ਖਿਚੋਤਾਂਣ
ਖਿਚੋਤਾਂਣ ਖਿਤੋਤਾਂਣ
ਜਿੰਦਗੀ ਵਿੱਚ ਬਹੁ ਖਿਚੋਤਾਂਣ
ਖਿਚੋਤਾਂਣ ਵਿੱਚ ਫਸਿਆ ਜੁੱਗ ਜਹਾਨ
ਜੀਣਾ ਕਰੇ ਇਹ ਹਰਾਮ
ਸਕੂਨ ਨਾ ਮਿਲੇ ਨਾ ਮਿਲੇ ਅਰਾਮ
ਇਸ ਹੁੰਦੇ ਕਿਵੇਂ ਲਈਏ ਜਿੰਦ ਮਾਣ
ਖਿਚੋਤਾਂਣ ਖਿਚੋਤਾਂਣ
ਮਿਲੇ ਜੇ ਕਈ ਠੱਗ ਠੋਰ
ਠੱਗੀ ਮਾਰ ਲਏ ਪੈਸੇ ਬਟੋਰ
ਸਮਝੋ ਨਾ ਉਸ ਨੂੰ ਨੁਕਸਾਨ
ਪਿੱਛਲੀ ਜੂਨ ਦਾ ਲੇਖਾ ਦੇਣਾ ,ਇਹੀਓ ਜਾਣ
ਘੱਟ ਹੋ ਜਾਊ ਤੁਹਾਡਾ ਖਿਚੋਤਾਂਨ
ਤੁਹਾਨੂੰ ਕੋਈ ਮੰਦਾ ਭਲਾ ਕਹਿ ਜਾਏ
ਨਾਲ ਇੱਕ ਦੋ ਗਾਲਾਂ ਵੀ ਸੁਣਾਏ
ਮਾਰੋ ਤੁਸੀਂ ਉਸ ਨੂੰ ਅਨਜਾਣ
ਆਪ ਰੱਖ ਬਰਕਰਾਰ ਅਪਣਾ ਮਾਣ
ਕਿਸੇ ਕਹੇ ਨਹੀਂ ਛੋਟਾ ਹੁੰਦਾ ਇੰਨਸਾਨ
ਅਪਣੀ ਵੁਕੱਤ ਆਪ ਪਹਿਚਾਣ
ਬਦਲੇ ਦਾ ਨਾ ਰੱਖ ਅਰਮਾਨ
ਰੰਝੱਸ਼ ਮੰਨ ਰੱਖਣੀ ਨਹੀਂ ਚੰਗੀ
ਲੁੱਟੇ ਚੈਨ ਸਹਿਤ ਨੂੰ ਕਰੇ ਨੁਕਸਾਨ
ਮਾਫ਼ ਕਰ ਉਸ ਨੂੰ
ਰਹੂ ਨਾ ਜਾਦਾ ਖਿਚੋਤਾਨ
ਦਿਲ ਨਾ ਕਿਸੇ ਦਾ ਦੁਖਾਓ
ਹੋ ਸਕੇ ਸੱਬ ਨਾਲ ਪਿਆਰ ਜਿਤਾਓ
ਲੇਖੇ ਲੱਗੂ ਜੂਨ ਸੌਖੀ ਹੋ ਜਾਊ ਜਾਨ
ਮੁਕ ਜਾਊ ਮਿਟ ਜਾਊ ਤੁਹਾਡਾ ਖਿਚੋਤਾਂਨ
ਨਾ ਰਹੂਗਾ ਜਿੰਦ ਵਿੱਚ ਖਿਚੋਤਾਂਨ
No comments:
Post a Comment