ਰਹਿ ਗਈ ਕੁਆਰੀ
ਨਿਖਰ ਨਿਖਾਰ ,ਕਰ ਸ਼ਿੰਗਾਰ ਮੈਂ ਘਰੋਂ ਨਿਲਕੀ
ਪਿੱਛੇ ਪੈ ਗਏ ਸਾਰੇ
ਕੋਈ ਮੈਂਨੂੰ ਬਿੱਲੋ ਆਖੇ
ਕੋਈ ਸੀਟੀਆਂ ਮਾਰੇ
ਅੱਖਾਂ ਅੱਡ ਅੱਡ ਕੋਈ ਨਿਹਾਰੇ
ਕੋਈ ਕਰੇ ਇਸ਼ਾਰੇ
ਤੰਗ ਇਨ੍ਹਾਂ ਮਜਨੂੰਆਂ ਤੋਂ ਆ ਕੇ
ਮੈਂ ਡੰਡਾ ਲਿਆ ਫੜ
ਨੱਠ ਕੇ ਮੈਂਥੋਂ ਕਿੱਥੇ ਜਾਂਦੇ
ਢੂਈ ਉਨ੍ਹਾਂ ਦੀ ਤੇ ਦਿਤਾ ਇੱਕ ਇੱਕ ਜੜ
ਕੰਨ ਫੜ ਮਾਫੀ ਮੰਗਣ
ਮਿਨਤਾਂ ਕਰਨ ਸਾਨੂੰ ਮਾਫ ਤੂੰ ਕਰ
ਬੋਲੀ ਮੈਂ ਨਸੀਅਤ ਲੈ ਲਓ
ਅਬਲਾ ਔਰਤ ਸਮਝ ਕੇ ਮੈਂਂਨੂੰ
ਮੇਰੇ ਨਾਲ ਨਾ ਭਿੜਿਓ
ਮਰਦਾਂ ਉੱਤੇ ਮਰਦਾਨਗੀ ਵਿਖਾ ਕੇ
ਮੈਂ ਸੋਚਿਆ ਮੈਂ ਬਾਜ਼ੀ ਮਾਰੀ
ਅੱਗੇ ਜਾ ਕੇ ਇਹ ਕਾਰਨਾਮਾ ਮੇਰਾ
ਮੇਰੀ ਜਿੰਦ ਤੇ ਹੋਇਆ ਭਾਰੀ
ਇੱਸ ਜੱਗ ਨੇ ਖਾੜਕੂ ਨਾਮ ਮੇਰਾ ਰਖਿਆ
ਲੱਖ ਨਮਰਤਾ ਵਿਖਾ ਮੈਂ ਥੱਕੀ
ਨਾ ਮੇਰਾ ਇਹ ਪਕਿਆ
ਖਾੜਕੂ ਨਾ ਮੇਰਾ ਸੁਣ ਕੇ
ਹਰ ਮਰਦ ਮੇਰੇ ਤੋਂ ਡਰੇ
ਵਿਆਹ ਕਰਨ ਲਈ ਮੇਰੇ ਨਾਲ
ਕੋਈ ਨਾ ਹਿੰਮਤ ਧਰੇ
ਉਸ ਮੇਰੀ ਇੱਕ ਰਹਕੱਤ ਨੇ
ਕਿਸਮਤ ਮੇਰੀ ਸਾੜੀ
ਵਿਆਹ ਨਾ ਹੋਇਆ ਮਾਂ ਨਾ ਬਣੀ
ਰਹਿ ਗਈ ਮੈਂ ਕੁਆਰੀ
ਹੁਣ ਪੱਛਤਾਂਵਾਂ ਮੈਂ ਉਹ ਡੰਡਾ ਕਿਓਂ ਫੜਿਆ
ਬਾਕੀਆਂ ਵਾਂਗ ਧਰਿ ਰੱਖਦੀ ,ਦੜ ਵੱਟਦੀ
ਉਨ੍ਹਾਂ ਵਾਂਗੂ ਹੀ ਜਨਾਨਾ ਜੀਵਨ ਜੀਂਦੀ,ਰਹਿਆ ਭਰਿਆ
******
रहि गई मैं कुआरी
निखर निखार ,कर शिंगार मैं घरों निकली
पिॅछे पै गए सारे
कोई मैंनू बिॅलो आखे
कोई सीटीआं मारे
अखां अड अड कोई निहारे
कोई करे इशारे
तंग इन्हां मजनूआं तों आ के
मैं डंडा लिआ फङ
न्ठ के मैथों किॅथे जांदे
ढूई उन्हां दी ते दिता इक इक जङ
कंन फङ माफी मंगण
मिन्तां करन सानू माफ कर
बोली मैं नसीअत लै लौ
अबला औरत समझ के मैंनू
मेरे नाल ना भिङिऔ
मरदां उते मरदानगी विखा
मैं सोचिआ मैं बाज़ी मारी
अगे जा के इह कारनामा मेरा
मेरी जिं द ते होयिआ भारी
इस जॅग ने खाङकू नाम मेरा रखिआ
लॅख नमरता विखा मैं थॅकी
ना मेरा इह पकिआ
खाङकू ना मेरा सुण के
हर मरद मेरे तों डरे
विआह करन लई मेरे नाल
कोई ना हिम्मॅत धरे
उस मेरी इक रहकॅत ने
किस्मॅत मेरी साङी
विआह ना होयिआ मां ना बणी
रहि गई मैं कुआरी
हुण पॅछतांवां मैं उह डंडा क्यों फङिआ
बाकिआं वांग धरि रखदी,दङ वॅटदी
उन्हां वांगू ही जनाना जीवन जींदी,रहिआ भरिआ
No comments:
Post a Comment