ ਪੋਰੀ ਦਾ ਕੱਢ ਲਇਏ ਜੂਸ
ਦਿਮਾਗ ਵੀ ਸਾਡਾ ਅੱਜੇ ਸੋਹਣਾ ਚੱਲੇ
ਯਾਦਦਾਸ਼ਤ ਸਾਡੀ ਬਰਕਰਾਰ
ਬੱਚਪਣ ਵਿੱਚ ਜੋ ਸ਼ਰਾਰਤਾਂ ਕੀਤਿਆਂ
ਚੰਗੀ ਤਰਾਂ ਔਣ ਯਾਦ
ਅਫ਼ਸੋਸ ਨਹੀਂ ਜਿੰਦ ਨਾਲ ਕੋਈ
ਜੀਵਨ ਵਿੱਚ ਵੇਖੇ ਬਹੁਤ ਸਾਰੇ ਰੰਗ
ਤੰਨਦਰੁਸਤੀ ਦੇਵੀਂ,ਦੇਵੀਂ ਬੀਵੀ ਦਾ ਸਾਥ
ਕੱਠੇ ਰਹਿਏ ਅਖੀਰ ਤੱਕ,ਰਹਿਏ ਅੰਗ ਸੰਘ
*******
वरिआं वॅलों बुॅढे
मॅखे वरिआं वॅलों असीं बुॅढ
पर दिलों ना बुॅढे होई
जवाना वांगर नचिए गाईए
गम ना सानू कोई
सतरां तों उते होए,उते होए कुॅछ होर
मॅठे साडे कदम नहीं गॅभरूआं वरगी तोर
गोडो गिटिआं दर्द ना कोई
उठ बैठिए मार के छाल
धौले हो गए हलके पै गए
गंज नहीं ,हॅजे वी सिर ते बाल
इक दो दंद हन टुॅटे,जबाङा साडा मजबूत
अखरोट दा छिलका चाहे तोङ ना सकिए
गन्ने पोरी दा कढिए जूस
दिमाग वी हॅले सोहणा चॅले
याददाशत साडी बरकरार
बचपॅण विच जो शरारतां कीतिआं
चंगी तरां औण याद
अफ़सोस नहीं जिंद नाल कोई
जीवन विच वेखे बहुत सारे रंग
तनदुरुसती देवीं देवीं बीवी दा साथ
अखीर तॅक कॅठे रहिए,रहिए अंग संघ
No comments:
Post a Comment