ਪਿਆਰ ਦੀ ਸਜਾ
ਨਖਰੋ ਨਾਹ ਕੇ ਨਿਖੱਰ ਨਿਕਲੀ
ਬਾਲ ਉਸ ਨੇ ਖੋਲੇ ਬਿਖਾਰੇ
ਰੰਗ ਉਸ ਦਾ ਗੇਰਾ ਨਸ਼ੋਹ
ਧੁੱਪ ਵਿਚ ਲਸ਼ਕਾਰੇ ਮਾਰੇ
ਕਾਲਾ ਕਾਜਲ ਅੱਖੀਂ ਪਾਇਆ
ਉਨ੍ਹੀਂ ਅੱਖੀਂ ਤੀਰ ਮਾਰੇ
ਬੁਲਾਂ ਨੂੰ ਲਾਲ ਸੁਰਖੀ ਸਜੇ
ਦੰਦ ਚੰਮਕਦੇ ਤਾਰੇ
ਹਿਰਨੀ ਵਰਗੀ ਦੌੜ ਉਸ ਦੀ
ਹਵਾ ਵੀ ਉਸ ਤੋਂ ਹਾਰੇ
ਸ਼ਰੀਰ ਉਸ ਦਾ ਹੁਲਾਰੇ ਖਾਏ
ਵੇਖ ਕਈ ਗਏ ਮਾਰੇ
ਬੇ-ਚਾਰੇ
ਕਇਆਂ ਦਾ ਦਿਲ ਨਖਰੋ ਕਜਿਆ
ਕਇਆਂ ਨੂੰ ਡੰਗ ਉਸ ਨੇ ਮਾਰੇ
ਨਖਰੋ ਦੇ ਕੋਈ ਨੱਕ ਥਂਲੇ ਨਾ
ਨਾ ਕੋਈ ਉਸ ਨੂੰ ਭਾਇਆ
ਫਿਰ ਇੱਕ ਛੈਲ ਛਬੀਲਾ ਗੱਭਰੂ
ਨਾਨਕੇ ਪਿੰਡ ਸੀ ਆਇਆ
ਪਹਿਲੀ ਝਲਕ ਤੱਕ ਕੇ ਉਸ ਦੀ
ਨਖਰੋ ਦੇ ਦਿਲ ਪਿਆਰ ਸੀ ਆਇਆ
ਉਸ ਦੀ ਹੋ ਕੇ ਨਖਰੋ ਮਨਾਈਆਂ ਰੰਗ ਰਲਿਆਂ
ਨਖਰੋ ਦੀ ਕਿਸਮੱਤ ਮਾੜੀ ਨਿਕਲਿਆ ਉਹ ਛੱਲਿਆ
ਮਿੱਟੀ ਪਲੀਤ ਨਖਰੋ ਦੀ ਇਜ਼ੱਤ
ਜੀੰਦੇ ਜੀ ਉਹ ਮੋਈ
ਜੱਗ ਸਾਰਾ ਉਸ ਤੇ ਹੱਸੇ
ਤਰਸ ਨਾ ਖਾਏ ਕੋਈ
ਜਾ ਬੈਠੀ ਉਸ ਜਗਾਹ,ਜਿੱਥੋਂ ਉਹ ਓਲੇ ਹੋਇਆ
ਰੋ ਰੋ ਅੱਖੋਂ ਅੰਨੀ ਹੋਈ,ਦਿਮਾਗ ਦਾ ਸੰਤੁਲੱਣ ਖੋਇਆ
ਪਿਆਰ ਕਰ ਕੀ ਖਤਾ ਉਸ ਕੀਤੀ,ਏਨੀ ਸਜਾ ਪਾਈ
ਕਿਓਂ ਇਹ ਕਇਆਂ ਨਾਲ ਹੁੰਦਾ,ਜਾਣ ਨਾ ਸਕਿਆ ਕੋਈ ਭਾਈ
ਜੇ ਐਸੀ ਲੌਣੀ ਤਾਂ ਐਸੇ ਨਾਲ ਰੱਬ ਲਾਏ
ਰਾਹੀਂ ਝੱਖੜੀਂ ਛੱਡੇ ਨਾ,ਅਖੀਰ ਤੋੜ ਨਿਭਾਏ
******
प्यार दी सजा
नखरो नाह के निखॅर निकली
बाल उस ने खोले बीखारे
रंग उस दा गोरा नशोह
धुॅप विच लॉशकारे मारे
काला काजल अखीं पायिआ
उन्हीं अखीं तीर मारे
बुलां नू लाल सुरखी सजे
दंद चंमचदे तारे
हिरनी वरगी दौङ उस दी
हवा वी उस तों हारे
शरीर उस दा हुलारे खाऐ
वेख कई गए मारे
बे-चारे
कईंआं दा दिल नखरो कजिआ
कईंआं नू डंग उस ने मारे
नखरो दे कोई नॅक थले ना
ना कोई उस नू भायिआ
फिर इक छैल छबीला गॅबरू
नानके पिंड सी आयिआ
पहिली झलक तॅक के उस दी
नखरो दिल प्यार सी आयिआ
उस दी हो के नखरो मनायिआं रंग रलिआं
नखरो दी किस्मॅत माङी निकलिआ उह छॅलिआ
मिॅटी पलीत नखरो दी ईज़ॅत
जींदे जी उह मोई
जॅग सारा उस ते हॅसे
तरस ना खाऐ कोई
जा बैठी उस जगाह,जिॅथों उह ओले होयिआ
रो रो अखों अन्नी होई,दिमाग दा संन्तुलॅण खोयिआ
प्यार कर की खता उस कीती, ऐनी सजा पाई
किओं इह कईंआं नाल हुंदा,जाण ना सकिआ कोई भाई
जे ऐसी लौणी तां ऐसे नाल रॅब लाए
राहीं झॅखङीं छॅडे ना,आखर तोङ निभाए
No comments:
Post a Comment