ਲਾਲ ਤੋਂ ਬਲਿਹਾਰੀ ਵਾਰੀ ਜਾਂਵਾਂ
ਲੋਕਾਂ ਨਦਰੀਂ ਮੈਂ ਬਾਂਵਰੀ
ਘੁਮਾ ਬਣੀ ਸੌਦੈਣ
ਕੰਨ ਤਰਸਣ ਉਸ ਦੇ ਬੋਲ ਸੁਨੱਣ ਲਈ
ਰੂਪ ਤੱਕਣ ਲਈ ਨੈਣ
ਭੁੱਖ ਉਸ ਦੇ ਨਾਮ ਦੀ ਲੱਗੀ
ਇਹ ਭੁੱਖ ਨਾ ਹੋਵੇ ਪੂਰੀ
ਚਾਹ ਮਨ ਹੋਰ ਦੇ ਲਈ ਨਹੀਂ
ਚਾਹਾਂ ਉਸ ਦੀ ਹਜ਼ੂਰੀ
ਕੀ ਉਸ ਨੇ ਮੇਰੇ ਲੇਖੇ ਨਹੀਂ ਲਿਖਿਆ
ਸੋਚ ਮੈਂ ਘਭਰਾਂਵਾਂ
ਲੇਖਾ ਅਪਣਾ ਅਜਮੌਣ ਦੇ ਲਈ
ਮੈਂ ਮੰਦਰ ਮਸਜੱਦ ਜਾਂਵਾਂ
ਮਿਲਿਆ ਨਹੀਂ ਉਹ ਪਾਕ ਥਾਂਹਾਂ ਵਿੱਚ
ਲੱਭ ਕੇ ਥੱਕ ਮੈਂ ਹਾਰੀ
ਬੈਠੀ ਸੋਚਾਂ ਕਿੱਥੇ ਮੇਰੇ ਤੋਂ ਲੁਕਿਆ
ਫਿਰ ਅੰਦਰ ਝਾਤੀ ਮਾਰੀ
ਬੈਠਾ ਅੰਦਰ ਲਾਲ ਸੁਮਕਰਾਏ
ਮੈਂ ਗਈ ਬਲਿਹਾਰੀ
ਲਾਲ ਮੈਂਨੂੰ ਅਪਣੇ ਰੰਗ ਰੰਗਿਆ
ਰੰਗ ਗਈ ਮੈਂ ਵੀ ਲਾਲ
ਅੰਦਰ ਮੇਰੇ ਨੂਰ ਚਮਕਿਆ
ਰੂਹ ਹੋਈ ਨਿਹਾਲ
ਉਸ ਬਿਨ ਮੈਂਨੂੰ ਕੁੱਛ ਨਾ ਦਿਸੇ
ਸੱਭ ਥਾਂ ਉਸ ਨੂੰ ਪਾਂਵਾਂ
ਭੁੱਲ ਗਏ ਮੈਂਨੂੰ ਬਾਕੀ ਸਾਰੇ
ਗੀਤ ਉਸ ਦੇ ਹੀ ਗਾਂਵਾਂ
ਲਾਲ ਅਪਣੇ ਤੋਂ ਵਾਰੀ ਵਾਰੀ ਜਾਂਵਾਂ
ਅਪਣੇ ਲਾਲ ਤੋਂ ਬਲਿਹਾਰੀ ਜਾਂਵਾਂ
******
लाल तों बलिहरी वारी जांवां
लोकां नदरीं मैं बांवरी
घुमा बणी सौदैण
कन तरसण उस दे बोल सुनण लई
रूप तकॅण लई नैण
भुख उस दे नाम दी लगी
इह भुख ना होवे पूरी
चाह मन होर दे लई नहीं
चाहां उस दी हज़ूरी
की उस ने मेरे लेखे नहीं लिखिआ
सोच मैं घभरांवां
लेखा अपणा अजमौण दे लई
मैं मंदर मसजॅद जांवां
मिलिआ नहीं ओह पाक थाहां विच
लॅभ के मैं थॅक हारी
बैठी सोचां किथे मेरे तों लुकिआ
फिर अंदर झाती मारी
बैठा अंदर लाल मुसकराऐ
मैं गई बलिहारी
लाल मैंनू अपणे रंग रंगिआ
रंग गई मैं वी लाल
अंदर मेरे नूर चमकिआ
रूह होई निहाल
उस बिन कुछ ना दिसे
सॅब थां उस नू पांवां
भुल गऐ मैंनू बाकी सारे
गीत उस दे ही गांवां
लाल अपणे तों वारी वारी जांवां
अपणे लाल कों बलिहारी जांवां
No comments:
Post a Comment