ਤੇਰੇ ਤੋਂ ਮੰਗਾਂ
ਫੁੱਲਾਂ ਵਿੱਚ ਰੰਗ ਪੌਣ ਵਾਲਿਆ,ਮੇਰੀ ਜਿੰਦਗੀ ਵਿੱਚ ਰੰਗ ਪਾ
ਫਿਕਰ ਨਾ ਕਰਾਂ ਲੋਕ ਕੀ ਸੋਚਣ,ਜੀਵਾਂ ਹੋ ਬੇ-ਪਰਵਾਹ
ਹੱਸਦਾ ਖੇਡਦਾ ਗੌਂਦਾ ਜੱਗ ਚੋਂ ਲੰਘਾ
ਹੋਰ ਤੇਰੇ ਤੌਂ ਕੁੱਛ ਨਾ ਮੰਗਾਂ
ਚਾਹੀ ਦੀ ਨਹੀਂ ਜਾਦਾ ਧੰਨ ਦੌਲਤ,ਚਾਹੀ ਦਾ ਨਹੀਂ ਵੱਡਾ ਨਾਮ
ਪੈਸਾ ਬਸ ਗੁਜ਼ਾਰੇ ਦਾ ਦੇਵੀਂ,ਅਤੇ ਹੋਈਏ ਨਾ ਬਦਨਾਮ
ਬੱਲੇ ਬੱਲੇ ਨਹੀਂ ਜੱਗ ਵਿਚ ਚਾਂਵਾਂ,ਦੇਵੀਂ ਸੱਬ ਦਾ ਪਿਆਰ
ਸੁਲਝੇ ਸਾਕ ਸੰਬੰਧੀ ਦੇਂਵੀਂ,ਦੇਂਵੀਂ ਮੰਨ ਦੇ ਸੱਚੇ ਯਾਰ
ਸਹਿਤ ਸਾਡੀ ਚੰਗੀ ਰੱਖੀਂ,ਰਹਾਂ ਆਈ ਤੱਕ ਚੱਲਦਾ ਫਿਰਦਾ
ਰੋਗ ਨਾ ਸਾਨੂੰ ਐਸਾ ਲਾਂਵੀਂ,ਲੱਭੇ ਨਾ ਜਿਸ ਦੀ ਦਵਾ
ਮੱਤ ਬੁੱਧੀ ਐਸੀ ਦੇਂਵੀਂ ,ਬੋਲਾਂ ਨਾ ਖਾਮਖਾਹ
ਕੁਰਸਤਿਆਂ ਵਿੱਚ ਨਾ ਪਾਂਵੀਂ,ਪਾਂਈਂ ਸਿੱਧੇ ਰਾਹ
ਬੇਹੁਦਿਆਂ ਖ਼ਵਾਇਸ਼ਾ ਸਾਡੀਆਂ ਮਾਰੀਂ,ਰਹੇ ਨਾ ਉਨ੍ਹਾਂ ਦੀ ਚਾਹ
ਸੁੱਖ ਚੈਨ ਬਖ਼ਸ਼ੀਂ ਸਾਨੂੰ ਦਿਲੋਂ ਨਾ ਨਿਕਲੇ ਆਹ
ਦੁਖ ਸਹਿਣ ਦਾ ਬੱਲ ਦੇਂਵੀਂ,ਭੈੜੀਂ ਦਿਨੀ ਵੀ ਦੇਂਵਾਂ ਮੁਸਕਰਾ
ਆਦਤ ਕੁੱਛ ਐਸੀ ਦੇਂਵੀਂ,ਕਿਰਤ ਕਰ, ਕਰ ਕਮਾਂਵਾਂ
ਨਾਮ ਵੀ ਤੇਰਾ ਕੁੱਛ ਜਪਾਂ,ਜੋ ਹੈ ਉਹ ਵੰਡ ਖਾਂਵਾਂ
*******
तेरे तों मंगां
फुंलां विच रंग पौण वालिआ,मेरी जिंदगी विच रंग पा
फिकर ना करां लोक की सोचण,जींवां हो बे-परवाह
हॅसदा खेडदा गौंदा जॅग चों लंघा
होर तेरे तों कुॅछ ना मंगां
चाही दी नहीं जादा धन दौलत,चाही दाननहीं वॅडा नाम
पैसा बस गुज़ारे दा देंवीं, अते होयिए ना बदनाम
बॅले बंले नहीं जॅग विच जांवां,देवीं सॅब दी प्यार
सुलझे साक संबंधी देवीं,देवीं मंन दे सॅचे यार
सहित साडी चंगी रॅखीं,रहां आई तॅक तुरदी फिरदा
रोग ना सानू ऐसा लांकीं ,लॅभे ना जिस दी दवा
मंत वुधी ऐसी देंवीं बोलां ना खामखाह
कुरसतिआं विच ना पांवीं,पांईं सिॅधे राह
बेहुदिआं खवायिशां साडिआं मारीं रहे ना उन्हां दी चाह
सुख चैन ऐनी बखशीं,निकले ना दिलों आह
दुख सहिण दा बॅल देंवीं,भैङी दिनी वी देंवां मुसकरा
आदत कुॅछ ऐसी देंवीं,किरत कर,कर कमांवां
नाम तेरा कुॅछ जपां,जो है उह वंड खांवां
No comments:
Post a Comment