Friday, January 6, 2023

ਮਾੜੀ ਪਾਈ ਚੰਗੀ ਬਣਾਈ p3

                                          ਮਾੜੀ ਪਾਈ ਚੰਗੀ ਬਣਾਈ


ਬੈਠ ਮੇਰੀ ਸਖੀ ਬੈਠ ਮੇਰੀ ਸਹੇਲੀ

ਗੱਲਾਂ ਸਚਿਆਂ ਕਰਾਂ ਨਾ ਪਾਂਵਾਂ ਪਹੇਲੀ

ਇੱਕ ਸੀ ਗੋਰੀ,ਸੋਹਣੀ ਸੰਨੱਖੀ ਅਲਬੇਲੀ

ਗਰੀਬ ਮਾਪੇ,ਨਾ ਘਰ ਘਾਟ ਨਾ ਹਵੇਲੀ

ਪੈਸੇ ਵਾਲਾ ਬੁੱਢਾ ਲੱਭਿਆ ਉਨ੍ਹਾਂ ਨੇ ਜਵਾਈ

ਸੁਣ ਸੁਣਾਂਵਾਂ ਕੀ ਕਿਸਮਤ ਅਲਬੇਲੀ ਪਾਈ

ਰੱਬ ਨੇ ਲਈ ਅਲਬੇਲੀ ਦੀ ਸੁਣ

ਬੁੱਢੇ ਵਿੱਚ ਨਿਕਲੇ ਸੌ ਸੌ ਗੁਣ

ਬੁੱਢਾ ਗੁੱਸਾ ਨਾ ਕਰੇ ਨਾ ਘਭਰਾਏ

ਜੋ ਅਲਬੇਲੀ ਮੰਗੇ ਉਸੇ ਵਕਤ ਲਿਆਏ

ਚਾਹ ਅਲਬਾਲੀ ਦੀ ਰਹੀ ਨਾ ਕੋਈ ਅਧੂਰੀ

ਰਾਣਿਆਂ ਦੀ ਜਿੰਦ ਮਾਣੀ ਪੂਰੀ ਦੀ ਪੂਰੀ

ਅੱਗੇ ਬਾਲ ਵੀ ਰੱਬ ਐਸੇ ਬਖ਼ਸ਼ੇ 

ਦਿਲੋਂ ਕਰਨ ਆਦਰ ਕਰਨ ਸੇਵਾ ਹੱਸ ਹੱਸ ਕੇ

ਦੂਜੀ ਦੀ ਦੱਸਾਂ ਮੈਂ ਦਾਸਤਾ

ਸਿੱਧੇ ਸੋਹਣ ਨਾਲ ਹੋਇਆ ਉਸ ਦਾ ਵਿਆਹ

ਸੋਹਣ ਸਿੱਧਾ ਉਤੋਂ ਗਰੀਬ

ਵਿਆਹ ਹੁੰਦੇ ਹੀ ਚੰਮਕੇ ਉਸਦੇ ਨਸੀਬ

ਗਰੀਬ ਦੀ ਲੁਗਾਈ

ਹੁੰਦੀ ਸਾਰੇ ਪਿੰਡ ਦੀ ਭਰਜਾਈ

ਪਰ ਦੇਬੋ ਸੀ ਸਮਝਦਾਰ ਤੇ ਹੋਸ਼ਿਆਰ

ਆਂਚ ਨਹੀਂ ਔਣ ਦਿਤੀ,ਰੱਖੀ ਇਜ਼ੱਤ ਬਰਕਰਾਰ

ਫੱੜ ਹੱਥ ਸੋਹਣ ਦਾ ਦੇਬੋ ਅੱਗੇ ਆਈ

ਕੀਤੀ ਦੋਨਾਂ ਨਾ ਹੱਡ ਤੋੜ ਕਮਾਈ

ਦੇਬੋ ਹਾਲੀਆਂ ਪਿੱਛੇ ਚਲੀ,ਉਸ ਕਹੀ ਵੀ ਚਲਾਈ

ਆਖਰ ਪਸੀਨੇ ਦੀ ਮਹਿਨਤ ਰੰਗ ਲਿਆਈ

ਪੈਸੇ ਵੱਲੋਂ ਸੁਖੀ,ਖ਼ੁਸ਼ਹਲ ਟੱਬਰ,ਪਿੰਡ ਇਜ਼ੱਤ ਵੀ ਪਾਈ

ਮਾੜੀ ਕਿਸਮਤ ਲੈ ਜਮਿਆਂ,ਚੰਗੀ ਆਪ ਬਣਾਈ

ਕਿਓਂ ਐਸੇ ਖੇਲ ਖੇਲੇ ਮੇਰਾ ਦਾਤਾਰ,ਕੋਈ ਜਾਣੇ ਨਾ ਭਾਈ

No comments:

Post a Comment