ਮੈਂਥੋਂ ਮਾੜਾ ਨਾ ਕੋਈ
ਜੱਗ ਮਾੜਾ ਮੈਂ ਟੋਲਣ ਗਿਆ
ਮੈਥੋਂ ਮਾੜਾ ਨਾ ਕੋਈ
ਮੈਂਨੂੰ ਉਸ ਮਾੜਾ ਬਣਾਇਆ ਕਿਓਂ
ਆਪੇ ਜਾਣੇ ਸੋਈ
ਕੀ ਮੈਂ ਮਾੜਾ ਜਮਨ ਤੋਂ
ਜੂਨੇ ਪਾਇਆ ਸੋਈ
ਕੀ ਮੈਂ ਮਾੜਾ ਕਰਮ ਤੋਂ
ਕਰਮ ਕਰਾਵੇ ਸੋਈ
ਮਾੜਾ ਜੇ ਮੇਰਾ ਲੇਖਾ ਲਿਖਿਆ
ਲਿਖਣ ਵਾਲਾ ਸੋਈ
ਮਾੜਾ ਮੈਂ ਜਾਣਾ ਆਪ ਨੂੰ
ਜੇ ਮੇਰਾ ਕੀਤਾ ਮਾੜਾ ਹੋਈ
ਹੋਣਾ ਉਹ ਹੀ ਹੋਵੇ
ਜੋ ਕਰੇ ਸੋਈ
ਆਪ ਕੁਕਰਮ ਕਰ ਦੋਸ਼ੀ ਸਮਝਾਂ
ਕਰਾਏ ਮੇਰੇ ਤੈਂ ਸੋਈ
ਅਸੂਲ ਨਾ ਅਪਣੇ ਮੈਂਨੂੰ ਦੱਸੇ
ਅਨਜਾਣੇ ਉਹ ਅਸੂਲ ਮੈਂ ਤੋੜਾਂ
ਆਪ ਨੂੰ ਸਮਝਾਂ ਹਰਜਾਈ
ਉਸ ਤੇ ਤੌਂਮੱਤ ਲੱਗੇ ਨਾ ਕੋਈ
ਮੈਂ ਨਾ-ਚੀਜ਼ ਉਸ ਦੀ ਬਣਾਈ
ਬਣੌਨ ਵਾਲੇ ਦਾ ਕੀ ਜੁਮਾ
ਸੱਭ ਬਣਨਵਾਲੇ ਤੇ ਆਈ
ਕੌਣ ਮੈਂ ਹਾਂ ਪੁਛੱਣ ਵਾਲਾ
ਕੀ ਮੇਰੀ ਔਕਾਤ
ਸਮਝ ਨਾ ਕੋਈ ਮਾਨਸ ਪਾਊ
ਉਸ ਦੀ ਜਾਣੇ ਉਹ ਆਪ
No comments:
Post a Comment